May 22, 2024

ਜ਼ਿਲਾ ਮੈਜਿਸਟ੍ਰੇਟ ਨੇ ਕਰੋਨਾ ਦੀਆਂ ਪਹਿਲੀਆਂ ਪਾਬੰਦੀਆਂ ਦੀ ਲਗਾਤਾਰਤਾ ਵਿੱਚ ਲਗਾਈਆਂ ਹੋਰ ਵਾਧੂ ਪਾਬੰਦੀਆਂ

1 min read

-ਵਾਧੂ ਪਾਬੰਦੀਆਂ ਵੀ 15 ਮਈ ਤੱਕ ਰਹਿਣਗੀਆਂ ਲਾਗੂ

 

ਮੋਗਾ, 4 ਮਈ (ਜਗਰਾਜ ਸਿੰਘ ਗਿੱਲ)

 

ਜ਼ਿਲਾ ਮੈਜਿਸਟ੍ਰੇਟ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ 19 ਦੇ ਵਧ ਰਹੇ ਕੇਸਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜ਼ਿਲਾ ਮੋਗਾ ਦੀ ਹਦੂਦ ਅੰਦਰ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ, ਇਨ੍ਹਾਂ ਹਦਾਇਤਾਂ ਦੀ ਲਗਾਤਾਰਤਾ ਵਿੱਚ ਹੋਰ ਵਾਧੂ ਪਾਬੰਦੀਆਂ ਲਾਗੂ ਕੀਤੀਆਂ ਜਾਂਦੀਆਂ ਹਨ।  ਵਧੂ ਹਦਾਇਤਾਂ ਅਤੇ ਪਾਬੰਦੀਆਂ ਵੀ 15 ਮਈ, 2021 ਤੱਕ ਲਾਗੂ ਰਹਿਣਗੀਆਂ।

 

ਇਨਾਂ ਪਾਬੰਦੀਆਂ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਜ਼ਿਲਾ ਮੈਜਿਸਟ੍ਰੇਟ ਨੇ ਦੱਸਿਆ ਕਿ ਰੋਜ਼ਾਨਾ ਰਾਤ ਦਾ ਕਰਫਿਊ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਅਤੇ ਹਫ਼ਤੇ ਦੇ ਅਖੀਰ ਦਾ ਕਰਫਿਊ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲਾਗੂ ਹੋਵੇਗਾ। ਮੈਡੀਕਲ ਸਹੂਲਤਾਂ ਨੂੰ ਛੱਡ ਕੇ ਚੱਲਣ ਵਾਲੇ ਕੋਈ ਵੀ ਵਾਹਨ ਕਰਫਿਊ ਪਾਸ ਤੋਂ ਬਗੈਰ ਨਹੀਂ ਚੱਲਣਗੇ। ਸਾਰੀਆਂ ਗੈਰ ਜਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਬੰਦ ਰਹਿਣਗੀਆਂ। ਜ਼ਰੂਰੀ ਵਸਤੂਆਂ ਜਿਵੇਂ ਕਿ ਦਵਾਈਆਂ, ਦੁੱਧ, ਬਰੈੱਡ, ਕਰਿਆਨਾ, ਸਬਜ਼ੀਆਂ, ਫਲ (ਸਬਜੀਆਂ ਅਤੇ ਫਲਾਂ ਦੀਆਂ ਰੇਹੜੀਆਂ) ਡੇਅਰੀ ਅਤੇ ਪੋਲਟਰੀ ਉਤਪਾਣ ਜਿਵੇਂ ਕਿ ਅੰਡੇ, ਮੀਟ ਆਦਿ ਦੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਲੈਬਾਰਟਰੀ, ਨਰਸਿੰਗ ਹੋਮ ਅਤੇ ਸਾਰੇ ਮੈਡੀਕਲ ਅਦਾਰੇ ਖੁੱਲ੍ਹੇ ਰਹਿਣਗੇ।

 

