May 25, 2024

ਪਿੰਡ ਜੋਗੇਵਾਲਾ ਦੀ ਸੜਕ ਦਾ ਕੰਮ ਹੋਇਆਂ ਸੁਰੂ

1 min read

ਮੋਗਾ 13 ਨਵੰਬਰ (ਜਗਰਾਜ ਸਿੰਘ ਗਿੱਲ) ਪਿੰਡ ਜੋਗੇ ਵਾਲੇ ਵਿੱਚ
ਕਾਫੀ ਸਮੇਂ ਤੋਂ ਪਿੰਡ ਦੀ ਸੜਕ ਦਾ ਕੰਮ ਬੰਦ ਹੋਣ ਕਰਕੇ ਪਿੰਡ ਵਾਸੀ ਅਤੇ ਆਉਣ ਜਾਣ ਵਾਲੇ ਰਾਹੀਆਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੀ। ਇਸ ਸੜਕ ਨੂੰ ਨੇਪਰੇ ਚਾੜ੍ਹਨ ਲਈ ਪਿੰਡ ਜੋਗੇਵਾਲਾ ਦੇ ਸਰਪੰਚ ਸ:ਨਿਰਮਲ ਸਿੰਘ ਦੇ ਯਤਨਾਂ ਸਦਕਾ ਅੱਜ ਪਿੰਡ ਦੀ ਸੜਕ ਦਾ ਕੰਮ ਸੁਰੂ ਕੀਤਾ ਗਿਆ ਹੈ । ਪਿੰਡ ਵਾਸੀਆਂ ਨੇ ਸਰਪੰਚ ਨਿਰਮਲ ਸਿੰਘ ਅਤੇ ਸਾਰੀ ਪੰਚਾਇਤ ਦਾ ਧੰਨਵਾਦ ਕੀਤਾ । ਇਸ ਸਮੇਂ ਉਹਨਾਂ ਦੇ ਨਾਲ ਸੜਕ ਦਾ ਕੰਮ ਸੁਰੂ ਕਰਵਾਉਂਦੇ ਹੋਏ ਸਰਪੰਚ ਨਿਰਮਲ ਸਿੰਘ ਬਲਵਿੰਦਰ ਸਿੰਘ ਨੰਬਰਦਾਰ ਸਰਬਜੀਤ ਸਿੰਘ ਪੰਚ ਕੁਲਵੰਤ ਸਿੰਘ ਗੁਰਤੇਜ ਸਿੰਘ ਬੇਅੰਤ ਸਿੰਘ ਝਿਰਮਲ ਸਿੰਘ ਅਤੇ ਪੀ ਡਬਲਯੂ ਡੀ ਜਈ ਸ:ਸਮਸ਼ੇਰ ਸਿੰਘ ਆਦਿ ਵੀ ਹਾਜਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.