May 25, 2024

ਟ੍ਰੇਡਰਜ਼ ਲਾਇਸੰਸ ਬਣਾਉਣ ਲਈ ਕੈਪ 4 ਅਤੇ 5 ਨਵੰਬਰ ਨੂੰ-ਅਨੀਤਾ ਦਰਸ਼ੀ

1 min read

ਮੋਗਾ 1 ਨਵੰਬਰ:(ਮਿੰਟੂ ਖੁਰਮੀ) ਕਮਿਸ਼ਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨਗਰ ਨਿਗਮ ਮੋਗਾ ਦੀ ਹਦੂਦ ਅੰਦਰ ਚੱਲਣ ਵਾਲੇ ਕਾਰਖਾਨੇ ਵਰਕਸ਼ਾਪਾਂ ਦੁਕਾਨਦਾਰਾਂ ਵਪਾਰਿਕ ਅਦਾਰਿਆਂ ਮੈਰਿਜ ਪੈਲਸਾਂ ਮਾਲ ਬਿਗ ਬਜ਼ਾਰ, ਸ਼ਰਾਬ ਦੇ ਠੇਕੇ ਪ੍ਰਾਈਵੇਟ ਹਸਪਤਾਲਾਂ ਆਦਿ ਨੂੰ ਮਿਊਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 342/343(1) ਅਧੀਨ ਲਾਇਸੰਸ ਲੈਣੀ ਅਤੇ ਹਰ ਸਾਲ ਲਾਇਸੰਸ ਫੀਸ ਜਮਾਂ ਕਰਵਾਉਣੀ ਉਚਿਤ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਮੰਤਵ ਲਈ ਪ੍ਰਤਾਪ ਰੋਡ ਬੰਬੇ ਹਾਊਸ ਵਿਖੇ 4 ਨਵੰਬਰ ਨੂੰ ਅਤੇ ਅਕਾਲਸਰ ਰੋਡ ਨੇੜੇ ਪ੍ਰੇਮ ਐਮ.ਸੀ. ਵਿਖੇ 5 ਨਵੰਬਰ ਨੂੰ ਟ੍ਰੇਡਰਜ਼ ਲਾਇਸੰਸ ਸਬੰਧੀ ਕੈਪ ਲਗਾਏ ਜਾਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਇਨ੍ਹਾਂ ਕੈਪਾਂ ਵਿੱਚ ਭਾਗ ਲੈ ਕੇ ਵੱਧ ਤੋ ਵੱਧ ਟ੍ਰੇਡਰਜ਼ ਲਾਇਸੰਸ ਬਣਾਉਣ ਦੀ ਅਪੀਲ ਕੀਤੀ।

Leave a Reply

Your email address will not be published. Required fields are marked *

Copyright © All rights reserved. | Newsphere by AF themes.