May 22, 2024

ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਨੇ ਹਲਕਾ ਧਰਮਕੋਟ ਲਈ ਉਪਲੱਬਧ ਕਰਵਾਏ ਆਕਸੀਜਨ ਸਲੰਡਰ

1 min read

 

ਧਰਮਕੋਟ 5 ਜੂਨ (ਰਿੱਕੀ ਕੈਲਵੀ )

ਸ਼੍ਰੋਮਣੀ ਅਕਾਲੀ ਦਲ  ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕੋਵਿਡ 19 ਦੇ ਚੱਲਦਿਆਂ ਜਿਥੇ ਸਮੁੱਚੇ ਪੰਜਾਬ ਅੰਦਰ ਆਕਸੀਜਨ ਦੀ ਘਾਟ ਨੂੰ ਲੈਕੇ ਲੋਕਾਂ ਦੀ ਸਹੂਲਤ ਲਈ ਆਕਸੀਜਨ ਸੈਂਟਰ ਬਣਾਏ ਜਾ ਰਹੇ ਹਨ। ਇੱਥੇ ਬੀਤੇ ਦਿਨੀਂ ਸੁਖਬੀਰ ਸਿੰਘ ਬਾਦਲ ਵੱਲੋਂ ਮੋਗਾ ਵਿਖੇ ਸਾਬਕਾ ਖੇਤੀਬਾੜੀ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਦੇਖ-ਰੇਖ ਹੇਠ ਆਕਸੀਜਨ ਸਿਲੰਡਰਾਂ ਦੇ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਸੇ ਹੀ ਲੜੀ ਤਹਿਤ ਅੱਜ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਹੇਠ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਟੀਮ ਵੱਲੋਂ ਧਰਮਕੋਟ ਦੀ ਦਾਣਾ ਮੰਡੀ ਵਿਖੇ ਪਾਰਟੀ ਦੇ ਦਫ਼ਤਰ ਵਿਚ ਆਕਸੀਜਨ ਦੀ ਕਮੀ ਨੂੰ ਲੈ ਕੇ ਹਲਕੇ ਦੇ ਲੋਕਾਂ ਲਈ ਆਕਸੀਜਨ ਦੇ 15 ਵੱਡੇ ਸਲੰਡਰ ਅਤੇ 10 ਛੋਟੇ ਸਲੰਡਰ ਉਪਲਬਧ ਕਰਵਾਏ। ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਆਕਸੀਜਨ ਦੀ ਕਮੀ ਕਰਕੇ  ਲੋਕ ਮੌਤ ਦੇ ਮੂੰਹ ਵਿਚ ਜਾ ਰਹੇ ਹਨ। ਜਿਸ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਜਾਬ

 

 

