May 25, 2024

ਪਿੰਡ ਬਹਿਰਾਮਕੇ ਜਿਲ੍ਹਾ ਮੋਗਾ ਦੇ 23 ਸਾਲਾ ਨੌਜਵਾਨ ਲਵਪ੍ਰੀਤ ਦੀ ਅਸਟ੍ਰੇਲੀਆ ਚ ਹੋਈ ਅਚਾਨਕ ਮੌਤ

1 min read

ਮੋਗਾ 11 ਜੁਲਾਈ (ਜਗਰਾਜ ਸਿੰਘ ਗਿੱਲ)

ਪ੍ਰਾਪਤ ਜਾਣਕਾਰੀ ਅਨੁਸਾਰ ਲਵਪ੍ਰੀਤ ਸਿੰਘ ਗਿੱਲ (ਉਮਰ 23 ਸਾਲ) ਪੁੱਤਰ ਹਰਬੰਸ ਸਿੰਘ ਗਿੱਲ (ਮੱਦਰ ਪਰਿਵਾਰ) ਪਿੰਡ ਬਹਿਰਾਮਕੇ (ਮੋਗਾ) ਦੀ ਅਚਾਨਕ ਅਸਟ੍ਰੇਲੀਆ ਚ ਹੋਈ ਮੌਤ,ਲਵਪ੍ਰੀਤ ਸਿਡਨੀ ਅਸਟ੍ਰੇਲੀਆ ਚ ਪੜਾਈ ਕਰਨ ਅਤੇ ਰੋਜੀ ਰੋਟੀ ਕਮਾਉਣ ਲਈ 3 ਸਾਲ ਪਹਿਲਾਂ ਗਿਆ ਸੀ,ਲਵਪ੍ਰੀਤ ਦੋ ਭੈਣਾ ਦਾ ਕੱਲ੍ਹਾ ਭਰਾ ਅਤੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ,ਇੱਕ ਭੈਣ ਤੇ ਪਿਤਾ ਲਵਪ੍ਰੀਤ ਦੇ ਕੋਲ ਅਸਟ੍ਰੇਲੀਆ ਚ ਰਹਿੰਦੇ ਸਨ ਅਤੇ ਇੱਕ ਭੈਣ ਤੇ ਮਾਤਾ ਜੀ ਕਨੇਡਾ ਚ ਰਹਿ ਰਹੇ ਸਨ,ਇਸ ਦੁੱਖ ਦੀ ਘੜੀ ਵਿੱਚ ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਜਿਲ੍ਹਾ ਮੋਗਾ ਦੇ ਪ੍ਰਧਾਨ ਅਤੇ ਕੌਮੀ ਜਨਰਲ ਸਕੱਤਰ ਪੰਜਾਬ ਸੁੱਖ ਗਿੱਲ ਤੋਤਾ ਸਿੰਘ ਵਾਲਾ ਨੇ ਜਾਣਕਾਰੀ ਦੇਂਦਿਆਂ ਲਵਪ੍ਰੀਤ ਦੀ ਮੌਤ ਤੇ ਡੂੰਗਾ ਦੁੱਖ ਜਾਹਰ ਕੀਤਾ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.