ਪਬਲਿਕ ਟਰਾਂਸਪੋਰਟ ਜਿਵੇਂ ਕਿ ਬੱਸਾਂ, ਟੈਕਸੀਆਂ ਅਤੇ ਆਟੋ ਨੂੰ 50 ਫੀਸਦੀ ਦੀ ਸਮਰੱਥਾ ਨਾਲ ਚੱਲਣ ਦੀ ਇਜ਼ਾਜ਼ਤ ਹੋਵੇਗੀ।  ਪੰਜਾਬ ਰਾਜ ਵਿੱਚ ਹਵਾਈ ਜਹਾਜ਼, ਰੇਲ ਜਾਂ ਸੜਕ ਯਾਤਰਾ ਰਾਹੀਂ ਦਾਖਲ ਹੋਣ ਵਾਲੇ ਵਿਅਕਤੀਆਂ ਲਈ 72 ਘਟੇ ਪੁਰਾਣੀ ਨੇਗੇਟਿਵ ਕੋਵਿਡ ਰਿਪੋਰਟ ਜਾਂ 2 ਹਫ਼ਤੇ ਪੁਰਾਣਾ ਵੈਕਸੀਨੇਸ਼ਨ ਸਰਟੀਫਿਕੇਟ (ਘੱਟੋ ਘੱਟ 1 ਡੋਜ਼) ਲਾਜ਼ਮੀ ਹੋਵੇਗਾ। ਸਾਰੇ ਚਾਰ ਪਹੀਆ ਯਾਤਰੀ ਵਾਹਨ ਸਮੇਤ ਕਾਰ ਅਤੇ ਟੈਕਸੀ ਵਿੱਚ 2 ਯਾਤਰੀਆਂ ਤੋਂ ਵੱਧ ਦੇ ਬੈਠਣ ਦੀ ਆਗਿਆ ਨਹੀਂ ਹੋਵੇਗੀ। ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਲਿਜਾਣ ਵਾਲੇ ਵਹੀਕਲਾਂ ਨੂੰ ਛੋਟ ਹੋਵੇਗੀ। ਸਕੂਟਰਾ ਅਤੇ ਮੋਟਰਸਾਈਕਲਾਂ ਤੇ ਇੱਕੋ ਪਰਿਵਾਰ ਨੂੰ ਛੱਡ ਕੇ ਇੱਕ ਵਿਅਕਤੀ ਦੇ ਸਵਾਰ ਹੋਣ ਦੀ ਆਗਿਆ ਹੋਵੇਗੀ।

 

ਸਾਰੇ ਬਾਰ, ਸਿਨੇਮਾ ਹਾਲ, ਜਿੰਮ, ਸਪਾਅ, ਸਵਿੰਮਿੰਗ ਪਲੂ, ਕੋਚਿੰਗ ਸੈਂਟਰ, ਸਪੋਰਟਸ ਪੂਰੀ ਤਰਾਂ ਬੰਦ ਰਹਿਣਗੇ। ਰੈਸਟਰੋਰੈਂਟ( ਸਮੇਤ ਹੋਟਲ) ਕੇਫੈ, ਕੌਫੀ ਸ਼ਾਪਸ, ਫਾਸਟ ਫੂਡ ਆਊਟਲਿਟ, ਸਟਰੀਟ ਫੂਡ, ਢਾਬੇ ਆਦਿ ਵਿੱਚ ਬੈਠ ਕੇ ਖਾਣਾ ਖਾਣ ਤੇ ਪਾਬੰਦੀ ਹੋਵੇਗੀ, ਕੇਵਲ ਖਾਣਾ ਘਰ ਲਿਜਾਣ ਦੀ ਆਗਿਆ ਹੋਵੇਗੀ। ਹੋਮ ਡਿਲੀਵਰੀ ਦੀ ਰਾਤ 9 ਵਜੇ ਤੱਕ ਆਗਿਆ ਹੋਵੇਗੀ। ਸਾਰੇ ਹਫ਼ਤਵਾਰੀ ਬਜ਼ਾਰ (ਜਿਵੇਂ ਕਿ ਮੰਡੀਆਂ ) ਬੰਦ ਰਹਿਣਗੇ। ਸਾਰੇ ਸਮਾਜਿਕ, ਸੱਭਿਆਚਾਰਕ ਜਾਂ ਖੇਡਾਂ ਦੇ ਇਕੱਠ ਅਤੇ ਸਬੰਧਤ ਸਮਾਗਮਾਂ ਤੇ ਪੂਰੀ ਤਰਾਂ ਪਾਬੰਦੀ ਹੋਵੇਗੀ। ਇਸ ਤੋਂ ਇਲਾਵਾ ਕਿਸੇ ਵੀ ਐਨ.ਜੀ.ਓ. ਅਤੇ ਸਮਾਜਿਕ ਸੰਸਥਾਵਾਂ ਵੱਲੋਂ ਇਕੱਠ ਕਰਕੇ ਕਿਸੇ ਵੀ ਤਰਾਂ ਦਾ ਕੋਵਿਡ ਨਾਲ ਸਬੰਧਤ ਸਮਾਨ ਜਿਵੇਂ ਕਿ ਮਸਾਕ, ਸੈਨੇਟਾਈਜਰ ਆਦਿ ਦੀ ਵੰਡ ਨਹੀਂ ਕੀਤੀ ਜਾਵੇਗੀ। ਜਨਤਕ ਪਾਰਕਾਂ ਵਿੱਚ ਇਕੱਠ ਕਰਕੇ ਕਿਸੇ ਵੀ ਤਰਾਂ ਦਾ ਫੰਕਸ਼ਨ ਆਯੋਜਿਤ ਨਹੀਂ ਕੀਤਾ ਜਾਵੇਗਾ।

