May 24, 2024

ਜਸਵੀਰ ਕੌਰ ਨੂੰ ਵੱਖ ਵੱਖ ਆਗੂਆਂ ਨੇ ਕੀਤੀ ਸ਼ਰਧਾਂਜਲੀ ਭੇਟ

1 min read

ਕੋਟ ਈਸੇ ਖਾਂ 8 ਨਵੰਬਰ (ਜਗਰਾਜ ਸਿੰਘ ਗਿੱਲ) ਜਸਵੀਰ ਕੌਰ ਪਤਨੀ ਮੇਜਰ ਸਿੰਘ ਵਾਸੀ ਰੰਡਿਆਲਾ 25 ਅਕਤੂਬਰ ਨੂੰ ਸਦੀਵੀ ਵਿਛੋਡ਼ਾ ਦੇ ਕੇ ਗੁਰੂ ਚਰਨਾਂ ਚ ਜਾ ਬਿਰਾਜੇ ਸਨ । ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਪਾਠ ਦਾ ਭੋਗ ਪਿੰਡ ਰੰਡਿਆਲਾ ਦੇ ਗੁਰਦੁਆਰਾ ਸਾਹਿਬ ਵਿਖੇ ਪਾਇਆ ਗਿਆ ਉਪਰੰਤ ਰਾਗੀ ਢਾਡੀ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ , ਇਸ ਮੌਕੇ ਜਸਵੀਰ ਕੌਰ ਦੇ ਪਰਿਵਾਰ , ਉਨ੍ਹਾਂ ਦੇ ਭਰਾ ਤਹਿਸੀਲਦਾਰ ਗੁਰਮੀਤ ਸਿੰਘ ਦੇ ਨਾਲ ਕੇਵਲ ਸਿੰਘ ਸਾਬਕਾ ਐਮ ਪੀ , ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗਡ਼੍ਹ , ਮਾਰਕੀਟ ਕਮੇਟੀ ਚੇਅਰਮੈਨ ਸਵਾਜ਼ ਸਿੰਘ ਭੋਲਾ ਮਸਤੇਵਾਲਾ , ਸਾਧੂ ਸਿੰਘ ਮੰਦਰ , ਸੁਰਿੰਦਰ ਸਿੰਘ ਸ਼ਾਹਕੋਟ , ਕੁਲਦੀਪ ਸਿੰਘ ਰਾਜਪੂਤ ਪ੍ਰਧਾਨ ਨਗਰ ਪੰਚਾਇਤ ਕੋਟ ਈਸੇ ਖਾਂ , ਬਲਜੀਤ ਸਿੰਘ ਕਾਨੂੰਗੋ , ਜਸਵਿੰਦਰ ਸਿੰਘ ਏ ਐੱਸ ਆਈ ਤੋਂ ਇਲਾਵਾ ਨਗਰ ਦੇ ਮੋਹਤਵਾਰ ਤੇ ਪਤਵੰਤਿਆਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ।

Leave a Reply

Your email address will not be published. Required fields are marked *

Copyright © All rights reserved. | Newsphere by AF themes.