May 24, 2024

ਪਿੰਡ ਜਨੇਰ ਦੇ ਸਰਪੰਚ ਪਰਮਿੰਦਰ ਸਿੰਘ ਵੱਲੋਂ ਸਕੂਲ ਨੂੰ ਦੋ ਸਮਾਰਟ ਟੀ ਵੀ ਦਿੱਤੇ ਗਏ

1 min read

ਮੋਗਾ 9ਦਸੰਬਰ (ਜਗਰਾਜ ਲੋਹਾਰਾ) ਪਿੰਡ ਜਨੇਰ ਦੇ ਸਰਪੰਚ ਸ: ਪਰਮਿੰਦਰ ਸਿੰਘ ਅਤੇ ਸਮੂਹ ਪੰਚਾਇਤ ਵੱਲੋਂ ਪ੍ਰਾਇਮਰੀ ਸਕੂਲ ਜਨੇਰ ਨੂੰ ਦੋ ਸਮਾਰਟ ਟੀ.ਵੀ. ਦਾਨ ਕੀਤੇ ਗਏ । ਜਿਸ ਨਾਲ ਪੜ ਰਹੇ ਬੱਚਿਆਂ ਨੂੰ ਹੋਰ ਜਾਣਕਾਰੀ ਦਿੱਤੀ ਜਾ ਸਕਦੀ ਹੈ । ਇਸ ਸਮੇਂ ਨਿਊਜ਼ ਪੰਜਾਬ ਦੀ ਚੈਨਲ ਦੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਰਪੰਚ ਪਰਮਿੰਦਰ ਸਿੰਘ ਨੇ ਕਿਹਾ ਕਿ ਅੱਜ ਦਾ ਜਮਾਨਾ ਇੰਟਰਨੈਟ ਦਾ ਹੈ ਇਸ ਲਈ ਬੱਚਿਆਂ ਨੂੰ ਪੜਾਈ ਲਈ ਕੰਪਿਊਟਰ ਦੀ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ।ਇਸੇ ਨੂੰ ਮੁੱਖ ਰੱਖਦਿਆਂ ਹੋਇਆਂ ਅੱਜ ਅਸੀਂ ਸਕੂਲ ਲਈ ਦੋ ਸਮਾਰਟ ਟੀ ਵੀ ਦੇ ਰਹੇ ਹਾਂ । ਆਉਣ ਵਾਲੇ ਸਮੇਂ ਵਿੱਚ ਬੱਚਿਆਂ ਨੂੰ ਹੋਰ ਵੀ ਲੋੜੀਂਦੀਆਂ ਚੀਜਾਂ ਦਿੱਤੀਆਂ ਜਾਣਗੀਆਂ ।
ਸਮੂਹ ਸਟਾਫ਼ ਵੱਲੋਂ ਸਰਪੰਚ ਸਾਹਿਬ ਅਤੇ ਗਰਾਮ ਪੰਚਾਇਤ ਜਨੇਰ ਦਾ ਕੋਟਿਨ-ਕੋਟ ਧੰਨਵਾਦ ਕੀਤਾ ਗਿਆ। ਜਿਹਨਾਂ ਨੇ ਬੱਚਿਆਂ ਦੀ ਪੜ੍ਹਾਈ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਆਪਣਾ ਵਡਮੁੱਲਾ ਯੋਗਦਾਨ ਪਾਇਆ।

Leave a Reply

Your email address will not be published. Required fields are marked *

Copyright © All rights reserved. | Newsphere by AF themes.