 

ਸਾਰਿਆਂ ਰਾਜਨੀਤਿਕ ਇਕੱਠਾਂ ਤੇ ਪੂਰਨ ਪਾਬੰਦੀ ਹੋਵੇਗੀ। ਇਨਾਂ ਹੁਕਮਾਂ ਦੀ ਉਲੰਘਣਾ ਵਿੱਚ ਇਕੱਠ ਕਰਨ ਵਾਲੇ ਆਯੋਜਕਾਂ, ਭਾਗ ਲੈਣ ਵਾਲੇ ਵਿਅਕਤੀਆਂ, ਜਗਾ ਅਤੇ ਟੈਂਟ ਹਾਊਸ ਦੇ ਮਾਲਕਾਂ ਖਿਲਾਫ਼ ਡਿਜਾਸਟਰ ਮੈਨੇਜਮੈਂਟ ਐਕਟ ਅਤੇ ਐਪੀਡੈਮਿਕ ਡਿਸੀਜ਼ ਅੇੈਕਟ ਤਹਿਤ ਐਫ.ਆਈ. ਆਰ. ਦਰਜ ਕੀਤੀ ਜਾਵੇਗੀ ਅਤੇ ਅਗਲੇ ਤਿੰਨ ਮਹੀਨਿਆਂ ਲਈ ਅਜਿਹੀ ਜਗਾ ਸੀਲ ਕਰ ਦਿੱਤੀ ਜਾਵੇਗੀ।

 

ਵਿਆਹ ਸਮਾਰੋਹ ਅਤੇ ਅੰਤਿਮ ਸੰਸਕਾਰ ਸਮੇਤ ਕਿਸੇ ਵੀ ਪਕਾਰ ਦੇ ਇਕੱਠ ਵਿੱਚ 10 ਵਿਅਕਤੀਆਂ ਤੋਂ ਵੱਧ ਇਕੱਠ ਦੀ ਇਜ਼ਾਜ਼ਤ ਨਹੀਂ ਹੋਵੇਗੀ। ਉਹ ਵਿਅਕਤੀ ਜ਼ੋ ਹਦਾਇਤਾਂ ਦੀ ਉਲੰਘਣਾ ਕਰਕੇ ਕਿਸੇ ਵੀ ਇਕੱਠ (ਧਾਰਮਿਕ/ਰਾਜਨੀਤਿਕ/ਸਮਾਜਿਕ) ਵਿੱਚ ਸ਼ਾਮਿਲ ਹੋ ਕੇ ਆਏ ਹਨ, ਨੂੰ 5 ਦਿਨਾਂ ਲਈ ਘਰ ਇਕਾਂਤਵਾਸ ਵਿੱਚ ਰਹਿਣਾ ਲਾਜ਼ਮੀ ਹੋਵੇਗਾ ਅਤੇ ਪ੍ਰੋਟੋਕੋਲ ਅਨੁਸਾਰ ਉਨ੍ਹਾਂ ਕੋਵਿਡ 19 ਦਾ ਟੈਸਟ ਵੀ ਕੀਤਾ ਜਾਵੇਗਾ।

 

