ਜ਼ਿਲ੍ਹੇ ਵਿੱਚ ਯੂਰੀਆ ਤੇ ਡੀ ਏ ਪੀ ਖਾਦ ਦੀ ਸਪਲਾਈ ਜ਼ਰੂਰਤ ਅਨੁਸਾਰ ਪੂਰੀ  :–ਮੁੱਖ ਖੇਤੀਬਾੜੀ ਅਫ਼ਸਰ  

ਖਾਦ ਦੀ ਹੋ ਰਹੀ ਕਾਲਾਬਾਜ਼ਾਰੀ ਸੰਬੰਧੀ ਕਿਸੇ ਵੀ ਕਿਸਾਨ ਵੀਰ ਨੇ ਖੇਤੀਬਾੜੀ ਵਿਭਾਗ ਨੂੰ ਲਿਖਤੀ ਸ਼ਿਕਾਇਤ ਨਹੀਂ ਦਿੱਤੀ  

ਹੁਣ ਤਕ 50ਜਹਾਰ ਮੀਟਰਕ ਟਨ  10 ਹਜਾਰ ਮੀਟ੍ਰਿਕ ਟਨ ਡੀ ਏ ਪੀ  ਖਾਦ ਦੀ ਸਪਲਾਈ ਹੋ  ਚੁੱਕੀ ਹੈ  

 

ਮੋਗਾ13 ਅਗਸ਼ਤ (ਸਰਬਜੀਤ ਰੌਲੀ)

 

