May 24, 2024

ਐਸ ਡੀ ਐਮ ਰਾਮ ਸਿੰਘ ਨੇ ਰੂਬਰੂ ਅਤੇ ਕਵੀ ਦਰਬਾਰ ਕਰਵਾਇਆ

1 min read

ਲੇਖਕ ਵਿਚਾਰ ਮੰਚ ਦਾ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ

ਨਿਹਾਲ ਸਿੰਘ ਵਾਲਾ 8 ਮਾਰਚ (ਮਿੰਟੂ ਖੁਰਮੀ/ਕੁਲਦੀਪ ਸਿੰਘ)ਐਸ ਡੀ ਐਮ ਰਾਮ ਸਿੰਘ, ਨਾਵਲਕਾਰ ਜੀਤ ਸਿੰਘ ਸੰਧੂ, ਸਮਾਜ ਸੇਵੀ ਡਾ.ਰਛਪਾਲ ਸਿੰਘ ਬਰਾੜ ਅਤੇ ਡਾ ਚਮਕੌਰ ਸਿੰਘ ਰਾਮਾ ਵਿਸ਼ੇਸ਼ ਤੌਰ ਤੇ ਸਨਮਾਨਿਤ।
ਇਲਾਕੇ ਦੀ ਨਾਮਵਰ ਸਾਹਿਤਕ ਸੰਸਥਾ ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ ਦੁਆਰਾ ਆਪਣਾ ਸਲਾਨਾ ਸਮਾਗਮ ਅਤੇ ਸਨਮਾਨ ਸਮਾਰੋਹ, ਸ਼ਾਈਨਿੰਗ ਸਟਾਰ ਸਕੂਲ ਜਵਾਹਰ ਸਿੰਘ ਵਾਲਾ ਵਿਖੇ ਕਰਵਾਇਆ ਗਿਆ। ਪ੍ਰਧਾਨਗੀ ਮੰਡਲ ਵਿੱਚ ਉੱਘੇ ਨਾਵਲਕਾਰ ਬਲਦੇਵ ਸੜਕਨਾਮਾ, ਐਸ ਡੀ ਐਮ ਰਾਮ ਸਿੰਘ, ਨਾਵਲਕਾਰ ਜੀਤ ਸਿੰਘ ਸੰਧੂ, ਐਮ ਐਲ ਏ ਮਨਜੀਤ ਸਿੰਘ ਬਿਲਾਸਪੁਰ,ਡਾ ਚਮਕੌਰ ਸਿੰਘ ਰਾਮਾ, ਸਮਾਜ ਸੇਵੀ ਡਾ ਰਛਪਾਲ ਸਿੰਘ ਬਰਾੜ ਅਤੇ ਪ੍ਰਧਾਨ ਗੁਰਦੀਪ ਲੋਪੋਂ ਸੁਸ਼ੋਭਿਤ ਸਨ।
ਬਲਦੇਵ ਸੜਕਨਾਮਾ ਦੀ ਪ੍ਰਧਾਨਗੀ ਵਾਲੇ ਇਸ ਸਮਾਗਮ ਦੇ ਪਹਿਲੇ ਸੈਸ਼ਨ ਦੌਰਾਨ ਐਸ ਡੀ ਐਮ ਸ੍ਰੀ ਰਾਮ ਸਿੰਘ ਜੋ ਉੱਘੇ ਸਾਹਿਤਕਾਰ ਹਨ, ਦਾ ਰੂਬਰੂ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਸੁਖਜਾਰ ਦੇ ਗੀਤ ਨਾਲ ਹੋਈ। ਸੁਤੰਤਰ ਰਾਏ ਨੇ ਐਸ ਡੀ ਐਮ ਰਾਮ ਸਿੰਘ ਦੇ ਸਾਹਿਤਕ ਜੀਵਨ ਤੇ ਝਾਤ ਪੁਆਈ।