May 22, 2024

ਪੰਜਾਬ ਪੁਲਿਸ ਵਿੱਚ ਆ ਰਹੀ ਭਰਤੀ ਦੀ ਮੁਫ਼ਤ ਤਿਆਰੀ ਕਰਵਾਏਗਾ ਸੀ ਪਾਈਟ ਕੈਂਪ ਹਕੂਮਤ ਸਿੰਘ ਵਾਲਾ

1 min read

ਚਾਹਵਾਨ ਨੌਜਵਾਨ 5 ਜੁਲਾਈ ਤੋਂ ਕਰਵਾ ਸਕਦੇ ਹਨ ਰਜਿਸਟ੍ਰੇਸ਼ਨ

 

ਨੌਜਵਾਨ ਇਸ ਸੁਨਹਿਰੀ ਮੌਕੇ ਦਾ ਉਠਾਉਣ ਲਾਭ-ਇਕਬਾਲ ਸਿੰਘ

 

 ਮੋਗਾ 1 ਜੁਲਾਈ

 (ਜਗਰਾਜ ਸਿੰਘ ਗਿੱਲ ਮਨਪ੍ਰੀਤ ਸਿੰਘ)

 

ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਅਤੇ ਕਾਰੋਬਾਰ ਮਿਸ਼ਨ ਤਹਿਤ ਨੌਜਵਾਨਾਂ ਨੂੰ ਰੋਜ਼ਗਾਰ ਦੇ ਕਾਬਲ ਬਣਾਉਣ ਹਰ ਸੰਭਵ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸੇ ਲੜੀ ਤਹਿਤ ਪੰਜਾਬ ਸਰਕਾਰ ਦੇ ਰੋਜ਼ਗਾਰ ਉਤਪੱਤੀ ਤੇ ਟ੍ਰੇਨਿੰਗ ਵਿਭਾਗ ਦੇ ਅਦਾਰੇ ਸੀ-ਪਾਈਟ ਕੈਂਪ ਹਕੂਮਤ ਸਿੰਘ ਵਾਲਾ( ਫਿਰੋਜ਼ਪੁਰ ) ਵਿੱਚ ਪੰਜਾਬ ਪੁਲਿਸ ਦੀ ਆ ਰਹੀ ਭਰਤੀ ਲਈ ਮੁਫ਼ਤ ਸਿਖਲਾਈ ਦਿੱਤੀ ਜਾ ਰਹੀ ਹੈ।  

 

ਇਹ ਜਾਣਕਾਰੀ ਦਿੰਦਿਆਂ ਹਕੂਮਤ ਸਿੰਘ ਵਾਲਾ ਕੈਂਪ ਦੇ ਇੰਨਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ ਅਤੇ ਮੋਗਾ ਦੇ ਭਰਤੀ ਹੋਣ ਦੇ ਚਾਹਵਾਨ ਯੁਵਕਾਂ ਦੀ ਸਕਰੀਨਿੰਗ /ਰਜਿਸਟ੍ਰੇਸ਼ਨ ਕਾਊਂਸਲਿੰਗ ਅਤੇ ਮੁਫ਼ਤ ਸਿਖਲਾਈ ਲਈ ਕੈਂਪ ਸ਼ੁਰੂ ਕੀਤਾ ਜਾ ਰਿਹਾ ਹੈ।  

 

ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕ ਆਪਣੇ ਸਾਰੇ ਅਸਲ ਸਰਟੀਫਿਕੇਟ ਸਮੇਤ (ਸਰਟੀਫਿਕੇਟ ਦੀਆਂ ਫੋਟੋ ਸਟੇਟ ਕਾਪੀਆਂ ) 02 ਪਾਸਪੋਰਟ ਸਾਈਜ਼ ਫੋਟੋ, ਆਧਾਰ ਕਾਰਡ ਦੀ ਫੋਟੋ ਸਟੇਟ ਕਾਪੀ ਨਾਲ ਲੈ ਕੇ ਕੈਂਪ ਵਿੱਚ 05 ਜੁਲਾਈ 2021 ਨੂੰ ਸਵੇਰੇ 09 ਵਜ੍ਹੇ ਨਿੱਜੀ ਤੌਰ ਤੇ ਪਹੁੰਚ ਕੇ ਮੁਫ਼ਤ ਸਿਖਲਾਈ ਲਈ ਸਕਰੀਨਿੰਗ /ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਉਨ੍ਹਾਂ ਦੱਸਿਆ ਕਿ ਕੋਵਿਡ 19 ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੇ ਮਕਸਦ ਨਾਲ ਰੋਜ਼ਾਨਾ 20-20 ਨੌਜਵਾਨ ਯੁਵਕ ਆਪਣੀ ਫਿਜ਼ੀਕਲ ਸਕਰੀਨਿੰਗ ਲਈ ਪੀ.ਟੀ. ਡਰੈੱਸ ਵਿੱਚ ਆਉਣ ।

 

ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਆਉਣ ਤੋਂ ਪਹਿਲਾਂ ਫੋਨ ਨੰਬਰ 94638-31615, 70093-17626, 83601-63527 ਅਤੇ 94639-03533 ਉੱਪਰ ਸੰਪਰਕ ਜਰੂਰ ਕਰ ਲਿਆ ਜਾਵੇ।

 

 

Leave a Reply

Your email address will not be published. Required fields are marked *

Copyright © All rights reserved. | Newsphere by AF themes.