May 22, 2024

ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਹੋਈ ਮੀਟਿੰਗ

1 min read

10 ਸਤੰਬਰ ਧਰਮਕੋਟ (ਮੇਹਰ ਸਦਰਕੋਟ) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਬਲਾਕ  ਪ੍ਰਧਾਨ  ਜਸਵਿੰਦਰ ਸਿੰਘ ਦੀ ਅਗਵਾਈ ਹੇਠ ਇਕ ਮੀਟਿੰਗ ਸਿੰਘ ਸਭਾ ਗੁਰਦੁਆਰਾ ਸਾਹਿਬ ਵਿੱਚ ਹੋਈ । ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੁਖਵਿੰਦਰ ਸਿੰਘ ਬਰਿਹਮਕੇ ਕਿਹਾ ਕੀ  ਹੜਾ ਕਾਰਨ ਨੁਕਸਾਨੀਆ ਗਈਆ ਫਸਲਾਂ ਮੁਆਵਜ਼ਾ ਕਾਸਤ ਕਰ ਰਹੇ ਕਿਸਾਨਾਂ ਨੂੰ ਦਿੱਤਾ ਜਾਵੇ ।ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅੱਜ ਕਿਸਾਨ ਕਰਜੇ ਦੀ ਦਲਦਲ ਵਿੱਚ ਫਸਿਆ ਹੋਇਆ ਹੈ । ਅਤੇ ਆਏ ਹੋਏ ਹੜਾ ਕਾਰਨ ਕਈ ਕਿਸਾਨ ਭਰਾਵਾਂ ਦੇ ਘਰ ਫਸਲਾਂ ਡੰਗਰਾਂ  ਦਾ ਵੀ ਨੁਕਸਾਨ ਹੋਇਆ ਹੈ । ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਕਿਸਾਨਾਂ ਨੂੰ ਪ੍ਰਤੀ ਏਕੜ 40 ਹਜਾਰ ਦੀ ਮਾਲੀ ਮੱਦਦ ਦਿੱਤੀ ਜਾਵੇ ।ਇਸ ਮੌਕੇ ਉਨ੍ਹਾਂ ਦੇ ਨਾਲ ਸੂਬੇਦਾਰ ਰਾਜਵਿੰਦਰ ਸਿੰਘ ਸੀਨੀਅਰ ਮੀਤ ਪ੍ਰਧਾਨ, ਰੇਸਮ ਸਿੰਘ, ਗੁਰਸੇਵਕ ਸਿੰਘ, ਵਜੀਰ ਸਿੰਘ, ਪਰਗਟ ਸਿੰਘ, ਗੁਰਮੂਰ ਸਿੰਘ, ਵਿਰਸਾ ਸਿੰਘ, ਚੰਨਣ ਸਿੰਘ, ਜਿੰਦਰ ਸਿੰਘ, ਜਗਰਾਜ ਸਿੰਘ, ਜਗੀਰ ਸਿੰਘ, ਪੂਰਨ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.