ਸਾਰੇ ਵਿੱਦਿਅਕ ਅਦਾਰੇ ਜਿਵੇਂ ਕਿ ਸਕੂਲ ਅਤੇ ਕਾਲਜ ਬੰਦ ਰਹਿਣਗੇ, ਪਰ ਸਰਕਾਰੀ ਸਕੂਲਾਂ ਦਾ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ਼ ਡਿਊਟੀ ਤੇ ਹਾਜ਼ਰ ਰਹੇਗਾ। ਸਾਰੇ ਮੈਡੀਕਲ ਅਤੇ ਨਰਸਿੰਗ ਕਾਲਜ ਖੁੱਲੇ ਰਹਿ ਸਕਦੇ ਹਨ। ਸਾਰੀਆਂ ਭਰਤੀਆਂ ਸਬੰਧੀ ਪ੍ਰੀਖਿਆਵਾਂ ਮੁਲਤਵੀ ਕੀਤੀਆਂ ਜਾਂਦੀਆਂ ਹਨ, ਪ੍ਰੰਤੂ ਕੋਵਿਡ ਪ੍ਰਬੰਧਨ ਸਬੰਧੀ ਭਰਤੀ ਕੀਤੀ ਜਾ ਸਕਦੀ ਹੈ।

 

ਸਰਵਿਸ ਇੰਡਸਟਰੀ ਸਮੇਤ ਸਾਰੇ ਪ੍ਰਾਈਵੇਟ ਦਫ਼ਤਰ ਜਿਵੇਂ ਕਿ ਆਰਕੀਟੈਕਟ, ਚਾਰਟਿਡ ਅਕਾਊਂਟੈਂਟ, ਇੰਸੋਰੈਂਸ ਕੰਪਨੀਆਂ ਆਦਿ ਦੇ ਦਫ਼ਤਰਾਂ ਨੂੰ ਸਿਰਫ ਘਰ ਤੋਂ ਕੰਮ ਕਰਨ ਦੀ ਆਗਿਆ ਹੋਵੇਗੀ।

 

ਪਿੰਡਾਂ ਵਿੱਚ ਨਾਈਟ ਕਰਫਿਊ ਅਤੇ ਹਫ਼ਤਾਵਰੀ ਕਰਫਿਊ ਦੀ ਪਾਲਣਾ ਕਰਨ ਲਈ ਠੀਕਰੀ ਪਹਿਰੇ ਲਗਾਏ ਜਾਣ।

 

ਸਬਜ਼ੀ ਮੰਡੀਆਂ ਵਿੱਚ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ, ਜ਼ੋ ਕੇਵਲ ਫਲ ਅਤੇ ਸਬਜੀਆਂ ਦੇ ਹੋਲਸੇਲਰਾਂ ਲਈ ਸਵੇਰੇ 7 ਵਜੇ ਤੱਕ ਖੁੱਲ੍ਹਣਗੀਆਂ।

 

ਕਿਸਾਨ ਯੂਨੀਅਨਾਂ ਅਤੇ ਧਾਰਮਿਕ ਨੇਤਾਵਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਕੱਠ ਨਾ ਕਰਨ ਅਤੇ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਨੂੰ ਟੋਲ ਪਲਾਜਿਆਂ, ਪੈਟਰੋਲ ਪੰਪਾਂ, ਮਾਲ ਆਦਿ ਵਿਖੇ ਟੋਕਨ ਹਾਜ਼ਰੀ ਹੀ ਲਗਾਉਣ।

 

ਧਾਰਮਿਕ ਸਥਾਨਾਂ ਨੂੰ ਰੋਜ਼ਾਨਾ ਸ਼ਾਮ 6 ਵਜੇ ਬੰਦ ਕੀਤਾ ਜਾਵੇ। ਗੁਰਦੁਆਰਿਆਂ, ਮੰਦਰਾਂ, ਮਸਜਿਦਾਂ, ਚਰਚਾਂ ਆਦਿ ਵਿਖੇ ਭੀੜ ਭੜੱਕਾ ਨਾ ਕੀਤਾ ਜਾਵੇ।

 

ਸਰਕਾਰੀ ਦਫ਼ਤਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਤੈਨਾਤ ਸਿਹਤ, ਫਰੰਟਲਾਈਨ ਕਰਮਚਾਰੀ, ਜਿੰਨਾਂ ਨੇ ਪਿਛਲੇ 15 ਦਿਨਾਂ ਜਾਂ ਇਸ ਤੋਂ ਵੱਧ ਦਿਨਾਂ ਦੇ ਅੰਦਰ ਵੈਕਸੀਨ ਦੀ ਇੱਕ ਵੀ ਡੋਜ਼ ਨਹੀ ਲਈ ਉਨਾਂ ਨੂੰ ਛੁੱਟੀ ਲੈ ਕੇ, ਜਿੰਨੀ ਦੇਰ ਤੱਕ ਉਨਾਂ ਵੱਲੋਂ ਵੈਕਸੀਨ ਦੀ ਡੋਜ਼ ਨਹੀਂ ਲਾਈ ਜਾਂਦੀ, ਉਨੀ ਦੇਰ ਤੱਕ ਘਰ ਵਿੱਚ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। 45 ਸਾਲ ਤੋਂ ਘੱਟ ਉਮਰ ਦੇ ਕਰਮਚਾਰੀ, ਜਿੰਨਾਂ ਦੀ ਆਰ.ਟੀ.ਪੀ.ਸੀ.ਆਰ. ਦੀ ਰਿਪੋਰਟ ਨੇਗੇਟਿਵ ਹੋਵੇਗੀ ਉਨਾਂ ਨੂੰ ਡਿਊਟੀ ਤੇ ਹਾਜ਼ਰ ਹੋਣ ਦੀ ਆਗਿਆ ਹੋਵੇਗੀ। ਇਹ ਰਿਪੋਰਟ 5 ਦਿਨ ਤੋਂ ਪੁਰਾਣੀ ਨਹੀਂ ਹੋਣੀ ਚਾਹੀਦੀ, ਅਜਿਹਾ ਨਾ ਹੋਣ ਦੀ ਸੂਰਤ ਵਿੱਚ ਉਹ ਛੁੱਟੀ ਲੈ ਕੇ ਰਹਿਣਗੇ।

 

ਜਿੰਨਾਂ ਇਲਾਕਿਆਂ ਵਿੱਚ ਕਰੋਨਾ ਕੇਸਾਂ ਦੀ ਦਰ ਜਿਆਦਾ ਹੈ, ਉਥੇ ਮਾਈਕਰੋ ਕੰਟੇਨਮੈਂਟ ਜ਼ੋਨਾਂ ਨੂੰ ਵਧਾਇਆ ਜਾਵੇਗਾ ਅਤੇ ਇਸ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇਗੀ। ਉਪਰੋਕਤ ਕਾਰਜ ਲਈ ਸਪੈਸ਼ਲ ਮਾਨੀਟਰ ਤੈਨਾਤ ਕੀਤੇ ਜਾਣਗੇ।  ਸਾਰੇ ਸਰਕਾਰੀ ਦਫ਼ਤਰਾਂ ਦੁਆਰਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਆਨਲਾਈਨ ਭਾਵ ਵਰਚੁਅਲ ਜਰੀਏ ਨੂੰ ਤਰਜੀਹ ਦਿੱਤੀ ਜਾਵੇਗੀ। ਜਿੱਥੋਂ ਤੱਕ ਸੰਭਵ ਹੋਵੇ ਪਬਲਿਕ ਡੀਲਿੰਗ ਤੋਂ ਗੁਰੇਜ਼ ਕੀਤਾ ਜਾਵੇ। ਮਾਲ ਵਿਭਾਗ ਵਿੱਚ ਹੋਣ ਵਾਲੇ ਪ੍ਰਾਪਰਟੀ ਦੇ ਖ੍ਰੀਦ ਵੇਚ ਦੇ ਵਸੀਕਿਆਂ ਨੂੰ ਸੀਮਿਤ ਰੱਖਿਆ ਜਾਵੇ।

 

ਜ਼ਿਲਾ ਮੈਜਿਸਟ੍ਰੇਟ ਨੇ ਅੱਗੇ ਦੱਸਿਆ ਕਿ ਕੁਝ ਜਰੂਰੀ ਗਤਵਿਧੀਆਂ ਅਤੇ ਅਦਾਰਿਆਂ ਨੂੰ ਇਨਾਂ ਉਕਤ ਪਾਬੰਦੀਆਂ ਤੋਂ ਛੋਟ ਦਿੱਤੀ ਗਈ ਹੈ, ਜਿਹੜੇ ਕਿ ਇਸ ਪ੍ਰਕਾਰ ਹਨ,

 

