May 22, 2024

ਮੋਗਾ ਦਾ ਗੁਰਕ੍ਰਿਪਾਲ ਲੈਕਚਰਾਰ ਦੀ ਨੌਕਰੀ ਛੱਡ ਬਣਿਆ ਕਿਸਾਨ, ਹਾਈਡ੍ਰੋਪੋਨਿਕ ਤਕਨੀਕ ਨਾਲ ਖੇਤੀ ਕਰਕੇ ਕਮਾ ਰਿਹਾ ਲੱਖਾਂ

1 min read

ਡਿਪਟੀ ਕਮਿਸਨਰ ਸੰਦੀਪ ਹੰਸ ਨੇ ਉਪਰਾਲੇ ਦੀ ਕੀਤੀ ਸ਼ਲਾਘਾ ਖੇਤੀਬਾੜੀ ਅਧਿਕਾਰੀਆਂ ਨੂੰ ਇਸੇ ਤਰ੍ਹਾਂ ਦੇ ਪ੍ਰਾਜੈਕਟ ਸਥਾਪਤ ਕਰਨ ਲਈ ਕਿਹਾ

ਮੋਗਾ 4 ਮਾਰਚ ( ਮਿੰਟੂ ਖੁਰਮੀ) ਕਣਕ ਅਤੇ ਝੋਨੇ ਦੀ ਰਵਾਇਤੀ ਖੇਤੀ ਤਕ ਸੀਮਤ ਕਿਸਾਨਾਂ ਲਈ ਮਿਸਾਲ ਪੈਦਾ ਕਰਦਿਆਂ, ਧਰਮਕੋਟ ਸਬ-ਡਿਵੀਜ਼ਨ ਦੇ ਪਿੰਡ ਕੈਲਾ ਦੇ ਲੈਕਚਰਾਰ ਤੋ ਕਿਸਾਨ ਬਣੇ ਗੁਰਕ੍ਰਿਪਾਲ ਸਿੰਘ ਨੇ ਹਾਈਡ੍ਰੋਪੋਨਿਕ ਤਕਨੀਕ ਦੀ ਨਾਲ ਬ੍ਰਾਹਮੀ ਹਰਬ (ਚਿਕਿਤਸਕ ਪੌਦਾ) ਦੀ ਖੇਤੀ ਕਰਕੇ ਆਪਣੀ ਕਮਾਈ ਵਿੱਚ ਹੋਰਾਂ ਫਸਲਾਂ ਨਾਲੋ ਘੱਟੋ-ਘੱਟ ਤਿੰਨ ਗੁਣਾ ਵਾਧਾ ਕੀਤਾ ਹੈ। ਗੁਰਕ੍ਰਿਪਾਲ ਸਿੰਘ, 37, ਜੋ ਕਿ ਕੰਪਿਊਟਰ ਐਪਲੀਕੇੱਨ ਵਿਚ ਪੋਸਟ ਗ੍ਰੈਜੂਏਟ ਹਨ ਨੇ ਅਗਾਂਹਵਧੂ ਅਤੇ ਨਵੀਨਤਾਕਾਰੀ ਕਿਸਾਨ ਬਣਨ ਲਈ ਆਪਣੀ ਲੈਕਚਰਾਰ ਦੀ ਨੌਕਰੀ ਛੱਡ ਦਿੱਤੀ ਸੀ। ਅੱਜ, ਗੁਰਕ੍ਰਿਪਾਲ ਸਿੰਘ ਲੱਖਾਂ ਵਿੱਚ ਟਰਨਓਵਰ ਵਾਲੀ ਇੱਕ ਐਗਰੀ-ਬਾਇਓਟੈਕਨਾਲੌਜੀ ਕੰਪਨੀ ਦੇ ਮਾਲਕ ਹਨ।

ਡਿਪਟੀ ਕਮਿੱਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਖੇਤੀਬਾੜੀ ਅਫਸਰ ਡਾ. ਜਸਵਿੰਦਰ ਸਿੰਘ ਬਰਾੜ ਦੇ ਨਾਲ ਗੁਰਕਿਰਪਾਲ ਸਿੰਘ ਦੇ ਖੇਤ ਦਾ ਦੌਰਾ ਕੀਤਾ ਅਤੇ ਉਸਦੇ ਇਸ ਉਦਮ ਦੀ ਸ਼ਲਾਘਾ ਕੀਤੀ। ਡਿਪਟੀ ਕਮਿਸਨਰ ਨੇ ਖੇਤੀਬਾੜੀ ਵਿਭਾਗ ਨੂੰ ਇਸੇ ਤਰ੍ਹਾਂ ਦਾ ਇੱਕ ਹੋਰ ਪ੍ਰੋਜੈਕਟ ਇੱਕ ਏਕੜ ਰਕਬੇ ਵਿੱਚ ਸਥਾਪਤ ਕਰਨ ਲਈ ਵੀ ਕਿਹਾ ਤਾਂ ਕਿ ਹੋਰ ਕਿਸਾਨ ਵੀ ਇਸ ਲਾਹੇਵੰਦ ਅਤੇ ਪਾਣੀ ਬਚਾਉਣ ਵਾਲੀ ਖੇਤੀ ਤਕਨੀਕ ਅਪਣਾ ਸਕਣ।