ਰੂਬਰੂ ਦੌਰਾਨ ਐਸ ਡੀ ਐਮ ਰਾਮ ਸਿੰਘ ਨੇ ਆਪਣੇ ਔਕੜਾਂ ਭਰੇ ਜੀਵਨ ਦਾ ਵੇਰਵਾ ਸਰੋਤਿਆਂ ਨਾਲ ਸਾਂਝਾ ਕੀਤਾ ਕਿ ਕਿਵੇਂ ਉਹ ਮਜ਼ਦੂਰੀ ਕਰ ਕੇ ਪੜ੍ਹੇ ਅਤੇ ਇਸ ਮੁਕਾਮ ਤੇ ਪੁੱਜੇ। ਬੁਲਾਰਿਆਂ ਵਿਚ ਮਨਜੀਤ ਸਿੰਘ ਐਮ ਐਲ ਏ, ਜੀਤ ਸਿੰਘ ਸੰਧੂ, ਡਾ ਚਮਕੌਰ ਸਿੰਘ ਰਾਮਾ, ਬਲਦੇਵ ਸੜਕਨਾਮਾ ਨੇ ਆਪਣੇ ਵਿਚਾਰ ਰੱਖੇ। ਉਪਰੰਤ ਐਸ ਡੀ ਐਮ ਰਾਮ ਸਿੰਘ ਅਤੇ ਉਘੇ ਨਾਵਲਕਾਰ ਜੀਤ ਸਿੰਘ ਸੰਧੂ ਦਾ ਉਨਾਂ ਦੀਆਂ ਸਾਹਿਤਕ ਪ੍ਰਾਪਤੀਆਂ ਬਦਲੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਡਾ ਰਛਪਾਲ ਸਿੰਘ ਬਰਾੜ ਅਤੇ ਡਾ ਚਮਕੌਰ ਸਿੰਘ ਰਾਮਾ ਦਾ ਸਮਾਜ ਸੇਵੀ ਕੰਮਾਂ ਬਦਲੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਸ਼ੈਸਨ ਦਾ ਮੰਚ ਸੰਚਾਲਨ ਚਰਨਜੀਤ ਸਮਾਲਸਰ ਦੁਆਰਾ ਬਾਖੂਬੀ ਕੀਤਾ ਗਿਆ।ਦੂਸਰੇ ਸੈਸ਼ਨ ਵਿਚ ਹਾਜ਼ਰ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਗਿਆ ਜਿਸਦਾ ਮੰਚ ਸੰਚਾਲਨ ਤਰਸੇਮ ਗੋਪੀ ਕਾ ਦੁਆਰਾ ਵਿਉਂਤਵੱਧ ਢੰਗ ਨਾਲ ਕੀਤਾ ਗਿਆ। ਕਵੀ ਦਰਬਾਰ ਦੌਰਾਨ
ਹਰਵਿੰਦਰ ਰੋਡੇ
ਹਰਵਿੰਦਰ ਬਿਲਾਸਪੁਰ, ਚਮਕੌਰ ਬਾਘਾਪੁਰਾਣਾ,ਕਹਾਣੀਕਾਰ ਜਸਵੀਰ ਕਲਸੀ ਧਰਮਕੋਟ,ਅਮਰ ਸੂਫ਼ੀ, ਸੁਤੰਤਰ ਰਾਏ,ਸੁਖਦੇਵ ਲੱਧਡ਼, ਸਰਬਜੀਤ ਕੌਰ, ਅਮਨਦੀਪ ਕੌਰ, ਸੀਰਾ ਗਰੇਵਾਲ, ਜਸਵੰਤ ਰਾਊਕੇ, ਲਵਲੀ ਸ਼ਰਮਾ, ਡਾਕਟਰ ਰਜਿੰਦਰ ਰੌਂਤਾ,ਅਮਨਦੀਪ ਸ਼ਰਮਾ,ਅਮਰੀਕ ਸੈਦੋਕੇ, ਅਜਮੇਰ ਸਿੰਘ ਪ੍ਰਧਾਨ ਰਾਮਾ, ਦਿਲਬਾਗ ਬੁੱਕਣਵਾਲਾ,ਗੁਰਮੇਲ ਸਿੰਘ,ਸੁਰਜੀਤ ਕਾਲਕੇ, ਜਗਰੂਪ ਸਿੰਘ, ਜੰਗ ਸਿੰਘ, ਗੁਰਬਚਨ ਕਮਲ, ਪੀਰ ਕਾਦਰੀ, ਸੱਤੂ ਜਨੇਰ,ਅਸ਼ੋਕ ਚਟਾਨੀ, ਪਰਸ਼ੋਤਮ ਪੱਤੋ, ਮੰਗਲਮੀਤ ਪੱਤੋ, ਕੁਲਦੀਪ ਸਿੰਘ, ਗੁਰਮੇਲ ਮੱਲੇਆਣਾ, ਬਲਤੇਜ ਸਿੰਘ, ਸਤਿਨਾਮ ਸਿੰਘ ਕ੍ਰਿਸ਼ਨ ਪ੍ਰਤਾਪ, ਜਗਜੀਤ ਖਾਈ,ਗੁਰਮੀਤ ਰਣੀਆ,ਇਕਬਾਲ ਘਾਰੂ, ਬਲਜੀਤ ਅਟਵਾਲ, ਸੁੱਖਜ਼ਾਰ,ਹੰਸਰਾਜ ਖਾਲਸਾ, ਸਾਧੂ ਸਿੰਘ ਬਰਾੜ, ਬਲਵਿੰਦਰ ਸਿੰਘ, ਗੁਰਮੀਤ ਹਮੀਰਗੜ੍ਹ, ਜੋਗਿੰਦਰ ਭਾਗੀਕੇ, ਸਰਵਪਾਲ ਸ਼ਰਮਾ, ਸੁਮਨ ਸ਼ਰਮਾ, ਦਰਸ਼ਨ ਸੰਘਾ, ਗੁਰਮੇਜ ਗੇਜਾ, ਸਾਧੂ ਰਾਮ ਲੰਗੇਆਣਾ,ਰਾਮ ਸਿੰਘ, ਬਲਦੇਵ ਸਿੰਘ,ਮਨਸੁੱਖ, ਕਰਨਵੀਰ ਅਤੇ ਹੋਰ ਕਵੀਆਂ ਨੇ ਆਪਣੀ ਸ਼ਾਇਰੀ ਦੇ ਰੰਗ ਬਿਖੇਰੇ। ਜਿਕਰਯੋਗ ਹੈ ਕਿ ਇਸ ਪ੍ਰੋਗਰਾਮ ਦੀ ਸਫਲਤਾ ਲਈ ਐਨ ਆਰ ਆਈ ਡਾ. ਰਛਪਾਲ ਸਿੰਘ ਬਰਾੜ ਅਤੇ ਸ੍ਰੀਮਤੀ ਜਤਿੰਦਰਜੀਤ ਬਰਾੜ ਨੇ ਮੌਕੇ ਤੇ ਪੰਜ ਹਜ਼ਾਰ ਰੁਪਏ ਮਾਲੀ ਸਹਾਇਤਾ ਦਿੱਤੀ ਜਿਸਦੇ ਲਈ ਮੰਚ ਵੱਲੋਂ ਉਨ੍ਹਾਂ ਦਾ ਧੰਨਵਾਦ ਕੀਤਾ ਗਿਆ। ਸਮਾਗਮ ਦੇ ਅਖੀਰ ਵਿੱਚ ਮੰਚ ਦੇ ਪ੍ਰਧਾਨ ਗੁਰਦੀਪ ਲੋਪੋਂ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *

Copyright © All rights reserved. | Newsphere by AF themes.