May 22, 2024

ਧਰਮਕੋਟ ਸ਼ਹਿਰ ਦੀਆਂ ਸੁੰਨਸਾਨ ਪਈਆਂ ਸੜਕਾਂ ਪ੍ਰਸ਼ਾਸਨ ਪੂਰਾ ਚੌਕਸ

1 min read

ਧਰਮਕੋਟ 2 ਅਪ੍ਰੈਲ ( ਜਗਰਾਜ ਲੋਹਾਰਾ, ਰਿੱਕੀ ਕੈਲਵੀ) ਕਰੋਨਾ ਵਾਇਰਸ ਵਰਗੀ ਭਿਆਨਕ ਮਹਾਂਮਾਰੀ ਦੇ ਚੱਲਦਿਆਂ ਧਰਮਕੋਟ ਵਿੱਚ ਗਲੀਆਂ ਅਤੇ ਸੜਕਾਂ ਸੁੰਨੀਆਂ ਹੋ ਚੁੱਕੀਆਂ ਹਨ ਪ੍ਰਸ਼ਾਸਨ ਆਪਣਾ ਕੰਮ ਬਹੁਤ ਵਧੀਆ ਤਰੀਕੇ ਨਾਲ ਕਰ ਰਿਹਾ ਹੈ ਐੱਸ ਐੱਚ ਓ ਬਲਰਾਜ ਮੋਹਨ ਸਿੰਘ ਜੀ ਨੇ ਦੱਸਿਆ ਡੀ ਐੱਸ ਪੀ ਯਾਦਵਿੰਦਰ ਸਿੰਘ ਬਾਜਵਾ ਜੀ ਦੀ ਨਿਗਰਾਨੀ ਹੇਠ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਹੈ ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ ਵਿੱਚ ਰਹਿਣ ਤੇ ਬਾਰ ਬਾਰ ਬਾਹਰ ਨਾ ਆਉਣ ਪ੍ਰਸ਼ਾਸਨ ਨੂੰ ਆਪਣਾ ਕੰਮ ਚੰਗੀ ਤਰ੍ਹਾਂ ਕਰਨ ਦਿੱਤਾ ਜਾਵੇ ਉਨ੍ਹਾਂ ਇਹ ਦੱਸਿਆ ਕਿ ਇਹ ਸਭ ਲੋਕਾਂ ਲਈ ਹੀ ਕੀਤਾ ਜਾ ਰਿਹਾ ਹੈ ਤਾਂ ਕਿ ਲੋਕ ਤੰਦਰੁਸਤ ਰਹਿਣ ਤੇ ਇਸ ਬਿਮਾਰੀ ਤੋਂ ਬਚ ਸਕਣ ਇਸ ਬਿਮਾਰੀ ਨੂੰ ਨਜਿੱਠਣ ਲਈ ਇੱਕੋ ਇੱਕ ਰਸਤਾ ਹੈ ਕਿ ਲੋਕ ਆਪਣੇ ਆਪ ਨੂੰ ਆਪਣੇ ਘਰਾਂ ਦੇ ਅੰਦਰ ਰੱਖਣ ।

Leave a Reply

Your email address will not be published. Required fields are marked *

Copyright © All rights reserved. | Newsphere by AF themes.