ਮੋਗਾ 18 ਜਨਵਰੀ (ਜਗਰਾਜ ਲੋਹਾਰਾ) ਜਿਲਾ ਪੁਲਿਸ ਮੁੱਖੀ ਦੀ ਸ਼ਖਤ ਹਦਾਇਤਾਂ ਅਨੁਸਾਰ ਜਿਲਾ ਮੋਗਾ ਅੰਦਰ ਨਜਾਇਜ਼ ਸਰਾਬ ਦੀ ਵਿਕਰੀ ਨੂੰ ਰੋਕਣ ਲਈ ਜਿਲਾ ਮੋਗਾ ਦੀ ਪੁਲਿਸ ਵੱਡੇ ਪੱਧਰ ਤੇ ਯਤਨ ਕਰ ਰਹੀ ਹੈ ਇਸ ਹੀ ਲੜੀ ਤਹਿਤ ਮੋਗਾ ਦੇ ਥਾਣਾ ਸਿਟੀ 2 ਦੀ ਪੁਲਸ ਨੇ ਪਿੰਡ ਬੁੱਟਰ ਦੇ ਚਾਰ ਵਿਅਕਤੀ ਤੋਂ 235 ਪੇਟੀਆਂ ਸਰਾਬ ਫ਼ੜਣ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਮਾਮਲੇ ਦੀ ਜਾਣਕਾਰੀ ਦੇਦਿਆ ਜਾਚ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਸਹਾਇਕ ਥਾਣੇਦਾਰ ਸੰਦੀਪ ਸਿੰਘ ਪੁਲਸ ਪਾਰਟੀ ਨੇ ਰਾਤ ਪਿੰਡ ਸੰਧੂਆਂ ਵਾਲਾ ਕੋਲ ਗਸਤ ਤੇ ਜਾ ਰਹੇ ਸਨ ਕਿ ਕਿਸ਼ੇ ਮੁਖਬਰ ਨੇ ਉਨ੍ਹਾਂ ਨੂੰ ਇਤਲਾਹ ਦਿਤੀ ਕਿ ਪਿੰਡ ਸੰਧੂਆਂ ਵਾਲਾ ਕੋਲ ਇੱਕ ਬਲੈਰੋ ਗੱਡੀ ਵਿੱਚ ਬਾਹਰਲੇ ਸੂਬਿਆਂ ਵਿਚੋਂ ਦੇਸ਼ੀ ਸਰਾਬ ਲਿਆ ਕਿ ਵੇਚਦੇ ਹਨ ਤੇ ਅੱਜ ਵੀ ਉਹ ਆਸ ਪਾਸ ਦੇ ਪਿੰਡਾਂ ਵਿੱਚ ਵੇਚਣ ਲਈ ਵੱਡੀ ਮਾਤਰਾ ਵਿੱਚ ਸਰਾਬ ਲਿਆਂਦੀ ਹੈ ਜੇਕਰ ਤਰੁੰਤ ਕਾਰਵਾਈ ਕੀਤੀ ਜਾਵੇ ਤਾਂ ਪੁਲਸ ਨੂੰ ਸਰਾਬ ਫ਼ੜਣ ਵਿੱਚ ਸਫਲਤਾ ਮਿਲ ਸਕਦੀ ਹੈ , ਗੁਪਤ ਸੂਚਨਾਂ ਨੂੰ ਗੰਭੀਰਤਾਂ ਨਾਲ ਲੈਂਦਿਆਂ ਸਹਾਇਕ ਥਾਣੇਦਾਰ ਸੰਦੀਪ ਸਿੰਘ ਵਲੋਂ ਪੁਲਸ ਪਾਰਟੀ ਨਾਲ ਜਦੋਂ ਸੰਧੂਆਂ ਵਾਲਾ ਰੋਡ ਤੇ ਨਾਕੇਬੰਦੀ ਕੀਤੀ ਗਈ ਤਾਂ ਉਥੋਂ ਇਕ ਬਲੈਰੋ ਗੱਡੀ ਵਿੱਚੋਂ 235 ਪੇਟੀਆਂ ਸਰਾਬ ਮੌਕੇ ਤੋਂ ਬਰਾਮਦ ਕੀਤੀ ਗਈ ਜਦੋਂ ਕਿ ਸਰਾਬ ਦਾ ਧੰਦਾ ਕਰਨ ਵਾਲੇ 4 ਦੋਸੀ ਫਰਾਰ ਹੋਣ ਵਿੱਚ ਸਫਲ ਹੋ ਗਏ, ਪਤਾ ਲੱਗਾ ਹੈ ਕਿ ਦੋਸ਼ੀ ਖਿਲਾਫ ਪਹਿਲਾਂ ਵੀ ਸਰਾਬ ਲਿਆ ਕਿ ਨਜਾਇਜ ਤੋਰ ਤੇ ਵੇਚਣ ਦੇ ਕਈ ਮਕੁੰਦਮੇ ਦਰਜ ਹਨ । ਪੁਲਿਸ ਵਲੋਂ ਚਾਰੇ ਦੋਸ਼ੀਆਂ ਖਿਲਾਫ ਐਕਸਾਈਜ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਦੋਸੀਆਂ ਨੂੰ ਕਾਬੂ ਕਰਨ ਲਈ ਸਹਾਇਕ ਥਾਣੇਦਾਰ ਸੰਦੀਪ ਸਿੰਘ ਵਲੋਂ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ।