May 25, 2024

ਪੁਲਿਸ ਗਜ਼ਟਿਡ ਅਫ਼ਸਰਾਂ ਲਈ 8 ਫਲੈਟ ਅਤੇ ਉਪ ਕਪਤਾਨ ਪੁਲਿਸ, ਦਫ਼ਤਰ ਕਮ-ਰਿਹਾਇਸ਼ ਬਣਾਉਣ ਦਾ ਕੰਮ ਜਲਦੀ ਹੋਵੇਗਾ ਸ਼ੁਰੂ

1 min read

ਅੰਦਾਜ਼ਨ 4 ਕਰੋੜ 50 ਲੱਖ ਰੁਪਏ ਦੇ ਖਰਚੇ ਨਾਲ ਦਫ਼ਤਰ ਅਤੇ ਰਿਹਾਇਸ਼ੀ ਫਲੈਟਾਂ ਦਾ ਹੋਵੇਗਾ ਨਿਰਮਾਣ-ਸੀਨੀਅਰ ਕਪਤਾਨ ਪੁਲਿਸ

 

ਮੋਗਾ, 8 ਸਤੰਬਰ

/ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ/

 

ਸੀਨੀਅਰ ਕਪਤਾਨ ਪੁਲਿਸ ਮੋਗਾ ਜਿਲ੍ਹਾ ਸ੍ਰੀ ਧਰੂਮਨ ਐਚ.ਨਿੰਬਾਲੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲ੍ਹਾ ਦੇ ਗਜ਼ਟਿਡ ਅਫ਼ਸਰਾਂ ਦੇ ਮਨੋਬਲ ਨੂੰ ਹੋਰ ਉਚਾ ਰੱਖਣ ਲਈ ਅਤੇ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਸਟ ਪੁਲਿਸਿੰਗ ਤਹਿਤ ਇਹਨਾਂ ਦੀ ਰਿਹਾਇਸ਼ ਅਤੇ ਸੁਰੱਖਿਆ ਲਈ ਪੁਲਿਸ ਵਿਭਾਗ ਦੀ ਥਾਣਾ ਮਹਿਣਾ ਵਿਖੇ 08 ਕਨਾਲ 02 ਮਰਲੇ ਖਾਲੀ ਜਗ੍ਹਾ ਦੀ ਭਾਲ ਕਰਕੇ ਚੋਣ ਕੀਤੀ ਗਈ ਹੈ। ਜਗ੍ਹਾ ਦੀ ਚੋਣ ਕਰਨ ਉਪਰੰਤ ਥਾਣਾ ਮਹਿਣਾ ਵਿਖੇ ਗਜ਼ਟਡ ਅਫ਼ਸਰਾਂ ਲਈ ਰਿਹਾਇਸ਼ ਬਣਾਉਣ ਅਤੇ ਉਪ ਕਪਤਾਨ ਪੁਲਿਸ, ਸਿਟੀ ਮੋਗਾ ਦਫਤਰ ਕਮ- ਰਿਹਾਇਸ਼ ਦੀ ਪੁਰਾਣੀ ਬਿਲਡਿੰਗ ਪਰ ਉਪ ਕਪਤਾਨ ਪੁਲਿਸ, ਸਿਟੀ ਮੋਗਾ ਦਫਤਰ ਕਮ- ਰਿਹਾਇਸ਼ ਬਣਾਉਣ ਦੀ ਤਜਵੀਜ਼ ਮਾਨਯੋਗ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਚੰਡੀਗੜ੍ਹ ਜੀ ਦੇ ਦਫਤਰ ਵਿਖੇ ਭੇਜੀ ਗਈ ਸੀ, ਉਹਨਾਂ ਵੱਲੋ ਇਸ ਸਬੰਧੀ ਡਾਇਰੈਕਟਰ ਪੰਜਾਬ ਪੁਲਿਸ ਹਾਊਸਿੰਗ ਕਾਰਪੋਰੇਸ਼ਨ ਲਿਮੀਟਡ ਐਸ.ਏ.ਐਸ ਨਗਰ ਨੂੰ ਸਰਕਾਰੀ ਫਲੈਟ/ਬਿਲਡਿੰਗਾਂ ਤਿਆਰ ਕਰਨ ਦੇ ਸਬੰਧ ਵਿੱਚ ਲਿਖਿਆ ਗਿਆ ਹੈ। ਜਿਸ ਮੁਤਾਬਿਕ ਪਿੰਡ ਮਹਿਣਾ ਵਿੱਚ ਗਜ਼ਟਿਡ ਅਫ਼ਸਰਾਂ ਲਈ 8 ਫਲੈਟ ਅਤੇ ਉਪ ਕਪਤਾਨ ਪੁਲਿਸ, ਸਿਟੀ ਮੋਗਾ ਦਫਤਰ ਕਮ- ਰਿਹਾਇਸ਼ ਬਣਾਉਣ ਲਈ ਅੰਦਾਜ਼ਨ 4 ਕਰੋੜ 50 ਲੱਖ ਖਰਚੇ ਨਾਲ ਦਫਤਰ ਅਤੇ ਰਿਹਾਇਸ਼ ਦੀ ਉਸਾਰੀ ਜਲਦ ਹੀ ਮੁਕੰਮਲ ਹੋਣ ਦੀ ਸੰਭਾਵਨਾਂ ਹੈ। ਗਜ਼ਟਡ ਅਫ਼ਸਰਾਂ ਦੇ 08 ਫਲ਼ੈਟ ਜਿਲ੍ਹਾ ਹੈਡ ਕੁਆਟਰ ਦੇ ਨਜਦੀਕ ਬਣਨ ਨਾਲ ਗਜ਼ਟਡ ਅਫਸਰਾਂ ਨੂੰ ਸਾਫ ਸੁਥਰੀ ਸਰਕਾਰੀ ਰਿਹਾਇਸ਼ ਅਤੇ ਸੁਰੱਖਿਆਂ ਦੀ ਸਹੂਲਤ ਵੀ ਮਿਲੇਗੀ।

