May 24, 2024

” ਮੋਮਬੱਤੀ ‘ਤੋ ਮਸ਼ਾਲ ਬਣਦੀ ਜਾ ਰਹੀਂ ਹੈ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ “

1 min read

ਫਤਹਿਗੜ੍ਹ ਪੰਜਤੂਰ 8 ਮਾਰਚ (ਸਤਿਨਾਮ ਸਿੰਘ ਦਾਨੇਵਾਲੀਆ)

ਇਹ ਸਾਲ ਪੰਜ਼ਾਬੀ ਮਾਂ ਬੋਲੀ ਦੇ ਨਾਲ ਇਸ ਮਕਸਦ ਨਾਲ ਸ਼ੁਰੂ ਕੀਤਾ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਪਿੰਡ – ਪਿੰਡ ਸਾਹਿਤ ਪ੍ਰੋਗਰਾਮ ਇਸ ਵਾਰ 8 ਮਾਰਚ ਦਿਨ ਐਤਵਾਰ ਨੂੰ ਪਿੰਡ ਕਿਲੀ ਨੌ ਅਬਾਦ ਵਿੱਚ ਆਪਣੀ ਤੀਸਰੀ ਕੜੀ ਤਹਿਤ ਕਰਵਾਇਆ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਗੁਰਜੀਤ ਸਿੰਘ ਸੰਧੂ (ਰੀਡਰ ਤਹਿਸੀਲਦਾਰ ਜੀਰਾ) ਨੇ ਰੀਬਨ ਕੱਟਕੇ ਤੇ ਬਲਜੀਤ ਸਿੰਘ ਧਨੋਆ ( ਸਰਪੰਚ ਮਸਤੇ ਵਾਲਾ ) ਨੇ ਸ਼ਮਾਂ ਰੋਸ਼ਨ ਕਰਕੇ ਕੀਤੀ । ਇਸ ਪ੍ਰੋਗਰਾਮ ਵਿੱਚ
ਜੀਵਣ ਸਿੰਘ ਹਾਣੀ ਨੇ ਆਪਣੀ ਗ਼ਜ਼ਲ ‘ ਕਰਾਂਤੀ ਸਦਾ ਨਿਕਲਦੀ ਕਲਮਾਂ ਜਾਂ ਤਲਵਾਰਾਂ ਚੋ ‘ ਨਾਲ ਖੂਬ ਰੰਗ ਬੰਨਿਆ । ਇਸ ਤੋ ਬਾਅਦ ਬੂਟਾ ਸਿੰਘ ਗੁਲਾਮੀ ਵਾਲਾ ਨੇ ਆਪਣੀ ਕਵਿਤਾ ‘ ਬਿਰਧ ਆਸ਼ਰਮ ‘ ਤੇ ਅਸ਼ੋਕ ਆਰਜੂ ਨੇ ‘ਉਹ ਨਾ ਰਿਹਾ ਜ਼ਮਾਨਾ’ , ਦਰਸ਼ਨ ਸੰਘਾ ਨੇ ਗੀਤ , ਸਰਬਜੀਤ ‘ਭੁੱਲਰ’ ਨੇ ਗ਼ਜ਼ਲ , ਗੁਰਦੀਪ ਖਿੰਡਾ , ਵਿਵੇਕ ਕੁਮਾਰ, ਸੁਖਬੀਰ ਮੁਹੱਬਤ, ਪਰਮ ਖਡੂਰੀਆ ,ਜਸਵਿੰਦਰ ਸੰਧੂ, ਜੱਸਾ ਫੇਰੋਕੇ, ਜਗਤਾਰ ਸਿੰਘ ‘ਭੁੱਲਰ’,ਕੁਲਦੀਪ ਸੰਧੂ ,ਨਸੀਬ ਦਿਵਾਨਾ, ਸਿੰਘ ਦੀਪ, ਰਾਜ ਹਰੀਕੇ, ਸੰਧੂ ਬੀਏ,ਕੁਲਵੰਤ ਕੰਵਲ ਆਦਿ ਲੇਖਕਾਂ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲੁਵਾਈ ਅਤੇ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਆਲਵੀਂ ਨੇ ਆਪਣੇ ਵਿਚਾਰ ਪੇਸ਼ ਕੀਤੇ