ਹਸਪਤਾਲ, ਵੈਟਰਨਰੀ ਹਸਪਤਾਲ ਅਤੇ ਸਾਰੀਆਂ ਦਵਾਈਆਂ ਅਤੇ ਮੈਡੀਕਲ ਉਪਕਰਨਾਂ ਦੀ ਨਿਰਮਾਣ ਅਤੇ ਸਪਲਾਈ ਨਾਲ ਸਬੰਧਤ ਸਰਕਾਰੀ ਅਤੇ ਨਿੱਜੀ ਖੇਤਰ ਨਾਲ ਸਬੰਧਤ ਅਦਾਰਿਆਂ ਦੇ ਟਰਾਂਸਪੋਰਟ ਨਾਲ ਸਬੰਧਤ ਵਿਅਕਤੀਆਂ ਨੂੰ ਸ਼ਨਾਖਤੀ ਕਾਰਡ ਪੇਸ਼ ਕਰਨ ਦੀ ਸੂਰਤ ਵਿੱਚ ਉਕਤ ਪਾਬੰਦੀਆਂ ਤੋਂ ਛੋਟ ਹੋਵੇਗੀ।

 

ਈ ਕਾਮਰਸ ਅਤੇ ਸਾਰੇ ਸਮਾਨ ਦੀ ਆਵਾਜਾਈ ਨੂੰ ਛੋਟ ਹੋਵੇਗੀ। ਦਵਾਈਆਂ ਦੀਆਂ ਦੁਕਾਨਾਂ, ਲੈਬਾਰਟਰੀ, ਸਕੈਨ ਸੈਂਟਰ ਅਤੇ ਜਰੂਰੀ ਸਮਾਨ ਜਿਵੇਂ ਕਰਿਆਨਾ, ਦੁੱਧ, ਬਰੈੱਡ, ਸਬਜੀਆਂ, ਫਲ (ਸਬਜੀਆਂ ਫਲਾਂ ਦੀਆਂ ਰੇਹੜੀਆਂ) ਡੇਅਰੀ ਅਤੇ ਪੋਲਟਰੀ ਉਤਪਾਦ ਜਿਵੇਂ ਕਿ ਅੰਡੇ, ਮੀਟ ਆਦਿ ਦੀ ਸਪਲਾਈ ਕਰਨ ਵਾਲੀਆਂ ਦੁਕਾਨਾਂ ਨੂੰ ਉਕਤ ਪਾਬੰਦੀਆਂ ਤੋਂ ਛੋਟ ਹੋਵੇਗੀ।

 

ਪੰਜਾਬ ਤੋਂ ਬਾਹਰ ਜਾਣ ਜਾਂ ਅੰਦਰ ਆਉਣ ਵਾਲੇ ਯਾਤਰੀਆਂ ਦੇ ਸਫ਼ਰ ਦੇ ਦਸਤਾਵੇਜ਼ (ਯਾਤਰਾ ਟਿਕਟ ਆਦਿ) ਪੇਸ਼ ਕਰਨ ਤੇ ਹਵਾਈ ਜਹਾਜ (ਯਾਤਰਾ ਟਿਕਟ ਅਾਿਦ) ਪੇਸ਼ ਕਰਨ ਤੇ ਹਵਾਈ ਜਹਾਜ਼, ਰੇਲ ਗੱਡੀਆਂ ਅਤੇ ਬੱਸਾਂ ਰਾਹੀਂ ਯਾਤਰਾ ਕਰਨ ਦੀ ਆਗਿਆ ਹੋਵੇਗੀ।

 

ਸ਼ਹਿਰੀ ਅਤੇ ਦਿਹਾਤੀ ਖੇਤਰਾਂ ਵਿੱਚ ਉਸਾਰੀ ਨਾਲ ਸਬੰਧਤ ਗਤੀਵਿਧੀਆਂ ਨੂੰ ਵੀ ਇਨਾਂ ਪਾਬੰਦੀਆਂ ਤੋਂ ਛੋਟ ਹੋਵੇਗੀ।

 

ਖੇਤੀਬਾੜੀ ਸਮੇਤ ਫਸਲਾਂ ਦੀ ਖ੍ਰੀਦ, ਬਾਗਬਾਨੀ, ਪਸ਼ੂ-ਪਾਲਣ, ਵੈਟਨਰੀ ਸੇਵਾਵਾਂ, ਫੂਡ ਪ੍ਰੋਡਕਸ਼ਨ ਇੰਡਸਟਰੀ ਅਤੇ ਪਸ਼ੂ ਖੁਰਾਕ ਅਤੇ ਖੇਤੀਬਾੜੀ ਸੰਦ ਇੰਡਸਟਰੀ ਨੂੰ ਵੀ ਪਾਬੰਦੀਆਂ ਤੋਂ ਛੋਟ ਹੋਵੇਗੀ।

 

