May 24, 2024

ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ 27ਵਾਂ ਰਾਸ਼ਨ ਵੰਡ ਸਮਾਗਮ ਮਨਾਇਆ ਗਿਆ

1 min read

ਮੋਗਾ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)

ਮੋਗਾ ਜਿਲ੍ਹੇ ਦੀ ਪ੍ਰਸਿੱਧ ਸਮਾਜ ਸੇਵੀ ਸੰਸਥਾ ਬਾਬਾ ਬੰਦਾ ਸਿੰਘ ਬਹਾਦਰ ਸੋਸ਼ਲ ਐਂਡ ਵੈਲਫੇਅਰ ਸੁਸਾਇਟੀ ਰਜਿ ਮੋਗਾ ਸਿਟੀ ਵੱਲੋਂ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ 27ਵਾਂ ਰਾਸ਼ਨ ਵੰਡ ਸਮਾਗਮ ਮਨਾਇਆ ਗਿਆ ਜਿਸ ਵਿੱਚ 40 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ ।। ਇਸ ਸਮਾਗਮ ਦੇ ਮੁੱਖ ਮਹਿਮਾਨ ਸਰਦਾਰ ਸੁਖਵਿੰਦਰ ਸਿੰਘ ਰੌਣੀ ਕੋਕਰੀ ਕਲਾਂ ਵਾਲੇ ਸਨ।। ਇਸ ਮੌਕੇ ਤੇ ਮੁੱਖ ਮਹਿਮਾਨ ਨੇ ਕਿਹਾ ਕਿ ਜੇਕਰ ਸਾਡੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸੇਵਾ ਦੀ ਕਿਰਪਾ ਕੀਤੀ ਹੈ ਤਾਂ ਸਾਨੂੰ ਲੋੜਵੰਦਾਂ ਦੀ ਸਹਾਇਤਾ ਕਰਨ ਲਈ ਪਿੱਛੇ ਨਹੀਂ ਹਟਣਾ ਚਾਹੀਦਾ ਅਤੇ ਵੱਧ ਤੋਂ ਵੱਧ ਲੋੜਵੰਦ ਪਰਿਵਾਰਾਂ ਦੀ ਹੈਲਪ ਕਰਕੇ ਆਪਣਾ ਜੀਵਨ ਸਫਲ ਕਰਨਾ ਚਾਹੀਦਾ ਹੈ ਕਿਉਂਕਿ ਸਾਡੇ ਨਾਲ ਸੇਵਾ ਅਤੇ ਸਿਮਰਨ ਹੀ ਜਾਣਾ ਹੈ ।। ਇਸ ਤੋਂ ਇਲਾਵਾ ਮੁੱਖ ਪ੍ਰਬੰਧਕ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੇ ਦੱਸਿਆ ਕਿ ਮੁੱਖ ਮਹਿਮਾਨ ਵੱਲੋਂ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਵਿੱਚ ਰਹਿ ਰਹੇ ਬਜ਼ੁਰਗਾਂ ਅਤੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚਲਦੇ ਹਨ।। ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।। ਇਸ ਮੌਕੇ ਤੇ ਮੀਤਾ ਬਾਵਾ ਧੱਲੇਕੇ ਪ੍ਰਧਾਨ , ਅਵਤਾਰ ਸਿੰਘ ਦੁੱਨੇਕੇ ਸੀਨੀਅਰ ਵਾਇਸ ਪ੍ਰਧਾਨ,, ਡਾ. ਗੁਰਬਚਨ ਸਿੰਘ ਚੰਦ ਨਵੇਂ ਵਾਇਸ ਪ੍ਰਧਾਨ ਨੇ ਕਿਹਾ ਕਿ ਸਾਡੀ ਆਪ ਸਭ ਨੂੰ ਅਪੀਲ ਹੈ ਕਿ ਜੇਕਰ ਕੋਈ ਬੇਸਹਾਰਾ ਵਿਆਕਤੀ ਆਪਣੀ ਜਿੰਦਗੀ ਬੁਰੇ ਹਲਾਤਾਂ ਵਿੱਚ ਬਤੀਤ ਕਰ ਰਿਹਾ ਹੈ ਤਾਂ ਸਾਡੇ ਧਿਆਨ ਵਿੱਚ ਲਿਆਓ ,,ਤਾਂ ਜੋ ਉਸ ਬੇਸਹਾਰਾ ਦੀ ਮਦਦ ਕਰਕੇ ਉਸ ਦਾ ਜੀਵਨ ਸੁਖਾਲਾ ਬਣਾਇਆ ਜਾ ਸਕੇ।। ਅਤੇ ਸਾਡੀ ਟੀਮ ਬੇਸਹਾਰਾ ਵਿਅਕਤੀਆਂ ਲਈ 24 ਘੰਟੇ ਹਾਜਰ ਹੈ।। ਅਤੇ ਨਾਲ ਹੀ ਮੁੱਖ ਮਹਿਮਾਨ ਅਤੇ ਪਹੁੰਚੇ ਪਤਵੰਤੇ ਸੱਜਣਾਂ ਦਾ ਜੀ ਆਇਆ ਨੂੰ ਅਤੇ ਧੰਨਵਾਦ ਕੀਤਾ ਗਿਆ।

 

Leave a Reply

Your email address will not be published. Required fields are marked *

Copyright © All rights reserved. | Newsphere by AF themes.