May 22, 2024

ਪੁੜੈਣ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਿਨਾਕਸ਼ੀ ਨੇ ਪਹਿਲਾ ਸਥਾਨ ਹਾਸਲ ਕੀਤਾ

1 min read

 

ਮੁੱਲਾਂਪੁਰ ਦਾਖਾ (ਜਸਵੀਰ ਪੁੜੈਣ)

ਪੁੜੈਣ ਸਕੂਲ ਦੀ ਮੀਨਾਕਸ਼ੀ ਬਲਾਕ ਜੇਤੂ ਅੰਗਰੇਜ਼ੀ ਬੁਲਾਰਾ ਬਣੀ

ਇੰਗਲਿਸ਼ ਬੂਸਟਰ ਕਲੱਬ (ਈ ਬੀ ਸੀ) ਦੇ ਬਲਾਕ ਪੱਧਰੀ ਮੁਕਾਬਲੇ ਵਿੱਚ ਪੁੜੈਣ ਸਕੂਲ ਦੀ ਦਸਵੀਂ ਜਮਾਤ ਦੀ ਵਿਦਿਆਰਥਣ ਮਿਨਾਕਸ਼ੀ ਨੇ ਪਹਿਲਾ ਸਥਾਨ ਹਾਸਲ ਕੀਤਾ । ਉਸ ਦਾ ਅੰਗਰੇਜ਼ੀ ਦਾ ਉਚਾਰਨ ਹਮੇਸ਼ਾਂ ਹੀ ਸਲਾਹਿਆ ਜਾਂਦਾ ਹੈ । ਉਸ ਦੀ ਇਸ ਦੀ ਸਫ਼ਲਤਾ ਪਿੱਛੇ ਸਕੂਲ ਦੀ ਅੰਗਰੇਜ਼ੀ ਮਿਸਟ੍ਰੈਸ ਸ੍ਰੀਮਤੀ ਬੇਅੰਤ ਕੌਰ ਦਾ ਉਚੇਚਾ ਯੋਗਦਾਨ ਹੈ । ਪਿੱਛੇ ਜਿਹੇ ਉਸ ਦਾ ਅੰਗਰੇਜ਼ੀ ਭਾਸ਼ਣ , ਸਕੂਲ ਸਿੱਖਿਆ ਵਿਭਾਗ ਪੰਜਾਬ ਦੇ ਫੇਸਬੁੱਕ ਪੇਜ ਦਾ ਸ਼ਿੰਗਾਰ ਵੀ ਬਣਿਆ ਸੀ । ਸਕੂਲ ਪ੍ਰਿੰਸੀਪਲ ਸ੍ਰੀਮਤੀ ਨੀਨਾ ਮਿੱਤਲ ਨੇ ਇਸ ਕਾਮਯਾਬੀ ਲਈ ਮੀਨਾਕਸ਼ੀ ਨੂੰ ਉਚੇਚੇ ਤੌਰ ‘ਤੇ ਸ਼ਾਬਾਸ਼ ਦਿੱਤੀ ।

Leave a Reply

Your email address will not be published. Required fields are marked *

Copyright © All rights reserved. | Newsphere by AF themes.