ਵੈਕਸੀਨੇਸ਼ਨ ਆਊਟਰੀਚ ਕੈਂਪਾਂ ਨੂੰ ਵੀ ਛੋਟ ਹੋਵੇਗੀ। ਨਿਰਮਾਣ ਨਾਲ ਸਬੰਧਤ ਉਦਯੋਗਿਕ ਗਤੀਵਿਧੀਆਂ ਅਤੇ ਹੇਠ ਲਿਖੀਆਂ ਸੇਵਾਵਾਂ ਦੇਣ ਵਾਲੇ ਕਰਮਚਾਰੀਆਂ ਕਾਮਿਆਂ ਦੀ ਆਵਾਜਾਈ ਅਤੇ ਇਨਾਂ ਨੂੰ ਲਿਜਾਣ ਵਾਲੇ ਵਾਹਨਾਂ ਨੂੰ ਉਨਾਂ ਦੇ ਮਾਲਕਾਂ ਦੁਆਰਾ ਦਿੱਤੀ ਗਈ ਇਜ਼ਾਜਤ ਪੇਸ਼ ਕਰਨ ਦੀ ਸੂਰਤ ਵਿੱਚ ਪਾਬੰਦੀਆਂ ਤੋੇਂ ਛੋਟ ਹੋਵੇਗੀ ਜਿਵੇਂ ਕਿ ਟੈਲੀਕਮਿਊਨੀਕੇਸ਼ਨ, ਇੰਟਰਨੈਟ ਸਰਵਿਸਜ਼, ਬਰਾਡਕਾਸਟਿੰਗ ਅਤੇ ਕੇਬਲ ਸਰਵਿਸ, ਆਈ.ਟੀ. ਅਤੇ ਇਸ ਨਾਲ ਸਬੰਧਤ ਸੇਵਾਵਾਂ, ਬਿਜਲੀ ਉਤਪਾਦਨ, ਸੰਚਾਲਨ ਅਤੇ ਵੰਡ ਯੂਨਿਟ ਅਤੇ ਸੇਵਾਵਾਂ, ਕੋਲਡ ਸਟੋਰੇਜ ਅਤੇ ਗੁਦਾਮ ਸੇਵਾਵਾਂ। ਪੈਟਰੋਲ ਪੰਪ ਅਤੇ ਪੈਟਰੋਲੀਅਮ ਉਤਪਾਦ, ਐਲ.ਪੀ.ਜੀ., ਪੈਟਰੋਲੀਅਮ ਅਤੇ ਗੈਸ ਪ੍ਰਚੂਨ ਅਤੇ ਇਨ੍ਹਾਂ ਦੀ ਸਟੋਰੇਜ਼ ਲਈ ਬਣੇ ਅਦਾਰਿਆਂ ਨੂੰ ਪਾਬੰਦੀਆਂ ਤੋਂ ਛੋਟ ਹੋਵੇਗੀ।  ਸਾਰੀਆਂ ਬੈਕਿੰਗ ਆਰ.ਬੀ.ਆਈ.ਸੇਵਾਵਾਂ, ਏ.ਟੀ.ਐਮਂ, ਕੈਸ਼ ਵੈਨ ਅਤੇ ਕੈਸ਼ ਪ੍ਰਬੰਧਨ ਜਾਂ ਵੰਡ ਦੀਆਂ ਸੇਵਾਵਾਂ।

 

ਜ਼ਿਲਾ ਅਧਿਕਾਰੀਆਂ ਵੱਲੋਂ ਕੋਵਿਡ ਨੂੰ ਫੈਲਣ ਤੋਂ ਰੋਕਣ ਨਾਲ ਸਬੰਧਤ ਚਾਲ ਚੱਲਣ ਸਬੰਧੀ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਯਕੀਨੀ ਬਣਾਉਣਾ ਜਿਸ ਵਿੱਚ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਾਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਨਿਯਮਤ ਕਰਨਾ, ਮਾਸਕ ਨਾ ਪਹਿਨਣ ਵਾਲਿਆਂ ਅਤੇ ਜਨਤਕ ਥਾਵਾਂ ਤੇ ਥੁੱਕਣ ਵਾਲਿਆਂ ਨੂੰ ਨਿਰਧਾਰਿਤ ਜੁਰਮਾਨੇ ਕਰਨਾ ਯਕੀਨੀ ਬਣਾਇਆ ਜਾਵੇਗਾ।

 

