May 22, 2024

ਸਾਬਕਾ ਸੈਨਿਕਾਂ/ਸੈਨਿਕਾਂ ਦੀਆਂ ਵਿਧਵਾਵਾਂ ਦੇ ਸੌ ਫ਼ੀਸਦੀ ਅਪਾਹਜ਼ ਬੱਚਿਆਂ ਨੂੰ ਮਿਲਦੀ 1 ਹਜ਼ਾਰ ਰੁਪਏ ਵਿੱਤੀ ਸਹਾਇਤਾ ਹੁਣ ਹੋਈ 3 ਹਜ਼ਾਰ ਰੁਪਏ

1 min read

ਸਕੀਮ ਦਾ ਲਾਭ ਲੈਣ ਲਈ ਕੇਂਦਰੀ ਸੈਨਿਕ ਬੋਰਡ ਦੀ ਵੈੱਬਸਾਈਟ ਉੱਪਰ ਆਨਲਾਈਨ ਕਰਨਾ ਹੋਵੇਗਾ ਅਪਲਾਈ-ਪਰਮਿੰਦਰ ਸਿੰਘ

ਮੋਗਾ, 2 ਅਗਸਤ (ਜਗਰਾਜ ਸਿੰਘ ਗਿੱਲ)

 

ਲੈਫਟੀਨੈਂਟ ਕਰਨਲ ਪਰਮਿੰਦਰ ਸਿੰਘ ਬਾਜਵਾ (ਰਿਟਾ:) ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ, ਮੋਗਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਸੈਨਿਕ/ਸੈਨਿਕਾਂ ਦੀਆਂ ਵਿਧਾਵਾਵਾਂ ਦੇ ਬੱਚੇ ਜੋ ਕਿ 100 ਫੀਸਦੀ ਅਪਾਹਜ ਹਨ ਨੂੰ ਜੁਆਇੰਟ ਡਾਇਰੈਕਟਰ (ਅਕਾਊਂਟਸ) ਕੇਂਦਰੀ ਸੈਨਿਕ ਬੋਰਡ, ਨਵੀਂ ਦਿੱਲੀ ਵੱਲੋਂ ਵਿੱਤੀ ਸਹਾਇਤਾ 1 ਹਜ਼ਾਰ ਰੁਪਏ ਤੋਂ ਵਧਾ ਕਿ 3 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰ ਦਿੱਤੀ ਗਈ ਹੈ।

 

ਉਨ੍ਹਾਂ ਕਿਹਾ ਕਿ ਜ਼ਿੰਨ੍ਹਾਂ ਸੈਨਿਕਾ ਦੇ ਬੱਚੇ ਸੌ ਫ਼ੀਸਦੀ ਅਪਾਹਜ ਹਨ, ਉਨ੍ਹਾਂ ਨੂੰ ਇਸ ਵੱਲ ਤੁਰੰਤ ਧਿਆਨ ਦਿੰਦੇ ਹੋਏ ਇਸ ਦਾ ਲਾਭ ਪ੍ਰਾਪਤ ਕਰਨਾ ਚਾਹੀਦਾ ਹੈ। ਇਸ ਸਕੀਮ ਲਈ ਕੇਂਦਰੀ ਸੈਨਿਕ ਬੋਰਡ ਦੀ ਵੈੱਬਸਾਈਟ ksb.gov.in  ਉੱਪਰ ਆਨਲਾਈਨ ਅਪਲਾਈ ਕਰਨਾ ਜਰੂਰੀ ਹੈ।

 

ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਯੋਗ ਲਾਭਪਾਤਰੀ ਨੂੰ ਇਸ ਸਕੀਮ ਦਾ ਲਾਹਾ ਲੈਣ ਲਈ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਆਉਂਦੀ ਹੈ ਤਾਂ ਉਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫ਼ਤਰ, ਮੋਗਾ ਦੇ ਫੋਨ ਨੰਬਰ 1636-237488 ਤੇ ਸੰਪਰਕ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.