May 24, 2024

ਪੁੜੈਣ ਸਕੂਲ ਦੀ ਮੀਨਾਕਸ਼ੀ ਨੇ ਲਈ ਹੈਟ੍ਰਿਕ

1 min read
News Punjab Di

ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)

ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੁੜੈਣ ਦੀ ਦਸਵੀਂ ਜਮਾਤ ਦੀ ਹੋਣਹਾਰ ਵਿਦਿਆਰਥਣ ਮੀਨਾਕਸ਼ੀ ਨੇ ਅੰਗਰੇਜ਼ੀ ਬੋਲਣ ਦੀ ਮੁਹਿੰਮ ਤਹਿਤ ਈ. ਬੀ. ਸੀ. ਦਾ ਬਲਾਕ ਸਿੱਧਵਾਂ ਬੇਟ -2 ਦਾ ਖ਼ਿਤਾਬ ਇੱਕ ਵਾਰ ਫੇਰ ਜਿੱਤਿ ਲਿਆ ਹੈ l ਇਸ ਖ਼ਿਤਾਬੀ ਹੈਟ੍ਰਿਕ ਲਗਾਉਂਦੇ ਹੋਏ ਉਸ ਨੇ ਅੰਗਰੇਜ਼ੀ ਭਾਸ਼ਾ ਦੇ ਅਜਿਹੇ ਪ੍ਰਭਾਵਸ਼ਾਲੀ ਉਚਾਰਨ ਦਾ ਪ੍ਰਦਰਸ਼ਨ ਕੀਤਾ ਇੱਥੇ ਜੱਜ ਸਾਹਿਬਾਨ ਨੂੰ ਇਹ ਟਾਈਟਲ ਮੁੜ ਉਸ ਦੀ ਝੋਲ਼ੀ ਪਾਉਣਾ ਲਈ ਮਜਬੂਰ ਕਰ ਦਿੱਤਾ । ਉਸਦੀ ਅਗਵਾਈਕਾਰਾ ਮੈਡਮ ਬੇਅੰਤ ਕੌਰ ਨੇ ਬੜੇ ਸੁਚੱਜੇ ਢੰਗ ਨਾਲ਼ ਉਸ ਦੀ ਤਿਆਰੀ ਕਰਾਈ । ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਈ.ਬੀ.ਸੀ. ਕਲੱਬ ਦੀਆਂ ਗਤੀਵਿਧੀਆਂ ਉਪਰ ਸੰਤੁਸ਼ਟੀ ਜ਼ਾਹਰ ਕਰਦਿਆਂ, ਵਿਦਿਆਰਥੀਆਂ ਨੂੰ ਆਪਣੀ ਭਾਸ਼ਾ ਯੋਗਤਾ ਹੋਰ ਵਿਕਸਤ ਕਰਨ ਦਾ ਸੁਨੇਹਾ ਦਿੱਤਾ ।

Leave a Reply

Your email address will not be published. Required fields are marked *

Copyright © All rights reserved. | Newsphere by AF themes.