, ਜ਼ਿਲ੍ਹੇ ‘ਚ ਅੱਜ ਤੋਂ ਨਹੀਂ ਖੁੱਲਣਗੀਆਂ ਦੁਕਾਨਾਂ,ਕਰਫਿਊ ਅਤੇ ਪਾਬੰਦੀਆਂ ਆਮ ਦੀ ਤਰਾਂ ਹੀ ਰਹਿਣਗੀਆਂ, ਅੱਜ 1 ਮਈ ਤੋਂ ਹੋ ਸਕਦੇ ਨੇ ਨਵੇਂ ਹੁਕਮ ਜਾਰੀ

ਮੋਗਾ,01 ਮਈ ( ਜਗਰਾਜ ਗਿੱਲ ) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਦੁਕਾਨਾਂ ਅਤੇ ਹੋਰ ਅਦਾਰੇ ਖੋਲਣ ਦੇ ਕੀਤੇ ਗਏ ਐਲਾਨ ਦੇ ਸੰਬਧ ਵਿਚ ਜਿਲ੍ਹਾ  ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਸਪੱਸ਼ਟ ਕੀਤਾ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਫਿਲਹਾਲ ਅੱਜ ਕਰਫਿਊ ਵਿਚ ਕੋਈ ਢਿੱਲ ਨਹੀਂ ਦਿੱਤੀ ਜਾ ਸਕਦੀ ਅਤੇ ਨਾ ਹੀ ਕੋਈ ਦੁਕਾਨ ਜ਼ਿਲ੍ਹਾ ਮੋਗਾ ਵਿੱਚ ਖੁੱਲੇਗੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਵੱਲੋਂ ਆਈਆਂ ਹਦਾਇਤਾਂ ਅਨੁਸਾਰ ਕਿਹੜੀਆਂ ਦੁਕਾਨਾਂ ਨੂੰ ਖੁੱਲ ਦੇਣੀ ਹੈ ਬਾਬਤ ਵਿਸਥਾਰਤ ਯੋਜਨਾ ਬਣਾ ਕੇ ਰੋਟੇਸ਼ਨਵਾਇਜ਼ ਖੁੱਲ ਦਿੱਤੀ ਜਾਵੇਗੀ, ਜੋ ਕਿ ਸੰਭਵ ਤੌਰ ਉਤੇ 1 ਮਈ ਜਾਂ ਇਸ ਤੋਂ ਬਾਅਦ ਹੀ ਲਾਗੂ ਹੋਵੇਗੀ ਅਤੇ ਇਸ ਲਈ ਬਕਾਇਦਾ ਐਕਸ਼ਨ ਪਲਾਨ ’ਤੇ ਸੋਚ ਵਿਚਾਰ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਸਾਨੂੰ ਆਪਣੇ ਨਾਗਰਿਕਾਂ ਦੀ ਜਾਨ ਦੀ ਪਰਵਾਹ ਦੁਕਾਨਾਂ ਨਾਲੋਂ ਵਧੇਰੇ ਹੈ, ਸੋ ਅਸੀਂ ਨਾਗਰਿਕਾਂ ਦੀ ਜਾਨ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੀ ਯੋਜਨਾਬੰਦੀ ਨਾਲ ਦੁਕਾਨਾਂ ਖੋਲਣ ਦੀ ਕੋਸ਼ਿਸ਼ ਕਰਾਂਗੇ, ਜਿਸ ਨਾਲ ਦੁਕਾਨਾਂ ਉਤੇ ਭੀੜ ਇਕੱਠੀ ਨਾ ਹੋਵੇ ਅਤੇ ਹਰੇਕ ਦੁਕਾਨਦਾਰ ਨੂੰ ਕਾਰੋਬਾਰ ਦਾ ਮੌਕਾ ਵੀ ਮਿਲੇ। 

Leave a Reply

Your email address will not be published. Required fields are marked *