ਬਾਘਾ ਪੁਰਾਣਾ 10 ਸਤੰਬਰ ( ਕੀਤਾ ਬਾਰੇਵਾਲਾ ਜਗਸੀਰ ਪੱਤੋ ) ਅੱਜ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਤੇ ਪੰਜਾਬ ਖੇਤ ਮਜਦੂਰ ਯੂਨੀਅਨ ਵਲੋਂ ਪਿੰਡ ਢਿਲਵਾਂਵਾਲਾ ਵਿਖੇ ਮੀਟਿੰਗ ਕੀਤੀ ਗਈ। ਜਿਸ ਵਿੱਚ ਵੱਡੀ ਗਿਣਤੀ ਚ ਮਜਦੂਰ ਮਰਦ ਤੇ ਔਰਤਾਂ ਸ਼ਾਮਲ ਹੋਏ। ਮੀਟਿੰਗ ਨੂੰ ਜਿਲ੍ਹਾ ਪ੍ਧਾਨ ਮੇਜਰ ਸਿੰਘ ਕਾਲੇਕੇ,ਰੇਸਮ ਸਿੰਘ ਢਿਲਵਾਂ ਵਾਲਾ ਨੇ ਸੰਬੋਧਨ ਕਰਦਿਆਂ ਦੱਸਿਆ ਹੈ ਕਿ ਪਿਛਲੇ ਦਿਨੀ ਮਜਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੇ ਸੱਦੇ ਤੇ ਪਟਿਆਲਾ ਵਿਖੇ ਤਿੰਨ ਰੋਜਾ ਮੋਰਚਾ ਲਾਉਣ ਉਪਰੰਤ ਮੋਤੀ ਮਹਿਲ ਤੱਕ ਮਾਰਚ ਕਰਕੇ ਪੰਜਾਬ ਸਰਕਾਰ ਨੂੰ ਮਜਦੂਰ ਮੰਗਾਂ ਲਾਗੂ ਕਰਨ ਲਈ ਮਜ਼ਬੂਰ ਕੀਤਾ ਗਿਆ ਸੀ। ਜਿਸ ਦੇ ਸਿੱਟੇ ਵਜੋਂ ਸਰਕਾਰ ਨੂੰ ਮਜਦੂਰ ਜਥੇਬੰਦੀਆਂ ਨਾਲ ਮੀਟਿੰਗ ਕਰਨੀ ਪਈ। ਮੀਟਿੰਗ ਦੌਰਾਨ ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਅਤੇ ਸਾਰੇ ਮਹਿਕਮਿਆਂ ਦੇ ਅਧਿਕਾਰੀਆਂ ਵਲੋਂ ਪੱਟੇ ਬਿਜਲੀ ਮੀਟਰ ਲਾਉਣ ਅਤੇ ਅੱਗੇ ਤੋਂ ਮੀਟਰ ਪੁੱਟਣ ਤੇ ਰੋਕ, ਕੱਟੇ ਰਾਸਨ ਕਾਰਡ ਚਾਲੂ ਕਰਨ ਅਤੇ ਕੱਟੇ ਨਾਮ ਦਰਜ ਕਰਨ ਲਈ ਬੰਦ ਸਾਈਡ ( ਪੋਟਲ ) ਹਫ਼ਤੇ ਚ ਖੋਲਣ, ਕੱਟੇ ਪਲਾਟਾਂ ਦੇ ਕਬਜ਼ੇ ਇਕ ਮਹੀਨੇ ਚ ਦੇਣ, ਪਲਾਟਾਂ ਦੇ ਮਤੇ ਪਵਾਉਣ ਆਦਿ ਮੰਗਾਂ ਲਾਗੂ ਕਰਨਾ ਮੰਨਿਆ ਗਿਆ। ਕਰਜ਼ਾ ਮੁਆਫ਼ੀ, ਬਿਜਲੀ ਬਿੱਲ ਮੁਆਫ਼ੀ, ਪੱਕਾ ਰੁਜਗਾਰ, ਸਰਵਜਨਿਕ ਜਨਤਕ ਵੰਡ ਪ੍ਣਾਲੀ ਰਾਹੀਂ ਚੌਦਾਂ ਵਸਤਾਂ ਡੀਪੂਆਂ ਰਾਹੀਂ ਦੇਣ,ਕਾਲੇ ਖੇਤੀ ਕਾਨੂੰਨ ਅਤੇ ਨਵੇਂ ਕਿਰਤ ਕਾਨੂੰਨ ਰੱਦ ਕਰਨ,ਪੈਨਸ਼ਨ ਰਾਸ਼ੀ 5 ਹਜਾਰ ਰੁਪਏ ਕਰਨ, ਪੰਚਾਇਤੀ ਜਮੀਨਾਂ ਦਾ ਤੀਜਾ ਹਿੱਸਾ ਦਲਿਤਾਂ ਲਈ ਰਾਖਵਾਂ ਕਰਨ, ਜਮੀਨੀ ਸੁਧਾਰ ਕਾਨੂੰਨ ਲਾਗੂ ਕਰਨ ਵਰਗੀਆਂ ਮੰਗਾਂ ਤੇ ਹਾਜਰ ਮੰਤਰੀਆਂ ਵਲੋਂ ਵਿਧਾਨ ਸਭਾ ਚ ਵਿਚਾਰ ਕਰਨ ਦਾ ਪ੍ਸਤਾਵ ਰੱਖਿਆ ਗਿਆ। ਪਰ ਕੋਈ ਚਰਚਾ ਨਹੀਂ ਕੀਤੀ ਗਈ ਅਤੇ ਨਾ ਮੰਨੀਆਂ ਅੰਸ਼ਕ ਮੰਗਾਂ ਬਾਰੇ ਕੋਈ ਚਿੱਠੀ-ਪੱਤਰ ਹੀ ਜਾਰੀ ਕੀਤਾ ਗਿਆ ਹੈ। ਜੋ ਕਿ ਦਲਿਤ ਮਜਦੂਰ ਭਾਈਚਾਰੇ ਨਾਲ ਸ਼ਰਾਸਰ ਧੱਕਾ ਅਤੇ ਬੇਇਨਸਾਫ਼ੀ ਹੈ। ਸੋ ਉਕਤ ਮੰਗਾਂ ਲਾਗੂ ਕਰਵਾਉਣ ਲਈ 13 ਸਤੰਬਰ ਨੂੰ ਪਟਿਆਲੇ ਮੋਤੀ ਮਹਿਲ ਦੇ ਘਿਰਾਉ ਕਰਨ ਦੇ ਸਾਂਝੇ ਮੋਰਚੇ ਦੇ ਸੱਦੇ ਨੂੰ ਪਰਿਵਾਰਾਂ ਸਮੇਤ ਸ਼ਾਮਲ ਹੋ ਕੇ ਕਾਮਯਾਬ ਕਰਨ ਦੀ ਅਪੀਲ ਵੀ ਕੀਤੀ ਗਈ।ਇਸ ਸਮੇਂ ਰੂਪ ਸਿੰਘ, ਰਾਮ ਸਿੰਘ ਰੁੱਗਾ, ਬਾਬਾ ਗੁਰਾ ਸਿੰਘ, ਰਣਜੀਤ ਸਿੰਘ , ਚਮਕੌਰ ਸਿੰਘ ਖਾਲਸਾ, ਚਿੰਤ ਕੌਰ, ਮਹਿੰਦਰ ਕੌਰ, ਸਰਬਜੀਤ ਕੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉੁਗਰਾਹਾਂ) ਦੇ ਪ੍ਧਾਨ ਮੱਖਣ ਸਿੰਘ, ਅਵਤਾਰ ਸਿੰਘ, ਨਿਰਮਲ ਸਿੰਘ, ਗੁਰਲਾਲ ਸਿੰਘ ਆਦਿ ਆਗੂ ਵੀ ਹਾਜਰ ਹੋਏ।