ਜ਼ਿਲ੍ਹਾ ਮੋਗਾ ਵਿੱਚ ਸਾਉਣੀ ਦੀਆਂ  ਫਸਲਾਂ ਲਈ  ਫਸਲਾਂ ਨੂੰ ਮੁੱਖ ਰੱਖਦਿਆਂ ਯੂਰੀਆ ਅਤੇ  ਡੀ ਏ ਪੀ ਖਾਦ ਦੀ ਸਪਲਾਈ ਬਿਹਤਰ ਬਣਾਉਣ ਲਈ ਹਰ ਫਸਲ ਦੇ ਸੀਜ਼ਨ ਤੋਂ ਪਹਿਲਾਂ ਬਕਾਇਦਾ ਤੌਰ ਤੇ ਡੀਲਰਾਂ ਨਾਲ ਮੀਟਿੰਗਾ ਕਰਕੇ ਉਨ੍ਹਾਂ ਨੂੰ ਖਾਦ ਦੀ ਸਟੋਰਿੰਗ ਨਾ ਕਰਨ ਸਬੰਧੀ ਵੀ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਕਿਸੇ ਵੀ ਕਿਸਾਨ ਵੀਰ ਨੂੰ ਯੂਰੀਆ ਅਤੇ ਡੀ ਏ ਪੀ ਖਾਦ ਦੀ ਕਿੱਲਤ ਨਾ ਆਵੇ  ।ਇਸ ਵਾਰ ਵੀ ਖੇਤੀਬਾੜੀ ਵਿਭਾਗ ਵੱਲੋਂ ਵਧੀਆ ਤਰੀਕੇ ਨਾਲ ਕਿਸਾਨਾਂ ਤਕ ਯੂਰੀਆ ਤੇ ਡੀਏਪੀ ਖਾਦ ਨਿਰਵਿਘਨ  ਪੁੱਜਦੀ ਕੀਤੀ ਜਾ ਰਹੀ ਹੈ  ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਖੇਤੀਬਾੜੀ ਵਿਭਾਗ ਮੋਗਾ ਦੇ ਮੁੱਖ ਅਫਸਰ ਬਲਵਿੰਦਰ ਸਿੰਘ ਨੇ  ਦਫ਼ਤਰ ਵੱਲੋਂ ਪ੍ਰੈੱਸ ਨੋਟ ਜਾਰੀ ਕਰਕੇ ਕੀਤਾ  ।ਇਸ ਮੌਕੇ ਤੇ ਮੁੱਖ ਖੇਤੀਬਾਡ਼ੀ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ  ਜ਼ਿਲ੍ਹਾ ਮੋਗਾ ਵਿੱਚ ਸਾਉਣੀ ਦੀਆਂ ਸਾਰੀਆਂ ਫ਼ਸਲਾਂ ਲਈ 60ਹਜ਼ਾਰ ਮੀਟਰਿਕ ਟਨ ਯੂਰੀਆ ਅਤੇ ਗਿਆਰਾਂ ਹਜ਼ਾਰ ਮੀਟਰਿਕ ਟਨ ਡੀ ਏ ਪੀ ਖਾਦ ਦੀ ਜ਼ਰੂਰਤ ਸੀ ।ਜਿਸ ਵਿਚੋਂ ਹੁਣ ਤੱਕ ਪੰਜਾਹ ਹਜ਼ਾਰ ਮੀਟਰਿਕ ਟਨ ਯੂਰੀਆ ਅਤੇ ਦਸ ਹਜ਼ਾਰ ਮੀਟਰਿਕ ਟਨ ਡੀਏਪੀ ਖਾਦ  ਲੋਕਾਂ ਤਕ ਪਹੁੰਚਾਈ ਜਾ ਚੁੱਕੀ ਹੈ  ।ਇਸ ਮੌਕੇ ਉਨ੍ਹਾਂ ਦੱਸਿਆ ਕਿ ਝੋਨੇ ਦੀ ਫਸਲ ਨੂੰ ਲੈ ਕੇ ਜਿੰਨੀ ਝੋਨੇ  ਫ਼ਸਲ ਨੂੰ ਆਖ਼ਰੀ ਕਿਸ਼ਤ  ਮੁਤਾਬਕ  ਯੂਰੀਆ ਖਾਦ ਦੀ ਜ਼ਰੂਰਤ ਸੀ  ਓਨੀ ਖਾਦ ਕਿਸਾਨਾਂ ਵੱਲੋਂ ਝੋਨੇ ਦੀ ਫ਼ਸਲ ਉੱਪਰ ਲਗਪਗ  ਪਾ ਦਿੱਤੀ ਗਈ ਹੈ  ।ਉਨ੍ਹਾਂ ਝਾਕੇ ਲਗਪਗ ਝੋਨੇ ਦੀ ਫਸਲ ਲਈ ਜਿੰਨੀ ਯੂਰੀਆ ਖਾਦ ਚਾਹੀਦੀ ਸੀ ਉਹ ਮੁਕੰਮਲ ਤੋਰ ਤੇ ਪੂਰੀ ਹੋ ਚੁੱਕੀ ਹੈ  ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਬਲਵਿੰਦਰ ਸਿੰਘ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਜਿਸ ਵੀ ਦੁਕਾਨ ਤੋਂ ਯੂਰੀਆ ਜਾਂ  ਡੀਏਪੀ ਖਾਧ ਖ਼ਰੀਦਦੇ ਹਨ ਉਸ ਦੁਕਾਨ ਦਾਰ ਪਾਸੋਂ ਪੀਓਐਸ ਮਸ਼ੀਨ ਦਾ ਬਿੱਲ ਪੱਕਾ ਬਿੱਲ ਅਤੇ ਆਪਣਾ ਅੰਗੂਠਾ ਜ਼ਰੂਰ  ਲਗਾਉਣ   ਕਿਉਂਕਿ ਜੇਕਰ ਪੀਓਐਸ ਮਸ਼ੀਨ ਵਿਚੋਂ ਖਾਦ ਦਾ ਸਟਾਕ ਨਿੱਲ ਨਹੀਂ ਹੋਵੇਗਾ ਤਾਂ ਸਬਸਿਡੀ ਦਾ ਭੁਗਤਾਨ ਨਾ ਹੋਣ ਕਾਰਨ ਕੰਪਨੀਆਂ  ਸਬੰਧਤ ਜ਼ਿਲ੍ਹੇ ਵਿੱਚ ਖਾਦ ਦੀ ਸਪਲਾਈ ਹੌਲੀ ਕਰ ਦਿੰਦੀਆਂ ਹਨ  ।ਇਸ ਮੌਕੇ ਤੇ ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਅਫਵਾਹਾਂ ਵਿੱਚ ਨਾ ਆਉਣ ਜੇਕਰ ਫਿਰ ਵੀ ਕੋਈ ਖਾਦ ਵ੍ਰਿਕੇਤਾ ਖਾਦ ਦੀ ਕਾਲਾਬਾਜ਼ਾਰੀ ਕਰਦਾ ਹੈ ਤਾਂ ਉਹ ਤੁਰੰਤ ਖੇਤੀਬਾੜੀ ਦਫਤਰ ਆ ਕੇ ਮੇਰੇ ਨਾਲ ਸੰਪਰਕ ਕਰ ਸਕਦਾ ਹੈ  ।ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਨੇ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕਿ ਉਹ ਹੁਣ ਤੋਂ ਹੀ ਡੀਏ ਭਿਖਾਰੀ ਆਪਣੇ ਘਰਾਂ ਵਿੱਚ ਸਟੋਰ ਕਰਨ ਦੀ ਨਾ ਸੋਚਣ  ਕਿਉਂਕਿ ਡੀਏਪੀ ਖਾਦ ਦੀ ਲੋੜ ਆਲੂ ਅਤੇ ਕਣਕ ਦੀ ਫ਼ਸਲ ਸਮੇਂ ਹੀ ਹੋਣੀ ਹੈ  ਉਸ ਤੋਂ ਪਹਿਲਾਂ ਡੀਏਪੀ ਖਾਦ ਦੀ ਜ਼ਰੂਰਤ ਨਹੀਂ ਹੈ  !ਇਸ ਮੌਕੇ ਤੇ ਉਨ੍ਹਾਂ ਕਿਹਾ ਕਿ ਕੁਝ ਕੁ  ਕਿਸਾਨ ਵੀਰ ਵਲੋ ਅਫਵਾਹਾਂ ਫੈਲਾਈਆ ਜਾ ਰਹੀਆ ਹਨ ਤੇ ਡੀਏਪੀ ਖਾਦ ਦੀ ਕਿੱਲਤ ਆ ਚੁੱਕੀ ਹੈ ਬਾਅਦ ਵਿੱਚ ਨਹੀਂ ਮਿਲਦੇ ਪਰ ਅਜਿਹਾ ਕੁਝ ਵੀ ਨਹੀਂ  ।ਉਨ੍ਹਾਂ ਕਿਸਾਨ ਵੀਰਾ ਨੂੰ ਅਪੀਲ ਕਰਦਿਆ ਕਿਹਾ  ਅਜਿਹੇ ਸ਼ਰਾਰਤੀ ਕਿਸਾਨਾਂ ਦੇ ਮਗਰ ਲੱਗ ਕੇ ਹੁਣ ਤੋਂ ਹੀ ਡੀਏਪੀ ਖਾਦ ਦੀ ਸਟੋਰਿੰਗ ਨਾ ਕਰਨ  ।ਉਨਾ ਕਿਹਾ ਕਿ ਜਦੋਂ ਵੀ ਆਲੂ ਅਤੇ ਕਣਕ ਦੀ ਫਸਲ ਦੀ ਬਿਜਾਈ ਹੋਵੇਗੀ ਕਿਸੇ ਵੀ ਕਿਸਾਨ ਵੀਰ ਨੂੰ ਡੀਏਪੀ ਖਾਦ ਦੀ ਕਿੱਲਤ ਨਹੀਂ ਆਉਣ ਦਿੱਤੀ ਜਾਵੇਗੀ ।

