June 18, 2024

ਕਾਂਗਰਸੀ ਉਮੀਦਵਾਰ ਬੀਬੀ ਸਾਹੋ ਕੇ ਦੇ ਹੱਕ ਚ ਕੀਤੀਆਂ ਨੁੱਕੜ ਮੀਟਿੰਗਾਂ ਪਾ ਰਹੀਆਂ ਰੈਲੀਆਂ ਦੇ ਭੁਲੇਖੇ

1 min read

ਲੋਹਗੜ੍ਹ ਵਿਖੇ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋ ਕੇ ਦੇ ਹੱਕ ਵਿੱਚ ਰੱਖੀ ਗਈ ਮੀਟਿੰਗ ਦਾ ਦ੍ਰਿਸ਼

 

ਸਾਡਾ ਉਮੀਦਵਾਰ ਜਿੱਤ ਦੀ ਦੌੜ ਵਿੱਚ ਅੱਗੇ, ਦੂਸਰੀਆਂ ਪਾਰਟੀਆਂ ਦੂਸਰੇ ਸਥਾਨ ਲਈ ਜੂਝ ਰਹੀਆਂ:- ਜਿਲਾ ਯੂਥ ਪ੍ਰਧਾਨ ਖੇਲਾ

ਜਗਰਾਜ ਸਿੰਘ ਗਿੱਲ 

ਮੋਗਾ 10 ਮਈ ਹਲਕਾ ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਬੀਬੀ ਅਮਰਜੀਤ ਕੌਰ ਸਾਹੋਕੋ ਦੇ ਹੱਕ ਵਿੱਚ ਵਿਧਾਨ ਸਭਾ ਹਲਕਾ ਧਰਮਕੋਟ ਦੇ ਕਈ ਪਿੰਡਾਂ ਵਿੱਚ ਦੌਰਾ ਕਰਨ ਉਪਰੰਤ ਆਖਰ ਇਹਨਾਂ ਦਾ ਚੋਣ ਪ੍ਰਚਾਰ ਦਾ ਕਾਫਲਾ ਇਸ ਹਲਕੇ ਦੇ ਪਿੰਡ ਲੋਹਗੜ ਜੋ ਕਿ ਹਲਕਾ ਧਰਮਕੋਟ ਦੇ ਸਾਬਕਾ ਵਿਧਾਇਕ ਅਤੇ ਜਿਲਾ ਪ੍ਰਧਾਨ ਸ੍ਰੀ ਸੁਖਜੀਤ ਸਿੰਘ ਲੋਹਗੜ ਦਾ ਜੱਦੀ ਰਿਹਾਇਸ਼ੀ ਪਿੰਡ ਹੈ ਵਿਖੇ ਪਹੁੰਚਿਆ ਜਿੱਥੇ ਕਿ ਪਹਿਲਾਂ ਤੋਂ ਹੀ ਵੱਡੀ ਤਾਦਾਦ ਵਿੱਚ ਹਲਕੇ ਦੇ ਪੰਚ ਸਰਪੰਚ ਨੰਬਰਦਾਰ ਅਤੇ ਹੋਰ ਮੋਹਤਬਾਰ ਵਿਅਕਤੀ ਉਹਨਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਵੇਖਣ ਵਾਲੀ ਗੱਲ ਇਹ ਰਹੀ ਕਿ ਨੁਕੜ ਮੀਟਿੰਗਾਂ ਦੇ ਤੌਰ ਤੇ ਕੀਤਾ ਗਿਆ ਪ੍ਰਬੰਧ ਇੱਕ ਵੱਡੀ ਰੈਲੀ ਦਾ ਰੂਪ ਧਾਰਨ ਕਾਰਨ ਕਰਕੇ ਪ੍ਰਬੰਧਕਾਂ ਵੱਲੋਂ ਤੁਰੰਤ ਮੌਕੇ ਤੇ ਹੋਰ ਢੁਕਵਾਂ ਤੇ ਬਦਲਵਾਂ ਪ੍ਰਬੰਧ ਕਰਨਾ ਪਿਆ। ਇਸ ਮੌਕੇ ਠਾਠਾ ਮਾਰਦੇ ਇਕੱਠ ਨੂੰ ਵੇਖ ਕੇ ਬੀਬੀ ਸਾਹੋ ਕੇ ਕਾਫੀ ਖੁਸ਼ ਨਜ਼ਰ ਆਏ। ਉਹਨਾਂ ਵੱਲੋਂ ਬਜ਼ੁਰਗਾਂ ਕੋਲੋਂ ਬੜੀ ਹੀ ਨਿਮਰਤਾ ਸਹਿਤ ਲਏ ਜਾ ਰਹੇ ਅਸ਼ੀਰਵਾਦ ਨੇ ਲੋਕਾਂ ਨੂੰ ਕਾਫੀ ਪ੍ਰਭਾਵਿਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਸਮੇਂ ਸਾਡੇ ਸਾਰੇ ਹੀ ਕਾਂਗਰਸੀ ਭੈਣ ਭਰਾ ਅਤੇ ਪਾਰਟੀ ਅਹੁਦੇਦਾਰ ਇਕਜੁੱਟ ਹੋ ਕੇ ਇਸ ਚੋਣ ਮੁਹਿੰਮ ਵਿਚ ਪੂਰੀ ਤਰ੍ਹਾਂ ਜੁੱਟ ਚੁੱਕੇ ਹਨ ਜਿਨਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੀ ਹੈ। ਉਨਾ ਹਲਕਾ ਧਰਮਕੋਟ ਵਿੱਚ ਹੋ ਰਹੇ ਪਿੰਡਾਂ ਵਿੱਚ ਆਪ ਮੁਹਾਰੇ ਵੱਡੇ ਇਕੱਠਾਂ ਦਾ ਸਿਹਰਾ ਜਿਲਾ ਪ੍ਰਧਾਨ ਸ੍ਰੀ ਸੁਖਜੀਤ ਸਿੰਘ ਕਾਕਾ ਲੋਹਗੜ ਅਤੇ ਉਹਨਾਂ ਦੀ ਮਿਹਨਤੀ ਸਮੁੱਚੀ ਟੀਮ ਦੇ ਸਿਰ ਬੰਨਦਿਆਂ ਕਿਹਾ ਕਿ ਇਹਨਾਂ ਵੱਲੋਂ ਕੀਤੀ ਜਾ ਰਹੀ ਲਗਾਤਾਰ ਮਿਹਨਤ ਦਾ ਹੀ ਨਤੀਜਾ ਹੈ ਕਿ ਉਹ ਇਸ ਚੋਣ ਮੁਹਿੰਮ ਨੂੰ ਪੂਰੀ ਤਰਹਾਂ ਭਖਾਉਂਦੇ ਹੋਏ ਸਿਖਰਾਂ ਵੱਲ ਲੈ ਕੇ ਜਾ ਰਹੇ ਹਨ। ਇਸ ਸਮੇਂ ਕਾਕਾ ਲੋਹਗੜ ਸਾਬਕਾ ਵਿਧਾਇਕ, ਜਿਲਾ ਯੂਥ ਕਾਂਗਰਸ ਪ੍ਰਧਾਨ ਸੋਹਨਾ ਖੇਲਾ, ਬਲਾਕ ਪ੍ਰਧਾਨ ਸ਼ਿਵਾਜ ਭੋਲਾ ਮਸਤੇ ਵਾਲਾ ਅਤੇ ਗੁਰਬੀਰ ਸਿੰਘ ਗੋਗਾ ਚੇਅਰਮੈਨ ਵੱਲੋਂ ਵੀ ਸੰਬੋਧਨ ਕੀਤਾ ਗਿਆ। ਇਸ ਰੈਲੀ ਸਮੇਂ ਹੋਰਨਾਂ ਤੋਂ ਇਲਾਵਾ ਪ੍ਰਿਤਪਾਲ ਸਿੰਘ ਚੀਮਾ, ਹਰਪ੍ਰੀਤ ਸਿੰਘ ਸ਼ੇਰੇਵਾਲਾ, ਹਰਨੇਕ ਸਿੰਘ ਰਾਮੂਵਾਲਾ, ਅਮਰਜੀਤ ਸਿੰਘ ਜਲਾਲਾਬਾਦ, ਡੈਂਪੀ ਕੰਗ, ਮੋਹਨ ਸਿੰਘ ਭਿੰਡਰਕਲਾਂ,ਹਰਜੀਤ ਸਿੰਘ ਟੋਨਾ ਲੌਂਗੀਵਿੰਡ, ਬਖਸ਼ੀਸ਼ ਸਿੰਘ ਭਿੰਡਰ ਖੁਰਦ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ, ਮਨਪ੍ਰੀਤ ਸਿੰਘ ਵਹਿਣੀਵਾਲ,ਗੁਰਚਰਨ ਸਿੰਘ ਨੰਬਰਦਾਰ, ਅਮਰਦੀਪ ਸਿੰਘ ਗਿੱਲ, ਸਰਬਜੀਤ ਸਿੰਘ ਧਰਮ ਸਿੰਘ ਵਾਲਾ ਸਰਪੰਚ, ਚਰਨਜੀਤ ਸਿੰਘ ਕੜਾਹੇਵਾਲ, ਪਰਮਜੀਤ ਕੌਰ ਕਪੂਰੇ, ਬਾਬਾ ਹਜੂਰਾ ਸਿੰਘ, ਅਨੋਖਾ ਸਿੰਘ ਨੰਬਰਦਾਰ ਕੜਾਹੇਵਾਲ, ਸੰਜੀਵ ਕੋਛੜ ਧਰਮਕੋਟ, ਚਰਨਜੀਤ ਸਿੰਘ ਕੜਾਹੇਵਾਲ, ਮੋਹਨ ਸਿੰਘ ਭਿੰਡਰ ਕਲਾਂ, ਚਿਮਨ ਲਾਲ, ਜਰਨੈਲ ਸਿੰਘ ਖੰਬੇ, ਮੁਖਤਿਆਰ ਸਿੰਘ ਮੰਦਰ ਕਲਾ ਅਤੇ ਸੁਖਵਿੰਦਰ ਸਿੰਘ ਰਾਜੂ ਆਦਿ ਵੱਡੀ ਗਿਣਤੀ ਵਿੱਚ ਕਾਂਗਰਸੀ ਆਗੂ ਅਤੇ ਵਰਕਰ ਹਾਜ਼ਰ ਸਨ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.