May 22, 2024

ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੀਟੂ) ਦੀ ਜ਼ਿਲਾ ਪੱਧਰੀ ਚੋਣ ਸੰਪਨ, ਜੀਤਾ ਸਿੰਘ ਨਾਰੰਗ ਫਿਰ ਤੋਂ ਜ਼ਿਲ੍ਹਾ ਪ੍ਰਧਾਨ ਚੁਣੇ ਗਏ

1 min read

ਮੋਗਾ 05 ਅਕਤੂਬਰ (ਜਗਰਾਜ ਸਿੰਘ ਗਿੱਲ)

ਸਥਾਨਕ ਸ਼ਹਿਰ ਦੇ ਨੇਚਰ ਪਾਰਕ ਵਿਖੇ ਮੋਗਾ ਜ਼ਿਲ੍ਹੇ ਵਿਚੋਂ ਵੱਖਰੋ ਵੱਖਰੇ ਮਹਿਕਮਿਆਂ ਵਿੱਚੋਂ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਡੈਲੀਗੇਟਾਂ ਦੇ ਰੂਪ ਵਿੱਚ ਆਪਣੀ ਹਾਜ਼ਰੀ ਲਵਾਉਂਦੇ ਹੋਏ ਅੱਜ ਗੌਰਮਿੰਟ ਪੈਨਸ਼ਨਰ ਯੂਨੀਅਨ ਪੰਜਾਬ ਸੀਟੂ ਦੇ ਝੰਡੇ ਥੱਲੇ ਜ਼ਿਲ੍ਹਾ ਪੱਧਰੀ ਟੀਮ ਦਾ ਗਠਨ ਕੀਤਾ ਗਿਆ ਜਿਸ ਸੰਬੰਧੀ ਇਸ ਟੀਮ ਦੇ ਨਾਵਾਂ ਦਾ ਪੈਨਲ ਜਿਸ ਵਿਚ ਜੀਤਾ ਸਿੰਘ ਨਾਰੰਗ ਪ੍ਰਧਾਨ (ਪੀ ਡਬਲਯੂ ਡੀ), ਗੁਰਜੀਤ ਸਿੰਘ ਮੱਲ੍ਹੀ ਜਨਰਲ ਸਕੱਤਰ (ਪਬਲਿਕ ਹੈਲਥ), ਸੁਰਜੀਤ ਸਿੰਘ ਗਗੜਾ ਮੁੱਖ ਸਲਾਹਕਾਰ ਟੀਚਰ, ਅਮਰਜੀਤ ਸੂਦ ਸੀਨੀਅਰ ਮੀਤ ਪ੍ਰਧਾਨ (ਪਬਲਿਕ ਹੈਲਥ), ਸੁਖਪਾਲ ਸਿੰਘ ਲਹਿਰਾ ਸੀਨੀਅਰ ਮੀਤ ਪ੍ਰਧਾਨ ਟੀਚਰ , ਜਗੀਰ ਸਿੰਘ ਬੱਧਨੀ ਵਿੱਤ ਸਕੱਤਰ ਟੀਚਰ ,ਸ਼ੰਕਰ ਸਿੰਘ ਗੋਗੀਆ ਜਥੇਬੰਧਕ ਸਕੱਤਰ (ਨਹਿਰੀ ਵਿਭਾਗ), ਗੁਰਦੀਪ ਸਿੰਘ ਸਹਾਇਕ ਸਕੱਤਰ ਵਿੱਦਿਆ ਵਿਭਾਗ, ਰਾਮ ਸਿੰਘ ਪ੍ਰੈੱਸ ਸਕੱਤਰ (ਮਾਰਕੀਟ ਕਮੇਟੀ), ਜੋਗਿੰਦਰ ਸਿੰਘ (ਸਿਹਤ ਵਿਭਾਗ), ਪ੍ਰਦੀਪ ਕੁਮਾਰ ਪਲਤਾ ਅਧਿਆਪਕ, ਪਰਮਜੀਤ ਸਿੰਘ ਧੱਲੇ ਕੇ (ਪਬਲਿਕ ਹੈਲਥ), ਸਾਰੇ ਸਕੱਤਰ ਅਤੇ ਕੁਲਵੰਤ ਸਿੰਘ (ਪੀ ਡਬਲਯੂ ਡੀ), ਸ਼ਮਸ਼ੇਰ ਸਿੰਘ ਸੋਢੀ (ਪੀਡਬਲਯੂਡੀ), ਮਾਸਟਰ ਜਸਵੰਤ ਰਾਏ, ਲਖਵੀਰ ਸਿੰਘ ਸਾਰੇ ਮੈਂਬਰ,ਦੇ ਨਾਂ ਸ਼ਾਮਲ ਸਨ ਪੇਸ਼ ਕੀਤਾ ਗਿਆ ਜਿਸ ਨੂੰ ਹਾਜ਼ਰੀਨਾਂ ਵੱਲੋਂ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ । ਇਸ ਸਮੇਂ ਸੁਰਜੀਤ ਸਿੰਘ ਗਗਡ਼ਾ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਇਹ ਜਥੇਬੰਦੀ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ(ਸੀਟੂ) ਨਾਲ ਐਫੀਲੀਏਟਿਡ ਹੈ ਜਿਸ ਦਾ ਸੂਬਾ ਪੱਧਰੀ ਇਜਲਾਸ ਇਸ ਮਹੀਨੇ ਦੀ ਸੋਲ਼ਾਂ ਤਰੀਕ ਨੂੰ ਜਲੰਧਰ ਵਿਖੇ ਹੋਣ ਜਾ ਰਿਹਾ ਹੈ ਜਿਸ ਵਿੱਚ ਦੇਸ਼ ਪੱਧਰੀ ਸੀਟੂ ਆਗੂਆਂ ਦੀ ਦੇਖ ਰੇਖ ਹੇਠ ਪੰਜਾਬ ਪੱਧਰ ਦੀ ਟੀਮ ਦਾ ਗਠਨ ਕੀਤਾ ਜਾਵੇਗਾ ਅਤੇ ਇਸ ਜ਼ਿਲ੍ਹੇ ਵਿਚੋਂ ਸੋਲ਼ਾਂ ਡੈਲੀਗੇਟ ਇਸ ਚੋਣ ਵਿਚ ਹਿੱਸਾ ਲੈਣ ਲਈ ਪਹੁੰਚਣਗੇ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਰਿੰਦਰ ਸਿੰਘ, ਚਮਕੌਰ ਸਿੰਘ,ਅਜਮੇਰ ਸਿੰਘ ‘ਸੇਵਕ ਸਿੰਘ, ਮੁਖਤਿਆਰ ਸਿੰਘ ,ਨਰੰਜਣ ਸਿੰਘ, ਨਛੱਤਰ ਸਿੰਘ+ ਆਦਿ ਸਾਥੀ ਵੀ ਹਾਜ਼ਰ ਸਨ।

 

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.