ਸ਼ਹਿਰ ਵਾਸੀ ਲੈਣ ਕੈਂਪ ਦਾ ਵੱਧ ਤੋਂ ਵੱਧ ਲਾਹਾ-ਵਧੀਕ ਡਿਪਟੀ ਕਮਿਸ਼ਨਰ
ਮੋਗਾ 12 ਮਾਰਚ /ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ/
ਕਮਿਸ਼ਨਰ ਨਗਰ ਨਿਗਮ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਿਤੀ 12 ਮਾਰਚ, 2021 ਨੂੰ ਦਫ਼ਤਰ ਨਗਰ ਨਿਗਮ ਮੋਗਾ ਵਿਖੇ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬੀਮਾ ਕਾਰਡ ਬਣਾਉਣ ਲਈ ਕੈਂਪ ਲਗਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਆਯੁਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਬੀਮਾ ਕਾਰਡ ਬਣਾਉਣ ਲਈ ਨਿਗਮ ਵੱਲੋਂ ਸੀ.ਐਸ.ਸੀ. ਸੈਂਟਰ ਨਾਲ ਤਾਲਮੇਲ ਕੀਤਾ ਗਿਆ ਹੈ। ਸਿਟੀਜ਼ਨ ਸਰਵਿਸ ਸੈਂਟਰ ਵੱਲੋਂ ਦਫ਼ਤਰ ਨਗਰ ਨਿਗਮ ਮੋਗਾ ਦੀ ਲਾਇਬ੍ਰੇਰੀ ਵਿੱਚ ਸਿਹਤ ਬੀਮਾ ਕਾਰਡ ਤਿਆਰ ਕੀਤੇ ਜਾਣਗੇ। ਸਿਟੀਜ਼ਨ ਸਰਵਿਸ ਸੈਂਟਰ ਵੱਲੋਂ 30 ਰੁਪਏ ਪ੍ਰਤੀ ਵਿਅਕਤੀ ਚਾਰਜ ਕੀਤੇ ਜਾਣਗੇ।
ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਅਨੀਤਾ ਦਰਸ਼ੀ ਨੇ ਮੋਗਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਕੈਂਪ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਸਰਕਾਰੀ ਸਕੀਮਾਂ ਦੇ ਤਹਿਤ ਬਣਦਾ ਲਾਭ ਪ੍ਰਾਪਤ ਕਰਨ।