ਮੋਗਾ, 12 ਮਾਰਚ (ਜਗਰਾਜ ਸਿੰਘ ਗਿੱਲ ਮਨਪ੍ਰੀਤ ਮੋਗਾ)
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਹਰ ਸਾਲ ਸੂਬੇ ਦੇ ਲਗਭਗ 40 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਸਲਾਨਾ ਸਿਹਤ ਬੀਮਾ ਅਧੀਨ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸ ਵਿੱਚ ਬੀਪੀਐਲ ਪਰਿਵਾਰ, ਸਮਾਰਟ ਰਾਸ਼ਨ ਕਾਰਡ ਧਾਰਕ, ਕਿਸਾਨ, ਵਪਾਰੀ ਅਤੇ ਮਾਨਤਾ ਪ੍ਰਾਪਤ ਪੱਤਰਕਾਰ ਆਦਿ ਸ਼ਾਮਲ ਹਨ।
ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹਾ ਮੋਗਾ ਦੇ ਸਰਕਾਰੀ ਹਸਪਤਾਲਾਂ ਤੋਂ ਇਲਾਵਾ 25 ਪ੍ਰਾਈਵੇਟ ਇੰਮਪੈਨਲਡ ਹਸਪਤਾਲ ਵੀ ਸ਼ਾਮਿਲ ਹਨ, ਜਿੰਨ੍ਹਾਂ ਵਿੱਚੋ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਮੁਫ਼ਤ ਇਲਾਜ ਦਾ ਲਾਭ ਲਿਆ ਜਾ ਸਕਦਾ ਹੈ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੂਚੀ ਵਿੱਚ ਮੋਗਾ ਦਾ ਮਿੱਤਲ ਹਸਪਤਾਲ ਅਤੇ ਹਰਟ ਸੈਂਟਰ ਮੋਗਾ, ਗਰਗ ਹਸਪਤਾਲ ਮੋਗਾ, ਮੋਗਾ ਮੈਡੀਸਿਟੀ ਮਲਟੀਸਪੈਸ਼ਲਿਟੀ ਹਸਪਤਾਲ ਮੋਗਾ, ਦਿੱਲੀ ਹਾਰਟ ਇੰਸਟੀਚਿਊਟ ਐਂਡ ਮਲਟੀਸਪੈਸ਼ਲਿਟੀ ਹਸਪਤਾਲ ਮੋਗਾ, ਜਗਦੰਬਾ ਅੱਖਾਂ ਦਾ ਹਸਪਤਾਲ ਬਾਘਾਪੁਰਾਣਾ (ਮੋਗਾ), ਸੂਦ ਹਸਪਤਾਲ ਮੋਗਾ, ਗਿੱਲ ਅੱਖਾਂ ਦਾ ਹਸਪਤਾਲ ਮੋਗਾ, ਜੀ.ਐਸ. ਮੈਮੋਰੀਅਲ ਪ੍ਰੇਮ ਹਸਪਤਾਲ ਪ੍ਰਾਈਵੇਟ ਮਿਲ. ਮੋਗਾ, ਅੰਮ੍ਰਿਤ ਹਸਪਤਾਲ ਮੋਗਾ, ਡਾ. ਸੱਤਿਆਪਾਲ ਮਿੱਤਲ ਹਸਪਤਾਲ ਮੋਗਾ, ਸੰਧੂ ਬੋਨ ਐਂਡ ਜ਼ੋਆਇੰਟ ਹਸਪਤਾਲ ਮੋਗਾ, ਡਾ. ਜਤਿੰਦਰ ਕੌਰਜ਼ ਆਈ ਕੇਅਰ ਸੈਂਟਰ ਮੋਗਾ, ਡਾ. ਗੋਮਤੀ ਪ੍ਰਸਾਦ ਥਾਪਰ ਹਸਪਤਾਲ ਮੋਗਾ, ਰਾਜੀਵ ਹਸਪਤਾਲ ਮੋਗਾ, ਸ਼ਾਮ ਨਰਸਿੰਗ ਹੋਮ ਐਂਡ ਹਾਰਟ ਸੈਂਟਰ ਮੋਗਾ, ਆਸਥਾ ਹਸਪਤਾਲ ਮੋਗਾ, ਪ੍ਰਭਾ ਹਸਪਤਾਲ ਮੋਗਾ, ਸੇਠੀ ਚਿਲਡਰਨ ਹਸਪਤਾਲ ਮੋਗਾ, ਸੰਜੀਵ ਸੂਦ ਡੀ.ਬੀ.ਏ. ਸੂਦ ਜਨਰਲ ਮੈਟਰਨਿਟੀ ਐਂਡ ਲੇੈਪ ਸੈਂਟਰ ਮੋਗਾ, ਸੁਰੇਸ਼ ਨਰਸਿੰਗ ਹੋਮ ਮੋਗਾ, ਬਾਬੇ ਕੇ ਮਲਟੀਸਪੈਸ਼ਲਿਟੀ ਹਸਪਤਾਲ ਮੋਗਾ, ਰਾਜਿੰਦਰਾ ਹਸਪਤਾਲ ਮੋਗਾ, ਬਾਂਸਲ ਹਸਪਤਾਲ ਮੋਗਾ, ਗੋਇਲ ਹਸਪਤਾਲ ਅਡਵਾਂਸ ਟਰੋਮਾ ਐਂਡ ਸੁਪਰਸਪੈਸ਼ਲਿਟੀ ਸੈਂਟਰ ਮੋਗਾ, ਗਰਗ ਹਸਪਤਾਲ ਮੋਗਾ ਸ਼ਾਮਿਲ ਹਨ।
ਸ੍ਰੀ ਹੰਸ ਨੇ ਦੱਸਿਆ ਕਿ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜਿਲ੍ਹੇ ਵਿੱਚ ਈ-ਕਾਰਡ ਬਣਾਉਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਗਈ ਹੈ ਅਤੇ ਇੱਥੇ ਲਗਭਗ 171 ਕਾਮਨ ਸਰਵਿਸ ਸੈਂਟਰ ਅਤੇ 13 ਸੇਵਾ ਕੇਂਦਰ ਹਨ, ਜਿਥੇ ਇਹ ਈ-ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਰੋਜ਼ਾਨਾ ਥਾਂ ਥਾਂ ਕੈਂਪ ਲਗਾ ਕੇ ਵੀ ਕਾਰਡ ਬਣਾਏ ਜਾ ਰਹੇ ਹਨ। ਉਨਾਂ ਸਮੂਹ ਯੋਗ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਯੋਜਨਾ ਤਹਿਤ ਆਪਣੇ ਈ-ਕਾਰਡ ਬਣਵਾਉਣ ਲਈ ਨਜ਼ਦੀਕੀ ਕੇਂਦਰ ਤੱਕ ਜਲਦ ਪਹੁੰਚ ਕਰਨ।