May 25, 2024

ਐਸ ਐਸ ਪੀ ਮੋਗਾ ਜੀ ਦੇ ਮਾਤਾ ਸਤਵਿੰਦਰ ਕੌਰ ਜੀ ਦੇ ਦੇਹਾਂਤ ਤੇ ਦੁੱਖ ਦਾ ਪ੍ਰਗਟਾਵਾ ਅੰਤਿਮ ਅਰਦਾਸ 5 ਜੂਨ : ਬਿੱਟੂ ਬੀਜਾਪੁਰ 

1 min read

 

ਧਰਮਕੋਟ ਰਿੱਕੀ ਕੈਲਵੀ

ਅੱਜ ਧਰਮਕੋਟ ਵਿਖੇ ਕਾਂਗਰਸੀ ਲੀਡਰ ਬਿੱਟੂ ਬੀਜਾਪੁਰ ਐਸ ਐਸ ਪੀ ਮੋਗਾ ਦੇ ਨਜ਼ਦੀਕੀ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਐੱਸ ਐੱਸ ਪੀ ਮੋਗਾ ਹਰਮਨਬੀਰ ਸਿੰਘ ਗਿੱਲ ਤੇ ਉਨ੍ਹਾਂ ਦੇ ਭਰਾ ,ਮੈਂਬਰ ਪਾਰਲੀਮੈਂਟ ਜਸਬੀਰ ਸਿੰਘ ਗਿੱਲ( ਡਿੰਪਾ) ਰਾਜਨ ਗਿੱਲ ਤੇ ਸਮੂਹ ਗਿੱਲ ਪਰਿਵਾਰ ਨਾਲ ਮਾਤਾ ਜੀ ਦੇ ਦੇਹਾਂਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ ਤੇ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ੇ ਉਨ੍ਹਾਂ ਦੱਸਿਆ ਕੀ ਮਾਤਾ ਜੀ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਪ੍ਰਮਾਤਮਾ ਦੇ ਚਰਨਾਂ ਵਿਚ ਜਾ ਬਿਰਾਜੇ ਹਨ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਦਿਨ ਸ਼ਨੀਵਾਰ 5 ਜੂਨ 2021 ਨੂੰ ਪੈਣਗੇ ਅੰਤਿਮ ਅਰਦਾਸ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਫੋਰ ਸੀਜ਼ਨਜ਼ ਰਿਜ਼ੌਰਟ ਜੀਟੀ ਰੋਡ ਰਈਆ ਵਿਖੇ ਹੋਵੇਗੀ

Leave a Reply

Your email address will not be published. Required fields are marked *

Copyright © All rights reserved. | Newsphere by AF themes.