 

 

ਕੀ ਕਹਿਣਾ ਹੈ ਕਿਸਾਨ ਵੀਰਾ ਦਾ

 

ਕਿਸਾਨ ਜਸਵਿੰਦਰ ਸਿੰਘ ਫਤਿਹਗਡ਼੍ਹ ਕੋਰੋਟਾਣਾ ,ਵੀਰ ਸਿੰਘ ਤਲਵੰਡੀ ਭੰਗੇਰੀਆਂ  ,ਗੁਰਚਰਨ ਸਿੰਘ ਸਿੰਘਾਂ ਵਾਲਾ  ਆਰ ਕਿਸਾਨ ਧਿਰਾਂ ਦਾ ਕਹਿਣਾ ਹੈ ਕਿ  ਲਗਪਗ ਝੋਨੇ ਦੀ ਫ਼ਸਲ ਉੱਪਰ ਯੂਰੀਆ ਖਾਦ ਮੁਕੰਮਲ ਤੌਰ ਤੇ ਪੈ ਚੁੱਕੀ ਹੈ  ਫਿਰ ਵੀ ਜੇਕਰ ਕੋਈ ਕਿਸਾਨ ਯੂਰੀਆ ਪਾਉਣ ਵੱਲੋਂ ਰਹਿੰਦਾ ਹੈ ਤਾਂ  ਕਿਸਾਨਾਂ ਕੋਲ ਲੋੜ ਅਨੁਸਾਰ ਯੂਰੀਆ ਜ਼ਰੂਰ ਪਿਆ ਹੈ  ਜਦੋਂ ਦੇਰ ਤੇ ਖਾਦ ਦੀ ਜ਼ਰੂਰਤ ਬਾਰੇ ਉਕਤ ਸਨਅਤ ਤੋਂ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਡੀ ਏ ਪੀ ਖਾਦ ਦੀ ਅਜੇ ਕੋਈ ਜ਼ਰੂਰਤ ਨਹੀਂ  ਡੀਏਪੀ ਖਾਦ ਦੀ ਜ਼ਰੂਰਤ ਸਿਰਫ਼ ਆਲੂ ਅਤੇ ਕਣਕ ਦੀ ਫ਼ਸਲ ਸਮੇਂ ਹੋਣੀ ਹੈ  ।  ਉਕਤ ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਯੂਰੀਆ ਖਾਦ ਦੀ ਸਪਲਾਈ ਦੀ ਬਿਹਤਰ ਰਹੀ ਹੈ  ।

 

 

 

 

Leave a Reply

Your email address will not be published. Required fields are marked *