May 25, 2024

ਪੰਚਾਇਤੀ ਚੋਣਾ ਵਿਕਾਸ ਦੇ ਮੁੱਦਿਆ ਤੇ ਜਿੱਤ ਕੇ ਸੀਟਾਂ ਪਾਈਆ ਜਾਣਗੀਆਂ  ਸਾਬਕਾ ਮੰਤਰੀ ਕੈਰੋ ਦੀ ਝੋਲੀ –ਘੁੱਲਾ ਬਲੇਰ

1 min read

 

ਪੱਟੀ 11 ਦਸਬੰਰ / ਅਵਤਾਰ ਸਿੰਘ ਢਿੱਲੋ           30 ਦਸਬੰਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਅਕਾਲੀ ਦਲ ਵਿਕਾਸ ਦੇ ਮੁੱਦੇ ਤੇ ਲੜੇਗਾ ਤੇ ਵਿਧਾਨ ਸਭਾ ਹਲਕਾ ਪੱਟੀ ਦੀਆ ਸਾਰੀਆਂ ਪੰਚਾਇਤਾਂ ਦੀਆਂ ਸੀਟਾਂ ਤੇ ਚੋਣ ਲੜ ਕੇ ਸਾਬਕਾ ਮੰਤਰੀ ਅਦੇਸ਼ ਪ੍ਰਤਾਪ ਸਿੰਘ ਕੈਰੋ ਦੀ ਝੋਲੀ ਚ ਸੀਟਾ ਜਿੱਤ ਕੇ ਪਾਂਈਆਂ ਜਾਣਗੀਆਂ ਉਪਰੋਕਤ ਸਬਦਾਂ ਦਾ ਪ੍ਰਗਟਾਵਾ ਮੰਤਰੀ ਕੈਰੋ ਦੇ ਸਿਆਸੀ ਸਲਾਹਕਾਰ ਗੁਰਮੁੱਖ ਸਿੰਘ ਘੁੱਲਾ ਬਲੇਰ ਨੇ ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾ ਕੋਟ ਅਤੇ ਉੱਘੇ ਟਰਾਂਸਪਰੋਟ ਰਾਜਬਰਿੰਦਰ ਸਿੰਘ ਬੂਹ ਦੀ ਮੋਜੂਦਗੀ ਚ ਕੈਰੋ ਨਿਵਾਸ ਹਥਾੜ ਜੋਨ ਦੇ ਪਿੰਡਾ ਦੇ ਸਰੰਪਚ,ਪੰਚਾ,ਨੰਬਰਦਾਰਾਂ ਤੇ ਮੋਹਤਬਰਾਂ ਨਾਲ ਕੀਤੀ ਗਈ ਹੰਗਾਮੀ ਮੀਟਿੰਗ ਦੌਰਾਨ  ਕਰਦਿਆ ਕਿਹਾ ਕਿ ਕਾਂਗਰਸ ਸਰਕਾਰ ਨੇ ਪਿਛਲੇ ਦੋ ਸਾਲਾਂ ਤੋ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡਾ ਦਾ ਕੋਈ ਵਿਕਾਸ ਨਹੀ ਕਰਵਾਇਆਂ ਤੇ ਉਲਟਾ ਜੋ ਵਿਕਾਸ ਪਿੰਡਾ ਦੇ ਮੰਤਰੀ ਕੈਰੋ ਵੱਲੋ ਅਰੰਭ ਕਰਵਾਏ ਗਏ ਸਨ ਉਹ ਵੀ ਬੰਦ ਕਰਵਾ ਦਿੱਤੇ ਹਨ ਤੇ 30 ਦਸਬੰਰ ਨੂੰ ਹੋਣ ਜਾ ਰਹੀਆਂ ਪੰਚਾਇਤੀ ਚੋਣਾਂ ਅਕਾਲੀ ਦਲ ਨਾਲ ਸਬੰਧਤ ਉਮੀਦਵਾਰ ਸ਼ਾਨ ਨਾਲ ਜਿੱਤਣਗੇ। ਉਹਨਾਂ ਕਿਹਾ ਕਿ ਦੋ ਦਿਨਾਂ ਤੱਕ ਵੱਖ ਵੱਖ ਪਿੰਡਾ ਨਾਲ ਸਬੰਧਤ ਉਮੀਦਵਾਰਾਂ ਦੀਆਂ ਲਿਸਟਾਂ ਮੰਤਰੀ ਕੈਰੋ ਵੱਲੋ ਹਲਕਾ ਚ ਪਹੁੰਚ ਕੇ ਜਾਰੀ ਕਰ ਦਿੱਤੀਆ ਜਾਣਗੀਆਂ । ਇਸ ਮੌਕੇ ਜਤਿੰਦਰ ਸਿੰਘ ਪੰਨੂੰ ਨੋਸਹਿਰਾ ਪੰਨੂੰਆ,ਜਸਕਰਨ ਸਿੰਘ,ਸਕੱਤਰ ਸਿੰਘ,ਜਰਨੈਲ ਸਿੰਘ ਸਰਪੰਚ ਭੰਗਲਾ,ਹਰਜਿੰਦਰ ਸਿੰਘ ਰਸੂਲਪੁਰ,ਮੋਹਣ ਸਿੰਘ ਸਰਪੰਚ ਮੁੱਠਿਆਂ ਵਾਲਾ,ਸਤਨਾਮ ਸਿੰਘ ਸਰਪੰਚ ਭਉਵਾਲ,ਸੁਖਬੀਰ ਸਿੰਘ ਮੁੱਠਿਆਂ ਵਾਲਾ,ਬਾਬਾ ਸੁਖਵਿੰਦਰ ਸਿੰਘ ਭੰਗਲਾ,ਬਾਬਾ ਸੁੱਖਾ ਸਿੰਘ ਝੁੱਗੀਆ ਨੱਥਾ ਸਿੰਘ,ਅਵਤਾਰ ਸਿੰਘ ਬੰਗਲਾ ਰਾਏ,ਸਰਵਣ ਸਿੰਘ ਸਰਪੰਚ ਸੀਤੋ,ਰਣਜੀਤ ਸਿੰਘ ਕੋਟਬੁੱਢਾ,ਦਲਜੀਤ ਸਿੰਘ ਪੰਨੂੰ,ਗੁਰਪ੍ਰੀਤ ਸਿੰਘ ਲਾਟੀ ਸਰਪੰਚ ਕਾਲੇਕੇ,ਸਰਪੰਚ ਬਲਵਿੰਦਰ ਸਿੰਘ ਡੂਮਣੀਵਾਲਾ,ਸਰਪੰਚ ਮਸਤਾਨ ਸਿੰਘ ਜੱਲੋਕੇ,ਸਰਪੰਚ ਰਘਬੀਰ ਸਿੰਘ ਰੰਮੀ ਤੂਤ,ਨੰਬਰਦਾਰ ਵਿਰਸਾ ਸਿੰਘ ਭੰਗਾਲਾ,ਬਲਵਿੰਦਰ ਸਿੰਘ ਡੂਮਣੀਵਾਲਾ,ਬਲਵਿੰਦਰ ਸਿੰਘ ਚੱਕਵਾਲੀਆ,ਰਾਜ ਸਿੰਘ ਕਿੱਲਾ ਪੱਤੀ,ਹੀਰਾ ਸਿੰਘ ਹਰੀਕੇ,ਸਾਬਕਾ ਸਰਪੰਚ ਅਜੀਤ ਸਿੰਘ ਹਰੀਕੇ,ਲਖਵਿੰਦਰ ਸਿੰਘ ਕਿਰਤੋਵਾਲ ਕਰਮਜੀਤ ਸਿੰਘ ਕਿਰਤੋਵਾਲ,ਵਿਕਰਮ ਸਿੰਘ ਦਰਗਾਪੁਰ,ਕੰਵਰਰਾਜ ਸਿੰਘ ਰੱਤਾਗੁੱਦਾ,ਨਿਰਮਲ ਸਿੰਘ,ਭਗਵੰਤ ਸਿੰਘ ਕੋਟਦਾਤਾ,ਗੁਰਸਾਬ ਸਿੰਘ ਬਰਵਾਲਾ,ਹਰਜਿੰਦਰ ਸਿੰਘ,ਕਾਲਾ ਸਿੰਘ,ਜਰਨੈਲ ਸਿੰਘ ਕੈਰੋ,ਕਾਮਰੇਡ ਬਲਦੇਵ ਸਿੰਘ ਕੈਰੋ ਆਦਿ ਮੌਜੂਦ ਸਨ।

Leave a Reply

Your email address will not be published. Required fields are marked *

Copyright © All rights reserved. | Newsphere by AF themes.