ਇਨਾਂ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਅਤੇ ਅਦਾਰਿਆਂ ਵਿਰੁੱਧ ਇੰਡੀਅਨ ਪੈਨਲ ਕੋਡ ਦੀ ਧਾਰਾ 188 ਅਤੇ ਡਿਜਾਸਟਰ ਮੈਨੇਜਮੈਂਟ ਐਕਟ, 2005 ਦੀ ਧਾਰਾ 51-60 ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

 

 

ਜਰੂਰੀ ਵਸਤੂਆਂ ਅਤੇ ਸੇਵਾਵਾਂ ਇਸ ਪ੍ਰਕਾਰ ਹਨ:-

 

1. ਕਰਿਆਨਾ ਸਮਾਨ ਦੀ ਸਪਲਾਈ

 

2. ਪੀਣ ਵਾਲੇ ਪਦਾਰਥਾਂ ਦੀ ਸਪਲਾਈ

 

3. ਤਾਜ਼ੇ ਫਲਾਂ ਅਤੇ ਸਬਜੀਆਂ ਦੀ ਸਪਲਾਈ

 

4. ਪੀਣ ਵਾਲੇ ਪਾਣੀ ਦੀ ਸਪਲਾਈ

 

5. ਪਸ਼ੂਆਂ ਵਾਲੇ ਚਾਰੇ ਦੀ ਸਪਲਾਈ

 

6. ਸਾਰੇ ਫੂਡ ਪ੍ਰੋਸੈਸਿੰਗ ਯੂਨਿਟ ਜਿਹੜੇ ਫੂਡ ਪਦਾਰਥਾਂ ਦੀ ਸਪਲਾਈ ਕਰਦੇ ਹਨ।

 

7. ਅਧਿਕਾਰਤ ਪੈਟਰੋਲ/ਡੀਜ਼ਲ/ਸੀ.ਐਨ.ਜੀ. ਪੰਪਾਂ/ਯੂਨਿਟਾਂ ਵੱਲੋਂ ਸਪਲਾਈ

 

8.ਚੌਲ ਦੇ ਸ਼ੈਲਰ ਅਤੇ ਆਟਾ ਮਿੱਲਾਂ

 

9. ਮਿਲਕ ਪਲਾਂਟ, ਡੇਅਰੀ ਯੁਨਿਟ, ਪਸ਼ੂਆਂ ਦਾ ਚਾਰਾ ਅਤੇ ਗਾਵਾਂ ਦੀ ਫੀਡ ਬਣਾਉਣ ਵਾਲੇ ਯੁਨਿਟ,

 

10.ਐਲ.ਪੀ.ਜੀ. ਦੀ ਸਪਲਾਈ ( ਡੋਮੈਸਟਿਕ ਅਤੇ ਕਮਰਸ਼ੀਅਲ)

 

11 ਦਵਾਈਆਂ ਅਤੇ ਮੈਡੀਕਲ ਸਟੋਰ

 

12. ਸਿਹਤ ਸੇਵਾਵਾਂ

 

13. ਮੈਡੀਕਲ ਅਤੇ ਸਿਹਤ ਨਾਲ ਸਬੰਧਤ ਸੰਦ

 

14 ਟੈਲੀਕਾਮ ਆਪਰੇਟਰਜ਼ ਅਤੇ ਇਨ੍ਹਾਂ ਦੁਆਰਾ ਨਿਯੁਕਤ ਏਜੰਸੀਆਂ

 

15. ਬੈਂਕ ਅਤੇ ਏ.ਟੀ.ਐਮ.

 

16.ਡਾਕ ਘਰ

 

17. ਕਣਕ ਅਤੇ ਚਾਵਲ ਦੀ ਗੋਦਾਮਾਂ ਜਰੀਏ ਢੋਆ ਢੁਆਈ

 

18. ਜਰੂਰੀ ਵਸਤਾਂ ਦੀ ਢੋਆ ਢੋਆਈ ਅਤੇ ਇਸ ਵਾਸਤੇ ਲੋੜੀਂਦੇ ਸਮਾਨ ਸਬੰਧੀ

 

19 ਕੰਬਾਈਨਾਂ ਦੀ ਆਵਾਜਾਈ ਅਤੇ ਫਸਲਾਂ ਦੀ ਕਟਾਈ ਸਬੰਧੀ

 

20 ਖੇਤੀਬਾੜੀ ਉਪਕਰਨ ਨਿਰਮਾਣ ਯੁਨਿਟ

 

Leave a Reply

Your email address will not be published. Required fields are marked *

Copyright © All rights reserved. | Newsphere by AF themes.