May 25, 2024

ਭੰਮੇ ਖੁਰਦ 38ਸਾਲਾਂ ਵਿਆਕਤੀ ਦੀ ਤੇਜ਼ ਰਫ਼ਤਾਰ ਟਰੱਕ ਦੀ ਟੱਕਰ ਨਾਲ ਹੋਈ ਮੌਤ

1 min read

ਮਾਨਸਾ 11ਸਤੰਬਰ (ਅਮ੍ਰਿਤਪਾਲ ਸਿੱਧੂ) ਅੱਜ ਸਵੇਰੇ ਪਿੰਡ ਭੰਮੇ ਖੁਰਦ ਉਸ ਵੇਲੇ ਵੱਡੀ ਘਟਨਾ ਵਾਪਰੀ ਜਦੋਂ ਇੱਕ ਵਿਅਕਤੀ ਸਵੇਰੇ ਦੀ ਸੈਰ ਲਈ ਸੜਕ ਦੇ ਨਾਲ ਕੱਚੀ ਜਗਾ ਤੇ ਜਾ ਰਿਹਾ ਸੀ ਅਚਾਨਕ ਅੱਗੇ ਤੋਂ ਆ ਰਹੇ ਤੇਜ਼ ਰਫ਼ਤਾਰੀ ਟਰੱਕ ਨੇ ਟੱਕਰ ਮਾਰ ਦਿੱਤੀ ਜਿਸ ਕਾਰਨ ਵਿਆਕਤੀ ਦੀ ਮੋਕੇ ਤੇ ਮੌਤ ਹੋ ਗਈ । ਜਾਣਕਾਰੀ ਮੁਤਾਬਕ ਮਿਰਤਕ ਦੀ ਪਹਿਚਾਣ ਸਤਪਾਲ ਸਿੰਘ ਪੁੱਤਰ ਬਲਵੀਰ ਸਿੰਘ ਪਿੰਡ ਭੰਮੇ ਖੁਰਦ ਵਜੋਂ ਹੋਈ ਹੈ । ਜਿਸ ਦੀ ਉਮਰ 38ਸਾਲ ਹੈ । ਘਟਨਾ ਦਾ ਜਾਇਜ਼ਾ ਲੈਣ ਲਈ ਥਾਣਾ ਜੋੜਕੀਆਂ ਦੀ ਪੁਲਿਸ ਦੇ ਏ ਐਸ ਆਈ ਭਗਵਾਨ ਦਾਸ ਨੇ ਲਾਂਸ ਨੂੰ ਆਪਣੇ ਕਬਜ਼ੇ ਵਿੱਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ । ਅਤੇ ਫਰਾਰ ਹੋਏ ਅਣਪਛਾਤੇ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ ।

Leave a Reply

Your email address will not be published. Required fields are marked *

Copyright © All rights reserved. | Newsphere by AF themes.