ਪਿੰਡ-ਪਿੰਡ ਸਾਹਿਤ ਪ੍ਰੋਗਰਾਮ ਵਿੱਚ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਵੱਲੋਂ ਉੱਘੇ ਨਾਵਲਕਾਰ ਬਲਦੇਵ ਸਿੰਘ ‘ਸੜਕਨਾਮਾ’ ਨੂੰ ਵਿਸ਼ੇਸ਼ ਤੌਰ ਤੇ
ਸਨਮਾਨਿਤ ਕੀਤਾ ਗਿਆ । ਇਸ ਪ੍ਰੋਗਰਾਮ ਮੌਕੇ ਬੋਲਦਿਆ ਬਲਦੇਵ ਸੜਕਨਾਮਾ ਜੀ ਨੇ ਕਿਹਾ ਕਿ ਪੰਜ਼ਾਬੀ ਲਿਖਾਰੀ ਸਭਾ ਪੀਰ ਮੁਹੰਮਦ ਆਪਣੇ ਵਿਲਖਣ ਕਾਰਜਾਂ ਕਰਕੇ ਅੱਜ ਮੋਮਬੱਤੀ ਤੋ ਮਸ਼ਾਲ ਬਣਦੀ ਜਾ ਰਹੀ ਹੈ । ਸਰਪ੍ਰਸਤ ਜਰਨੈਲ ਸਿੰਘ ਭੁੱਲਰ ਤੇ ਜੋਗਿੰਦਰ ਸਿੰਘ ਸੰਧੂ ਨੇ ਆਏ ਹੋਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਕਿਹਾ । ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਪਿੰਡ ਕਿਲੀ ਨੌ ਅਬਾਦ ਦੀ ਨੌ ਜਵਾਨ ਸਭਾ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਵਿਸ਼ੇਸ਼ ਯੋਗਦਾਨ ਪਾਇਆ । ਇਸ ਮੌਕੇ ਪੰਜ਼ਾਬੀ ਲਿਖਾਰੀ ਪੀਰ ਮੁਹੰਮਦ ਦੇ ਪ੍ਰਧਾਨ ਹਰਭਿੰਦਰ ਸਿੰਘ ਸੰਧੂ , ਗੁਰਮੀਤ ਭੁੱਲਰ,ਪਿਆਰਾ ਘਾਰੂ , ਦਲਜੀਤ ਬੱਬੂ , ਕਾਲਾ ਅਮੀਂ ਵਾਲਾ, ਹਰਦੇਵ ਸਿੰਘ ਭੁੱਲਰ , ਪ੍ਰਗਟ ਸਿੰਘ ਕਿਲੀ,ਕੁਲਵਿੰਦਰ ਸਿੰਘ ਸਰਪੰਚ,ਤੀਰਥ ਸਿੰਘ ਸਰਪੰਚ,ਗੁਰਦੀਪ ਸਿੰਘ ਵੜੈਚ ਸੁਖਵਿੰਦਰ ਸਿੰਘ ਵੜੈਚ,ਸੁਖਜ਼ਿੰਦਰ ਸਿੰਘ, ਮਲਕੀਤ , ਕੁਲਦੀਪ ਸਿੰਘ, ਮੋਹਨ ਸਿੰਘ, ਗੁਰਜੀਤ ਭੁੱਲਰ ਅਤੇ ਪੱਤਰਕਾਰ ਸਤਨਾਮ ਦਾਨੇ ਵਾਲੀਆ ਤੇ ਕੁਲਵਿੰਦਰ ਸਿੰਘ ਪੱਤਰਕਾਰ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.