May 22, 2024

ਹਰ ਮੈਦਾਨ ਫਤਿਹ ਸੈਨਿਕ ਅਕੈਡਮੀ ਦੀ ਲੜਕੀ ਨੇ ਕੀਤਾ ਦੂਸਰਾ ਸਥਾਨ ਪ੍ਰਾਪਤ

1 min read

ਮੋਗਾ 13 ਸਤੰਬਰ / ਜਗਰਾਜ ਸਿੰਘ ਗਿੱਲ /

ਮੋਗਾ ਜ਼ਿਲਾ ਵਿੱਚ ਆਪਣੀ ਵੱਖਰੀ ਪਹਿਚਾਣ ਰੱਖਣ ਵਾਲੀ ਹਰ ਮੈਦਾਨ ਸੈਨਿਕ ਅਕੈਡਮੀ ਵਿੱਚੋਂ ਬੱਚੇ ਫੌਜ ਦੀ ਭਰਤੀ ਪੰਜਾਬ ਪੁਲਿਸ ਦੀ ਭਰਤੀ ਦੀ ਟ੍ਰੇਨਿੰਗ ਲੈ ਕੇ ਹੁਣ ਤੱਕ ਉਹ ਤਾਂ ਬੱਚੇ ਆਪਣਾ ਭਵਿੱਖ ਬਣਾ ਚੁੱਕੇ ਹਨ । ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਅਕੈਡਮੀ ਦੇ ਕੋਚ ਕਿਸਮਤ ਬਰਾੜ ਅਤੇ ਗੁਰਜੀਤ ਗੋਗੋਆਣੀ ਨੇ ਦੱਸਿਆ ਕਿ ਪਿਛਲੇ ਦਿਨੀਂ ਸਰਦਾਰ -ਏ ਖਾਲਸਾ ਫੋਜੀ ਗਰੁੱਪ ਕੋਟ ਕਰੋੜ ਕਲਾਂ (ਫਿਰੋਜ਼ਪੁਰ) ਵੱਲੋਂ ਕਰਵਾਏ ਗਏ ਦੌੜ ਮੁਕਾਬਲਿਆਂ ਵਿਚੋਂ ਹਰ ਮੈਦਾਨ ਫਤਹਿ ਸੈਨਿਕ ਅਕੈਡਮੀ ਦੀ ਲੜਕੀ ਮਮਤਾ ਕੌਰ ਨੇ 200 ਮੀਟਰ ਵਿਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਅਤੇ ਲੜਕਿਆ ਵੱਲੋਂ ਵੀ ਅਲੱਗ-ਅਲੱਗ ਸਥਾਨ ਹਾਸਲ ਕਰਕੇ ਮੈਡਲ ਪ੍ਰਾਪਤ ਕੀਤੇ ਗਏ । ਅਕੈਡਮੀ ਦੀ ਹੌਂਸਲਾ ਅਫ਼ਜ਼ਾਈ ਲਈ ਵਿਧਾਇਕ ਸੁਖਜੀਤ ਸਿੰਘ ਲੋਹਗੜ੍ਹ ਵੱਲੋਂ ਐਕਡਮੀ ਦੇ ਕੋਚ ਕਿਸਮਤ ਬਰਾੜ ਅਤੇ ਗਰਜੀਤ ਗੋਗੋਆਣੀ ਨੂੰ 5100 ਰੁਪਏ ਦਿੱਤਾ ਗਿਆ। ਇਸੇ ਤਰਾਂ ਹੀ ਪਿੰਡ ਫਤਹਿਗੜ੍ਹ ਕੋਰੋਟਾਣਾ ਤੋਂ ਸੋਨੀ USA ਵਲੋਂ ਲੜਕੀਆਂ ਨੂੰ 2100 ਰ: ਇਨਾਮ ਦਿੱਤਾ ਗਿਆ ।

ਇਸ ਮੌਕੇ ਕੋਚ ਕਿਸਮਤ ਬਰਾੜ ਅਤੇ ਗੁਰਜੀਤ ਗੋਗੋਆਣੀ ਵੱਲੋਂ ਵਿਧਾਇਕ ਲੋਹਗੜ੍ਹ ਅਤੇ ਸੋਨੀ ਫਤਿਹਗੜ੍ਹ ਕੋਰੋਟਾਣਾ ਦਾ ਧੰਨਵਾਦ ਕੀਤਾ ਗਿਆ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.