 

ਸੀਨੀਅਰ ਕਪਤਾਨ ਪੁਲਿਸ ਮੋਗਾ ਨੇ ਅੱਗੇ ਦੱਸਿਆ ਕਿ ਪੰਜਾਬ ਦਾ ਜ਼ਿਲ੍ਹਾ ਮੋਗਾ ਸਾਲ 24 ਨਵੰਬਰ, 1995 ਨੂੰ ਹੋਂਦ ਵਿੱਚ ਆਇਆ ਸੀ। ਇਸ ਵਿੱਚ ਹੁਣ ਤੱਕ ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਦੀ ਰਿਹਾਇਸ਼ ਲਈ ਸਰਕਾਰੀ ਫਲੈਟ ਨਾ ਹੋਣ ਕਰਕੇ ਪੁਲਿਸ ਅਧਿਕਾਰੀ/ਕਰਮਚਾਰੀ ਮੋਗਾ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚ ਪ੍ਰਾਈਵੇਟ ਰਿਹਾਇਸ਼ ਵਿੱਚ ਰਹਿੰਦੇ ਆ ਰਹੇ ਹਨ। ਜਿਲ੍ਹਾ ਮੋਗਾ ਵਿਖੇ ਏ/ਬੀ ਕੈਟਾਗਰੀ ਦੇ ਗੈਂਗਸਟਰ ਕਾਫ਼ੀ ਤਦਾਦ ਵਿੱਚ ਰਹੇ ਹਨ ਫਿਰ ਵੀ ਜ਼ਿਲ੍ਹਾ ਪੁਲਿਸ ਮੋਗਾ ਪਾਸ ਗਜਟਿਡ ਅਧਿਕਾਰੀਆਂ ਲਈ ਕੋਈ ਵੀ ਸਰਕਾਰੀ ਰਿਹਾਇਸ਼ ਨਾ ਹੁੰਦੇ ਹੋਏ ਜਿਲ੍ਹਾ ਪੁਲਿਸ ਵੱਲੋ ਇਹਨਾਂ ਗੈਗਸਟਰਾਂ ਅਤੇ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਨੂੰ ਠੱਲ ਪਾਉਦੇ ਹੋਏ, ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਆਪਣੇ ਮਨੋਬਲ ਨੂੰ ਉੱਚਾ ਰੱਖ ਕੇ ਇਨ੍ਹਾਂ ਦਾ ਟਾਕਰਾ ਕੀਤਾ ਹੈ।

 

ਉਨ੍ਹਾਂ ਦੱਸਿਆ ਕਿ ਜਿਲ੍ਹਾ ਮੋਗਾ ਇੱਕ ਸੰਵੇਦਨਸ਼ੀਲ ਜਿਲ੍ਹਾ ਹੋਣ ਦੇ ਨਾਲ-ਨਾਲ ਇਸ ਦੀਆ ਹੱਦਾਂ ਗੁਆਢੀ ਜ਼ਿਲ੍ਹਾ ਜਿਵੇ ਕਿ ਜਗਰਾਉ, ਬਰਨਾਲਾ, ਫਿਰੋਜਪੁਰ, ਫਰੀਦਕੋਟ ਅਤੇ ਜਲੰਧਰ ਦਿਹਾਤੀ ਨਾਲ ਲੱਗਦੀਆਂ ਹੋਣ ਦੇ ਬਾਵਜੂਦ ਵੀ ਜਿਲ੍ਹਾ ਪੁਲਿਸ ਵੱਲੋ ਆਪਣੀ ਡਿਊਟੀ ਨੂੰ ਉਤਸ਼ਾਹ ਅਤੇ ਮਿਹਨਤ ਨਾਲ ਨਿਭਾਉੇਦੇ ਹੋਏ ਜਿਲਾ ਵਿੱਚ ਲਾਅ ਅਤੇ ਆਰਡਰ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਹੋਇਆ ਹੈ।

 

ਸੀਨੀਅਰ ਕਪਤਾਨ ਪੁਲਿਸ, ਮੋਗਾ ਨੇ ਅੱਗੇ ਦੱਸਿਆ ਕਿ ਹੁਣ ਗਜ਼ਟਿਡ ਅਫ਼ਸਰਾਂ ਲਈ 08 ਫਲ਼ੈਟ ਅਤੇ ਉਪ ਕਪਤਾਨ ਪੁਲਿਸ, ਸਿਟੀ ਮੋਗਾ ਦਫਤਰ ਕਮ- ਰਿਹਾਇਸ਼ ਲਈ ਜਲਦੀ ਹੀ ਇਹਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋਣ ਦੀ ਸੰਭਾਵਨਾਂ ਹੈ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.