May 25, 2024

ਪਿੰਡ ਖਿਆਲੀ ਵਿੱਖੇ ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ

1 min read

9 ਮਾਰਚ (ਮਹਿੰਦਰ ਸਿੰਘ ਸਹੋਤਾ)
ਫਤਹਿਗੜ੍ਹ ਪੰਜਤੂਰ ਕਸਬੇ ਦੇ ਨਜ਼ਦੀਕ ਪਿੰਡ ਖਿਆਲੀ ਵਿਖੇ ਗੁਰਦੁਆਰਾ ਸਾਹਿਬ ਦੀ ਨਵੀਂ ਉਸਾਰੀ ਦੀ ਇਮਾਰਤ ਦਾ ਨੀਂਹ ਪੱਥਰ ਬਾਬਾ ਲੀਡਰ ਸਿੰਘ ਜੀ ਗੁਰਦੁਆਰਾ ਗੰਗਸਰ ਸੈਫਲਾਬਾਦ ਜ਼ਿਲ੍ਹਾ ਕਪੂਰਥਲਾ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਦੇ ਸਥਾਨਾਂ ਤੋਂ ਪਹੁੰਚ ਕੇ ਪਿੰਡ ਖਿਆਲੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਅਰਦਾਸ ਬੇਨਤੀ ਕਰਕੇ ਨਵੇਂ ਉਸਾਰੇ ਜਾ ਰਹੇ ਗੁਰਦੁਆਰਾ ਸਾਹਿਬ ਦਾ ਨੀਂਹ ਪੱਥਰ ਰੱਖਿਆ ਤੇ ਉਨ੍ਹਾਂ ਨੇ ਸੰਗਤਾਂ ਨੂੰ ਉਪਦੇਸ਼ ਦਿੰਦਿਆਂ ਗੁਰੂ ਸ਼ਬਦ ਦੀ ਵਿਚਾਰ ਧਾਰਾ ਨਾਲ ਜੋੜਿਆ ਤੇ ਸੰਗਤਾਂ ਨੂੰ ਗੁਰੂ ਘਰਾਂ ਦੀ ਸੇਵਾ ਮਨੁੱਖਤਾ ਦੀ ਸੇਵਾ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਇਸ ਤੋਂ ਪਹਿਲਾਂ ਵੀ ਬਾਬਾ ਲੀਡਰ ਸਿੰਘ ਵੱਲੋਂ ਵੱਖ ਵੱਖ ਪਿੰਡਾਂ ਵਿਚ ਗੁਰੂ ਘਰਾਂ ਦੀ ਸੇਵਾ ਕੀਤੀ ਗਈ ਹੈ ਇਸ ਸੇਵਾ ਵਿੱਚ ਜਥੇਦਾਰ ਮਹਿੰਦਰ ਸਿੰਘ ਭਾਈ ਸੁਖਦੇਵ ਸਿੰਘ ਚੱਕੀ ਵਾਲੇ ਫਤਹਿਗੜ੍ਹ ਪੰਜਤੂਰ ਹਰਪਾਲ ਸਿੰਘ ਸੁਰਜੀਤ ਸਿੰਘ ਸਾਬਕਾ ਸਰਪੰਚ ਸਰੂਪ ਸਿੰਘ ਸਾਬਕਾ ਸਰਪੰਚ ਸੰਘੇੜਾ ਪੂਰਨ ਸਿੰਘ ਸਾਬਕਾ ਸਰਪੰਚ ਖਿਆਲੀ ਗੁਰਨਾਮ ਸਿੰਘ ਸਰਪੰਚ ਸਿਲੇਵਿੰਡ ਮੁਖਤਿਆਰ ਸਿੰਘ ਸਰਪੰਚ ਮਾਹਲੇ ਵਾਲਾ ਬਲਜੀਤ ਸਿੰਘ ਜਗਰੂਪ ਸਿੰਘ ਦਿਲਬਾਗ ਸਿੰਘ ਮੇਲਕ ਕੰਗਾਂ ਬਲਵਿੰਦਰ ਸਿੰਘ ਗੁਰਦੀਪ ਸਿੰਘ ਗੁਰਚਰਨ ਸਿੰਘ ਜੰਗੀਰ ਸਿੰਘ ਕਸ਼ਮੀਰ ਸਿੰਘ ਨੰਬਰਦਾਰ ਗੁਰਜੰਟ ਸਿੰਘ ਸਤਿਨਾਮ ਸਿੰਘ ਬਲਵੀਰ ਸਿੰਘ ਤੇ ਜਰਨੈਲ ਸਿੰਘ ਪਿੰਡ ਮੁੰਡੀ ਚੋਲਾ ਆਦਿ ਹਾਜ਼ਰ ਸਨ 

Leave a Reply

Your email address will not be published. Required fields are marked *

Copyright © All rights reserved. | Newsphere by AF themes.