May 25, 2024

ਪਾਰਟੀ ਵਰਕਰਾਂ ਵੱਲੋਂ ਮਿਲ ਰਿਹਾ ਹੈ ਮਾਨ ਸਨਮਾਨ ਜਰਨੈਲ ਸਿੰਘ ʼਖੰਭੇʼ

1 min read

ਫਤਹਿਗੜ੍ਹ ਪੰਜਤੂਰ 1 ਜਨਵਰੀ (ਸਤਿਨਾਮ ਦਾਨੇ ਵਾਲੀਆ) ਨਵ ਨਿਯੁਕਤ ਚੇਅਰਮੈਨ ਜਰਨੈਲ ਸਿੰਘ ਖੰਭੇ ਅਤੇ ਦਰਸ਼ਨ ਸਿੰਘ ਲਲਿਹਾਂਦੀ ਦੇ ਉਪ ਚੇਅਰਮੈਨ ਬਣਨ ਨਾਲ ਜਿੱਥੇ ਕਸਬਾ ਫਤਿਹਗੜ੍ਹ ਪੰਜਤੂਰ ਦੇ ਵਰਕਰਾਂ ਵਿੱਚ ਭਾਰੀ ਖੁਸ਼ੀ ਤੇ ਉਤਸ਼ਾਹ ਦੇਖਣ ਨੂੰ ਮਿਲਿਆ ਉੱਥੇ ਹੀ ਵੱਖ ਵੱਖ ਕਾਗਰਸ ਪਾਰਟੀ ਦੇ ਸ਼ੁਭਚਿੰਤਕਾਂ ਵੱਲੋਂ ਵਧਾਈਆਂ ਦੇਣ ਦੇ ਨਾਲ ਨਾਲ ਲੱਡੂ ਵੰਡ ਕੇ ਮਾਣ ਸਤਿਕਾਰ ਵਧਾਇਆ ਜਾ ਰਿਹਾ ਹੈ । ਇਸੇ ਤਰ੍ਹਾਂ ਹੀ ਨਾਗਪਾਲ ਪ੍ਰਵਾਰ ਵੱਲੋਂ ਜਰਨੈਲ ਸਿੰਘ ਖੰਭੇ ਅਤੇ ਦਰਸ਼ਨ ਸਿੰਘ ਲਲਿਹਾਂਦੀ ਨੂੰ ਹਾਰ ਪਾ ਕੇ ਲੱਡੂਆਂ ਨਾਲ ਤੋਲ ਕੇ ਸਨਮਾਨਿਤ ਕੀਤਾ। ਇਸ ਮੌਕੇ ਪਰਿਵਾਰਕ ਮੈਂਬਰ ਬਲਵਿੰਦਰ ਸਿੰਘ ਵਿਰਸਾ ਸਿੰਘ ਸੁਖਚੈਨ ਸਿੰਘ ਸੁੱਖਾ ਵਰਕਸ਼ਾਪ ਵਾਲੇ ਮਨਪ੍ਰੀਤ ਸਿੰਘ ਨੇ ਕਿਹਾ ਕਿ ਜਰਨੈਲ ਸਿੰਘ ਖੰਭੇ ਦੇ ਚੇਅਰਮੈਨ ਬਣਨ ਨਾਲ ਜਿੱਥੇ ਕਾਂਗਰਸ ਪਾਰਟੀ ਹੋਰ ਮਜ਼ਬੂਤ ਹੋਵੇਗੀ ਉੱਥੇ ਹੀ ਦਾਣਾ ਮੰਡੀ ਫਤਹਿਗੜ੍ਹ ਪੰਜਤੂਰ ਵਿੱਚ ਕਿਸਾਨਾਂ ਮਜ਼ਦੂਰਾਂ ਤੇ ਆੜ੍ਹਤੀਆਂ ਨੂੰ ਲੰਬੇ ਸਮੇਂ ਤੋਂ ਆ ਰਹੀਆਂ ਪ੍ਰੇਸ਼ਾਨੀਆਂ ਦਾ ਵੀ ਹੱਲ ਹੋਵੇਗਾ । ਉਨ੍ਹਾਂ ਇਹ ਵੀ ਕਿਹਾ ਕਿ ਉਹ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਦਿਨ ਰਾਤ ਮਿਹਨਤ ਕਰਨਗੇ ਤੇ ਪਾਰਟੀ ਨੂੰ ਹੋਰ ਵੀ ਮਜ਼ਬੂਤ ਬਣਾਉਣਗੇ ਇਸ ਮੌਕੇ ਅਮਨਦੀਪ ਸਿੰਘ ਗਿੱਲ ਸਵਰਨ ਸਿੰਘ ਗਿੱਲ ਮੀਤ ਪ੍ਰਧਾਨ ਨਗਰ ਪੰਚਾਇਤ ਮਹਿਲ ਸਿੰਘ ਸਰਪੰਚ ਖੰਭੇ ਨਛੱਤਰ ਸਿੰਘ ਢਿੱਲੋਂ ਸਰਪੰਚ ਸ਼ੈਦੇਸ਼ਾਹ ਦਲਜੀਤ ਸਿੰਘ ਭਿੰਡਰ ਧਰਮ ਸਿੰਘ ਵਾਲਾ ਸੂਬਾ ਸਿੰਘ ਖੰਭੇ ਸੁਰਜੀਤ ਸਿੰਘ ਭੋਲਾ ਆੜ੍ਹਤੀਆ ਬੋਹੜ ਸਿੰਘ ਐੱਮ ਸੀ ਜਗਤਾਰ ਸਿੰਘ ਐਮ ਸੀ ਅਜੀਤ ਸਿੰਘ ਡਾ ਹਰਮਿੰਦਰ ਸਿੰਘ ਡਾ ਲਛਮਣ ਸਿੰਘ ਵਰਿੰਦਰ ਸਿੰਘ ਵਿੱਕੀ ਜਸਵੰਤ ਸਿੰਘ ਮੁਖਤਿਆਰ ਸਿੰਘ ਤਰਸੇਮ ਸਿੰਘ ਤੇ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Copyright © All rights reserved. | Newsphere by AF themes.