ਵਾਸੀਆਂ ਨੂੰ ਆਕਸੀਜਨ ਸਲੰਡਰ ਵੰਡਣ ਸਮੇਤ ਕੋਵਿਡ ਦੇ ਮਰੀਜ਼ਾਂ ਲਈ ਵੱਡੀ ਪੱਧਰ ਤੇ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਕੋਵਿਡ ਮਰੀਜ਼ਾਂ ਲਈ ਆਕਸੀਜਨ ਸਲੰਡਰ ਮੁਹਈਆ ਕਰਵਾਏ ਜਾ ਰਹੇ ਹਨ। ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਜੇਕਰ ਮੌਜੂਦਾ ਸਰਕਾਰ ਵੱਲੋਂ ਇਹ ਸੀ ਬਿਮਾਰੀ ਨੂੰ ਦੇਖਦਿਆਂ ਸਮਾ ਰਿਹਦੇ ਅਗਾਉ ਪ੍ਰਬੰਧ ਕੀਤੇ ਹੁੰਦੇ ਤਾਂ ਤਾਂ ਪੰਜਾਬ ਵਿਚ ਇਸ ਬਿਮਾਰੀ ਤੋਂ ਬਚਾਅ ਹੋ ਸਕਦਾ ਸੀ। ਉਨ੍ਹਾਂ ਕਿਹਾ ਅਗਰ ਦਿੱਲੀ ਅਤੇ ਪੰਜਾਬ ਦੀ ਸਰਕਾਰ ਐਡ ਤੇ ਪੈਸਾ ਲਾਉਣ ਦੀ ਬਜਾਏ ਕਰੋਨਾ ਮਰੀਜ਼ਾਂ ਦੇ ਇਲਾਜ ਦੇ ਲਈ ਤਾਂ ਮੌਤਾਂ ਦੀ ਦਰ ਘਟ ਸਕਦੀ ਸੀ। ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪਜਾਬ ਸਰਕਾਰ ਵੱਲੋਂ ਕਵਿੱਡ ਵੇਕਸਿਨ ਪ੍ਰਾਈਵੇਟ ਹਸਪਤਾਲਾਂ ਨੂੰ 400 ਰੁਪਏ ਦਿੱਤੀ ਗਈ ਹੈ। ਉਕਤ ਵੈਕਸਿੰਨ ਪ੍ਰਾਈਵੇਟ ਹਸਪਤਾਲਾਂ ਵਾਲੇ ਕੋਵਿਡ ਮਰੀਜ਼ਾਂ ਨੂੰ 2000 ਤੋਂ ਲੈ ਕੇ 3000 ਰੁਪਏ ਦੀ ਲਾ ਰਹੇ ਹਨ। ਇਸ ਮੌਕੇ ਉਨ੍ਹਾਂ ਕੋਵਿਡ ਮਰੀਜ਼ਾਂ ਨੂੰ ਆਕਸੀਜਨ ਦੀ ਕਮੀ ਦੀ ਸਹੂਲਤ ਲਈ ਹੈਲਪ ਲਾਈਨ ਨੰਬਰ 98147 35765 ਅਤੇ 99146 00541 ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਜੋ ਮਰੀਜਾਂ ਨੂੰ ਹਸਪਤਾਲਾਂ ਵਿੱਚ ਆਕਸੀਜਨ ਦੀ ਕਮੀ ਕਾਰਨ ਬੇਡ ਨਹੀਂ ਮਿਲਦੇ ਉਨ੍ਹਾਂ ਨੂੰ ਇਸ ਨੰਬਰ ਤੇ ਕਾਲ ਕਰਨ ਉਪਰਤ ਪਾਰਟੀ ਵਰਕਰਾਂ ਵੱਲੋਂ ਉਕਤ ਮਰੀਜ ਦੇ ਘਰ ਇਹ ਸੇਵਾ ਉਪਲੱਬਧ ਕਰਵਾਈ ਜਾਵੇਗੀ। ਇਸ ਮੌਕੇ ਉਨ੍ਹਾਂ ਦੇ ਨਿਜੀ ਸਲਾਹਕਾਰ ਰਜਿੰਦਰ ਸਿੰਘ ਡੱਲਾ, ਪੰਜਾਬ ਮੀਤ ਪ੍ਰਧਾਨ ਗੁਰਮੇਲ ਸਿੰਘ ਸਿੱਧੂ, ਅਕਾਲੀ ਦਲ ਯੂਥ ਵਿੰਗ ਦੇ ਪ੍ਰਧਾਨ ਹਰਪ੍ਰੀਤ ਸਿੰਘ ਰਿੱਕੀ, ਸਰਕਲ ਢੋਲੇਵਾਲਾ ਦੇ ਪ੍ਰਧਾਨ ਨਿਸ਼ਾਨ ਸਿੰਘ ਮੂਸੈ ਵਾਲਾ, ਸੀਨੀਅਰ ਆਗੂ ਗੁਰਜੰਟ ਸਿੰਘ ਚਾਹਲ, ਬੀਸੀ ਵਿੰਗ ਪ੍ਰਧਾਨ ਜਗੀਰ ਸਿੰਘ ਜੱਜ, ਡਾਕਟਰ ਹਰਮੀਤ ਸਿੰਘ ਲਾਡੀ, ਪੀਏ ਜਗਸੀਰ ਸਿੰਘ, ਗੁਰਬਖਸ਼ ਸਿੰਘ ਕੁਕੂ, ਸਰਕਲ ਪ੍ਰਧਾਨ ਪਰਮਜੀਤ ਸਿੰਘ ਵਿਰਕ, ਪਰਧਾਨ ਐਸ ਓ ਆਈ ਹਰਪ੍ਰੀਤ ਸਿੰਘ ਸਿੱਧੂ, ਜਗਮੋਹਨ ਸਿੰਘ ਕਾਹਲੋਂ, ਪਰਮਪਾਲ ਸਿੰਘ ਚੁੱਘਾ ਸਮੇਤ ਅਕਾਲੀ ਆਗੂ ਹਾਜਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.