May 25, 2024

ਏਕਤਾ ਕਲੱਬ ਧਰਮਕੋਟ ਵੱਲੋਂ ਕਰਵਾਇਆ ਗਿਆ ਵਿਸ਼ਾਲ ਜਗਰਾਤਾ

1 min read

ਧਰਮਕੋਟ 01 ਅਗਸਤ (ਰਿੱਕੀ ਕੈਲਵੀ)

ਏਕਤਾ ਕਲੱਬ ਧਰਮਕੋਟ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮਹਾਮਾਈ ਦਾ ਵਿਸ਼ਾਲ ਭਗਵਤੀ ਜਗਰਾਤਾ 31 ਜੁਲਾਈ ਦਿਨ ਸ਼ਨੀਵਾਰ ਨੂੰ ਮੰਦਰ ਸ਼ਿਵਾਲਾ ਪੱਬੀਆਂ ਧਰਮਕੋਟ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ ਇਸ ਜਗਰਾਤੇ ਵਿਚ ਸ਼ਹਿਰ ਨਿਵਾਸੀਆਂ ਵੱਲੋਂ ਵੱਧ ਚਡ਼੍ਹ ਕੇ ਹਿੱਸਾ ਲਿਆ ਗਿਆ ਇਸ ਮੌਕੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਵਿਸ਼ੇਸ਼ ਤੌਰ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਮਹਾਮਾਈ ਦਾ ਗੁਣਗਾਨ ਸੁਣਿਆ ਅਤੇ ਨਾਲ ਹੀ ਮਹਾਂਮਾਈ ਦਾ ਅਸ਼ੀਰਵਾਦ ਪ੍ਰਾਪਤ ਕੀਤਾ ਇਸ ਜਗਰਾਤੇ ਵਿਚ ਗੌਤਮ ਗੁਰਜੀਤ ਜਲੰਧਰੀਆਂ ਵੱਲੋਂ ਮਹਾਮਾਈ ਦਾ ਗੁਣਗਾਨ ਕੀਤਾ ਗਿਆ ਸ੍ਰੀ ਸ਼ਿਵਾਨੰਦ ਦੇਵਾ ਜੀ ਜਗਦੰਬਾ ਭਜਨ ਮੰਡਲੀ ਧਰਮਕੋਟ ਵਾਲੇ ਵੀ ਜਗਰਾਤੇ ਵਿੱਚ ਹਾਜ਼ਰੀ ਭਰੀ ਸਮੂਹ ਇਲਾਕਾ ਨਿਵਾਸੀਆਂ ਨੇ ਇਸ ਜਗਰਾਤੇ ਵਿਚ ਪਹੁੰਚ ਕੇ ਮਹਾਂਮਾਈ ਦਾ ਗੁਣਗਾਣ ਸੁਣਿਆ ਇਸ ਜਗ੍ਹਾ ਜਗਰਾਤੇ ਵਿਚ ਜੋਤ ਮਾਤਾ ਜਵਾਲਾ ਜੀ ਤੋਂ ਲਿਆਂਦੀ ਗਈ ਇਸ ਮੌਕੇ ਏਕਤਾ ਕਲੱਬ ਦੇ ਅਹੁਦੇਦਾਰ ਸਾਜਨ ਛਾਬਡ਼ਾ ਰਾਜ ਕੁਮਾਰ ਪ੍ਰਧਾਨ ਰੋਹਿਤ ਬੇਦੀ ਆਕਾਸ਼ ਰੇਲੀਆ ਸਤੀਸ਼ ਕਾਲੜਾ ਵਿਕਾਸ ਸ਼ਰਮਾ ਪ੍ਰਵੀਨ ਪੀ ਕੇ ਹਰਜੀਤ ਸਿੰਘ ਮੰਜ਼ਰ ਲਵਲੀ ਰਾਜਪੂਤ ਦੀਪਕ ਆਹੂਜਾ ਸੋਨੂੰ ਵਰਮਾ ਆਦਿ ਅਹੁਦੇਦਾਰਾਂ ਨੇ ਹਰ ਜਗਰਾਤੇ ਵਿਚ ਪਹੁੰਚਣ ਵਾਲੇ ਦਾ ਧੰਨਵਾਦ ਕੀਤਾ ਇਸ ਮੌਕੇ ਨਗਰ ਕੌਂਸਲ ਪ੍ਰਧਾਨ ਇੰਦਰਪ੍ਰੀਤ ਸਿੰਘ ਬੰਟੀ ਸੰਦੀਪ ਸੰਧੂ ਸਚਿਨ ਟੰਡਨ ਸਤਨਾਮ ਸਿੰਘ ਮਠਾੜੂ ਸੋਹਣ ਸਿੰਘ ਖੇਲਾ ਪੀ ਏ ਰਾਜਨ ਛਾਬੜਾ ਮੋਨੂ ਬੱਤਰਾ ਵਿਸ਼ਾਲ ਕੱਕੜ ਹਿਤੇਸ਼ ਕੁਮਾਰ ਪ੍ਰਿੰਸ ਟੰਡਨ ਤੋਂ ਇਲਾਵਾ ਸ਼ਹਿਰ ਦੀਆਂ ਹੋਰ ਵੀ ਸ਼ਖ਼ਸੀਅਤਾਂ ਪਹੁੰਚੀਆਂ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.