May 22, 2024

ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਵਰਕਰਾਂ ਨੂੰ ਮਾਣ ਸਨਮਾਨ ਦਿੱਤਾ:-ਭੁਪਿੰਦਰ ਸਾਹੋਕੇ

1 min read

==ਇੰਦਰਜੀਤ ਸਿੰਘ ਰਾਜਾ ਅਤੇ ਚਰਨਪ੍ਰੀਤ ਸਿੰਘ ਡਾਲਾ ਸਰਬਸੰਮਤੀ ਨਾਲ ਬਣੇ ਸਰਕਲ ਅਜੀਤਵਾਲ ਤੇ ਡਾਲਾ ਦੇ ਪ੍ਰਧਾਨ ਨਿਯੁੱਕਤ=

-ਮੋਗਾ 2 ਮਾਰਚ (ਸਰਬਜੀਤ ਰੌਲੀ)ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਲੋਕ ਹਿਤਾਂ ਲਈ ਹਮੇਸ਼ਾ ਮੂਹਰੇ ਹੋ ਕੇ ਲੜਾਈ ਲੜੀ, ਉੱਥੇ ਹੀ ਪਾਰਟੀ ਲਈ ਕੰਮ ਕਰਦੇ ਮਿਹਨਤੀ ਤੇ ਜੁਝਾਰੂ ਵਰਕਰਾਂ ਨੂੰ ਸਮੇਂ- ਸਮੇਂ ‘ਤੇ ਮਾਣ ਸਨਮਾਨ ਦੇਣ ‘ਚ ਕੋਈ ਕਸਰ ਬਾਕੀ ਨਹੀਂ ਛੱਡੀ ਇਹਨਾ ਸਬਦਾ ਪ੍ਰਗਟਾਵਾ ਅਕਾਲੀਦਲ ਬਾਦਲ ਦੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਨੇ ਅੱਜ ਅਜੀਤਵਾਲ ਵਿਖੇ ਪਾਰਟੀ ਦੇ ਡੈਲੀਗੇਟਾਂ ਨਾਲ ਵਿਸ਼ੇਸ਼ ਬੈਠਕ ਕਰਦਿਆਂ ਕੀਤਾ ਇਸ ਮੌਕੇ ਇਸ ਮੌਕੇ ਸਾਹੋਕੇ ਨੇ ਕਿਹਾ ਕਿ ਵਾਅਦਿਆਂ ਤੋਂ ਭਗੌੜੀ ਹੋਈ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਹਰ ਵਰਗ ਨਿਰਾਸ਼ਾ ਦੇ ਆਲਮ ‘ਚ ਹੈ ਤੇ ਲੋਕ ਅਕਾਲੀ-ਭਾਜਪਾ ਸਰਕਾਰ ਸਮੇਂ ਕੀਤੇ ਵਿਕਾਸ ਦੇ ਕੰਮਾਂ ਨੂੰ ਯਾਦ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਅੱਜ ਸਰਕਲ ਅਜੀਤਵਾਲ ਇੰਦਰਜੀਤ ਸਿੰਘ ਸਾਬਕਾ ਸਰਪੰਚ ਅਜੀਤਵਾਲ ,ਤੇ ਚਰਨਪ੍ਰੀਤ ਸਿੰਘ ਡਾਲਾਂ ਨੂੰ ਸਰਕਲ ਡਾਲਾ ਦਾ ਪ੍ਰਧਾਨ ਨਿਯੁਕਤ ਕੀਤਾ !ਇਸ ਮੌਕੇ ਤੇ ਸਮੂਹ ਡੈਲੀਗੇਟਾਂ ਨੇ ਦੋਵੇ ਸਰਕਲ ਪ੍ਰਧਾਨਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ !
,ਇਸ ਮੌਕੇ ਤੇ ਸਰਪੰਚ ਇੰਦਰਜੀਤ ਸਿੰਘ ਰਾਜਾ ਸਰਕਲ ਪ੍ਰਧਾਨ ਅਜੀਤਵਾਲ ਚਰਨਪ੍ਰੀਤ ਸਿੰਘ ਡਾਲਾ ਨੇ ਹਲਕਾ ਇੰਚਾਰਜ ਭੁਪਿੰਦਰ ਸਿੰਘ ਸਾਹੋਕੇ ਅਤੇ ਸਮੂਹ ਡੈਲੀਗੇਟਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਜੋ ਸਾਨੂੰ ਸਰਬਸੰਮਤੀ ਨਾਲ ਸਰਕਲ ਅਜੀਤਵਾਲ ਤੇ ਸਰਕਲ ਡਾਲਾ ਦੇ ਪ੍ਰਧਾਨ ਨਿਯੁਕਤ ਕੀਤਾ ਹੈ ਅਸੀ ਨਿਯੁਕਤੀ ਨੂੰ ਪੂਰਨ ਤੇ ਤਨਦੇਹੀ ਨਾਲ ਨਿਭਾਵਾਂਗਾ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਚੜ੍ਹਦੀ ਕਲਾ ਲਈ ਦਿਨ ਰਾਤ ਮਿਹਨਤ ਕਰਾਂਗਾ ! ਸਾਬਕਾ ਚੇਅਰਮੈਨ ਬਲਾਕ ਸੰਮਤੀ ਰਣਧੀਰ ਸਿੰਘ ਚੂਹੜਚੱਕ ,ਸੀਨੀਅਰ ਮੀਤ ਪ੍ਰਧਾਨ ਰਣਵਿੰਦਰ ਸਿੰਘ ਪੱਪੂ ਰਾਮੂਵਾਲਾ ,ਰਾਮ ਸਿੰਘ ਮੱਦੋਕੇ ,ਸਰਪੰਚ ਰਣਜੀਤ ਸਿੰਘ ਮਹਿਣਾ ,ਬਿਕਰਮ ਸਿੰਘ ਮੱਤਵਾਲ ਸਿੰਘ ਮੱਤਵਾਲ ਸਿੰਘ ਕਰਮ ਸਿੰਘ ਬੂਟਾ ਸਿੰਘ ਤੇਜਾ ਪਿਆਰਾ ਸਿੰਘ ,ਡਾ ਰਜਿੰਦਰ ਸਿੰਘ ਸੋਢੀ ਪੀ ਏ ਭੁਪਿੰਦਰ ਸਿੰਘ ਸਾਹੋਕੇ ਤੋਂ ਇਲਾਵਾ ਵੱਡੀ ਗਿਣਤੀ ਵਿਚ ਡੈਲੀਗੇਟਾਂ ਨੇ ਭਾਗ ਲਿਆ !

Leave a Reply

Your email address will not be published. Required fields are marked *

Copyright © All rights reserved. | Newsphere by AF themes.