ਡਾ. ਜਸਵਿੰਦਰ ਸਿੰਘ ਬਰਾੜ ਹਾਈਡ੍ਰੋਪੋਨਿਕ ਤਕਨੀਕ ਬਾਰੇ ਜਾਣਕਰੀ ਦਿੰਦਿਆਂ ਦੱਸਿਆ ਕਿ ਇਸ ਤਕਨੀਕ ਵਿੱਚ ਖੇਤੀ ਮਿੱਟੀ ਦੀ ਬਜਾਏ ਖਣਿਜ ਪਦਾਰਥਾਂ ਦਾ ਘੋਲ ਵਾਲੇ ਪਾਣੀ ਦੀ ਵਰਤੋਂ ਨਾਲ ਪੌਦੇ ਉਗਾਉਣ ਦਾ ਇੱਕ ਤਰੀਕਾ ਹੈ। ਉਨ੍ਹਾਂ ਕਿਹਾ ਕਿ ਹਾਈਡ੍ਰੋਪੋਨਿਕ ਤਕਨੀਕ ਨਾਲ ਉਗਦੇ ਪੌਦੇ ਖੇਤ ਵਿੱਚ ਉਗਾਈਆਂ ਜਾਂਦੀਆਂ ਆਮ ਫਸਲਾਂ ਦੀ ਤੁਲਨਾ ਵਿੱਚ ਸਿਰਫ 10 ਫੀਸਦੀ ਪਾਣੀ ਦੀ ਵਰਤੋਂ ਕਰਦੇ ਹਨ ਕਿਉਂਕਿ ਇਸ ਤਕਨੀਕ ਨਾਲ ਪੌਦੇ ਸਿਰਫ ਲੋੜੀਂਦੇ ਪਾਣੀ ਦੀ ਹੀ ਵਰਤੋਂ ਕਰਦੇ ਹਨ, ਜਦਕਿ ਬਚਿਆ ਹੋਇਆ ਪਾਣੀ ਮੁੜ ਸਟੋਰੇਜ ਟੈਂਕ ਵਿੱਚ ਚਲਿਆ ਜਾਂਦਾ ਹੈ ਜੋ ਕਿ ਦੁਬਾਰਾ ਵਰਤੋ ਵਿੱਚ ਲਿਆਂਦਾ ਜਾਂਦਾ ਹੈ।

ਗੁਰਕ੍ਰਿਪਾਲ ਸਿੰਘ ਨੇ ਡਿਪਟੀ ਕਮਿੱਨਰ ਨੂੰ ਆਪਣੀ ਕਹਾਣੀ ਸੁਣਾਉਂਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਇੰਟਰਨੈੱਟ ਉੱਤੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਬਾਰੇ ਪੜ੍ਹਿਆ ਸੀ ਜੋ ਉਨ੍ਹਾਂ ਨੂੰ ਬੜ੍ਹੀ ਦਿਲਚਸਪ ਲੱਗੀ। ਉਨ੍ਹਾਂ ਦੱਸਿਆ ਕਿ ‘ਮੈਂ ਆਪਣੇ ਕਮਰੇ ਵਿਚ ਟਿਊਬਲਾਈਟ ਉੱਤੇ ਟਮਾਟਰ ਦੇ ਤਿੰਨ ਬੂਟੇ ਹਾਈਡ੍ਰੋਪੋਨਿਕ ਖੇਤੀ ਤਕਨੀਕ ਦੀ ਵਰਤੋ ਕਰਕੇ ਲਗਾ ਕੇ ਦੇਖੇ ਅਤੇ ਮੈ ਉਸ ਸਮੇ ਹੈਰਾਨ ਰਹਿ ਗਿਆ ਜਦੋ ਟਮਾਟਰ ਸਫਲਤਾਪੂਰਵਕ ਵਧਣ ਲੱਗੇ’।
ਗੁਰਕ੍ਰਿਪਾਲ ਨੇ ਦੱਸਿਆ ਕਿ ਉਸਤੋ ਬਾਅਦ ਉਨ੍ਹਾਂ ਨੇ 2012 ਵਿੱਜ ਉਨ੍ਹਾਂ ਆਪਣੀ ਇੱਕ ਕਨਾਲ ਂਮੀਨ ‘ ਇਕ ਪੌਲੀਹਾਊਸ ਸਥਾਪਤ ਕਰਕੇ ਹਾਈਡ੍ਰੋਪੋਨਿਕ ਖੇਤੀ ਨਾਲ ਟਮਾਟਰ ਦੀ ਕਾੱਤ ੁੱਰੂ ਕੀਤੀ, ਜੋ ਕਿ ਬਹੁਤ ਸਫਲ ਰਹੀ, ਬਾਅਦ ਵਿਚ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਹਾਈਡ੍ਰਪੋਨਿਕ ਖੇਤੀ ਲਈ ਪੌਲੀਹਾਊਸ ਦੀ ਜਰੂਰਤ ਨਹੀਂ ਜਦਕਿ ਗ੍ਰੀਨਹਾਉਸ ਨਾਲ ਹੀ ਕੰਮ ਚੱਲ ਸਕਦਾ ਹੈ।
ਉਸਨੇ ਕਿਹਾ ਕਿ ਤਜਰਬੇ ਕਰਦਿਆਂ 2017 ਵਿੱਚ ੳਨ੍ਹਾਂ ਬ੍ਰਹਮੀ ਹਰਬ ਦੀ ਖੇਤੀ ਸ਼ੁਰੂ ਕੀਤੀ ਜਿਸਦੇ ਬਹੁਤ ਹੀ ਪ੍ਰਭਾਵਸ਼ਾਲੀ ਨਤੀਜੇ ਆਏ। ਉਨ੍ਹਾਂ ਕਿਹਾ, ”ਭਾਰਤ ਵਿਚ ਉਹ ਇਕੱਲੇ ਅਜਿਹੇ ਕਿਸਾਨ ਹੋਣਗੇ ਜੋ ਕਿ ਹਾਈਡ੍ਰੋਪੋਨਿਕ ਤਕਨੀਕ ਦੀ ਵਰਤੋਂ ਕਰਕੇ ਬ੍ਰਾਹਮੀ ਹਰਬ ਦੀ ਕਾੱਤ ਕਰ ਰਹੇ ਹਨ ਇਹ ਚਿਕਿਤਸਕ ਪੌਦਾ ਪਹਾੜੀ ਇਲਾਕਿਆਂ ਦੀ ਮਿੱਟੀ ਵਿਚ ਹੀ ਪਾਇਆ ਜਾਂਦਾ ਹੈ।

ਗੁਰਕ੍ਰਿਪਾਲ ਨੇ ਕਿਹਾ ਕਿ ਬ੍ਰਾਹਮੀ ਅਤੇ ਟਮਾਟਰਾਂ ਦੀ ਸਫਲਤਾਪੂਰਵਕ ਖੇਤੀ ਕਰਨ ਤੋਂ ਬਾਅਦ, ਉਨ੍ਹਾਂ ਨੇ ਹੁਣ ਇੱਕ ਤਜਰਬੇ ਵਜੋਂ ਲੈੱਟਸ, ਲਸਣ, ਧਨੀਆ, ਪਿਆਂ ਅਤੇ ਸਟ੍ਰਾਬੇਰੀ ਦੀ ਕਾੱਤ ਕੀਤੀ ਹੈ।

ਜਿਕਰਯੋਗ ਹੈ ਕਿ ਗੁਰਕ੍ਰਿਪਾਲ ਆਪਣੀ ਬ੍ਰਾਹਮੀ ਹਰਬ ਦੇ ਉਤਪਾਦਾਂ ਨੂੰ ਵੇਚਣ ਲਈ ਆਪਣੀ ਇਕ ਦਵਾਈ ਕੰਪਨੀ ਚਲਾ ਰਹੇ ਹਨ। ਬ੍ਰਾਹਮੀ ਦੀ ਵਰਤੋਂ ਆਯੁਰਵੈਦਿਕ ਰਵਾਇਤੀ ਦਵਾਈਆਂ ਵਿੱਚ ਹੁੰਦੀ ਹੈ ਜੋ ਕਿ ਯਾਦਾੱਤ ਨੂੰ ਸੁਧਾਰਨ ਜਾਂ ਵੱਖ ਵੱਖ ਬਿਮਾਰੀਆਂ ਦੇ ਇਲਾਜ ਲਈ ਵਰਤੀ ਕੀਤੀ ਜਾਂਦੀ ਹੈ.

Leave a Reply

Your email address will not be published. Required fields are marked *

Copyright © All rights reserved. | Newsphere by AF themes.