ਪੰਜਾਬ ਸਰਕਾਰ ਦੇ ਦਲਾਲ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖਾਸਤ ਕਰਨ ਦੀ ਕੀਤੀ ਮੰਗ
ਮੋਗਾ 10 ਅਕਤੂਬਰ (ਜਗਰਾਜ ਸਿੰਘ ਗਿੱਲ) ਪੰਜਾਬ ਪ੍ਰਦੇਸ਼ ਕਾਂਗਰਸ ਅਤੇ ਸੂਬਾ ਕਾਂਗਰਸ ਪ੍ਰਧਾਨ ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਅਮਲ ਕਰਦਿਆਂ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਸਹਿਯੋਗ ਨਾਲ ਡੀ. ਸੀ ਦਫਤਰ ਮੋਗਾ ਦੇ ਬਾਹਰ ਇੱਕ ਰੋਹ ਭਰਪੂਰ ਵਿਸ਼ਾਲ ਜ਼ਿਲਾ ਪੱਧਰੀ ਧਰਨਾ ਦਿੱਤਾ ਗਿਆ ਜਿਸ ਵਿੱਚ ਇਹ ਮੰਗ ਕੀਤੀ ਗਈ ਕਿ ਪੰਜਾਬ ਦੇ ਕੈਬਨਿਟ ਰੈਂਕ ਦੇ ਮੰਤਰੀ ਸ੍ਰੀ ਫੌਜਾ ਸਿੰਘ ਸਰਾਰੀ ਨੂੰ ਇਕ ਭ੍ਰਿਸ਼ਟਾਚਾਰ ਮਾਮਲੇ ਵਿਚ ਤੁਰੰਤ ਬਰਖਾਸਤ ਕਰਨ ਦੇ ਨਾਲ ਨਾਲ ਉਸ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ। ਇਸ ਸਮੇਂ ਉਨ੍ਹਾਂ ਦੇ ਹੱਥਾਂ ਵਿਚ ਇਹ ਤਖ਼ਤੀਆਂ ਫੜੀਆਂ ਹੋਈਆਂ ਸਨ ਜਿਨ੍ਹਾਂ ਤੇ ਲਿਖਿਆ ਹੋਇਆ ਸੀ ਕਿ “ਦਲਾਲ ਮੰਤਰੀ ਬਰਖਾਸਤ ਕਰੋ “।ਸਟੇਜ ਤੋਂ ਬੁਲਾਰਿਆਂ ਨੇ ਪੰਜਾਬ ਸਰਕਾਰ ਵਿਰੁੱਧ ਭੜਾਸ ਕੱਢਦਿਆਂ ਕਿਹਾ ਕਿ ਉਹ ਸਿਰਫ਼ ਭ੍ਰਿਸ਼ਟਾਚਾਰ ਵਿਰੁੱਧ ਕਾਰਵਾਈ ਕਰਨ ਦੇ ਸਿਰਫ਼ ਫੋਕੇ ਦਾਅਵੇ ਕਰਦੀ ਨਜ਼ਰ ਆ ਰਹੀ ਹੈ ਜਦੋਂ ਕਿ ਪੁਖ਼ਤਾ ਸਬੂਤਾਂ ਦੇ ਹੁੰਦੇ ਹੋਏ ਵੀ ਉਹ ਆਪਣੇ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਬਚਾਉਂਦੀ ਨਜ਼ਰ ਆ ਰਹੀ ਹੈ ਅਤੇ ਇਨ੍ਹਾਂ ਦੀ ਇਸ ਕਾਰਵਾਈ ਤਹਿਤ ਪੰਜਾਬ ਦੇ ਲੋਕ ਇਨ੍ਹਾਂ ਦੀ ਅਸਲੀਅਤ ਤੋਂ ਭਲੀ ਭਾਂਤ ਜਾਣੂ ਹੋ ਚੁੱਕੇ ਹਨ ।ਇਸ ਧਰਨੇ ਵਿੱਚ ਜ਼ਿਲ੍ਹਾ ਮੋਗਾ ਕਾਂਗਰਸ ਦੀ ਸਮੁੱਚੀ ਲੀਡਰਸ਼ਿਪ ਜਿਸ ਵਿੱਚ ਕਮਲਜੀਤ ਸਿੰਘ ਬਰਾੜ, ਸੁਖਜੀਤ ਸਿੰਘ ਕਾਕਾ ਲੋਹਗਡ਼੍ਹ ਸਾਬਕਾ ਵਿਧਾਇਕ ਹਲਕਾ ਧਰਮਕੋਟ, ਦਰਸ਼ਨ ਸਿੰਘ ਬਰਾੜ ਸਾਬਕਾ ਵਿਧਾਇਕ ਬਾਘਾਪੁਰਾਣਾ, ਭੁਪਿੰਦਰ ਸਿੰਘ ਸਾਹੋਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਮਾਲਵਿਕਾ ਸੂਦ ਹਲਕਾ ਇੰਚਾਰਜ ਮੋਗਾ, ਮਨਜੀਤ ਸਿੰਘ ਮਾਨ, ਹਰਦੀਸ਼ ਸਿੰਘ ਬਲਾਕ ਪ੍ਰਧਾਨ ਸਮਾਲਸਰ,ਸ਼ਿਵਾਜ ਸਿੰਘ ਭੋਲਾ ਬਲਾਕ ਪ੍ਰਧਾਨ ਕੋਟ ਈਸੇ ਖਾਂ, ਗੁਰਬੀਰ ਸਿੰਘ ਗੋਗਾ ਬਲਾਕ ਪ੍ਰਧਾਨ ਧਰਮਕੋਟ,ਬਲਜਿੰਦਰ ਸਿੰਘ ਬੱਲੀ ਬਲਾਕ ਪ੍ਰਧਾਨ ਅਜੀਤਵਾਲ, ਜਗਸੀਰ ਸਿੰਘ ਨੰਗਲ ਬਲਾਕ ਪ੍ਰਧਾਨ ਨਿਹਾਲ ਸਿੰਘ ਵਾਲਾ, ਜਸਵਿੰਦਰ ਸਿੰਘ ਬਲਖੰਡੀਸਾਬਕਾ ਚੇਅਰਮੈਨ, ਗੁਰਤੇਜ ਸਿੰਘ ਨੱਥੂਵਾਲਾ ਬਲਾਕ ਪ੍ਰਧਾਨ ਬਾਘਾਪੁਰਾਣਾ, ਜਸਪਾਲ ਸਿੰਘ ਡਰੋਲੀ ਬਲਾਕ ਪ੍ਰਧਾਨ ਮੋਗਾ ਦਿਹਾਤੀ, ਮੈਕੀ ਹੁੰਦਲ ਬਲਾਕ ਪ੍ਰਧਾਨ ਮੋਗਾ ਸ਼ਹਿਰੀ, ਪਰਮਪਾਲ ਸਿੰਘ ਤਖਤੂਪੁਰਾ, ਸ੍ਰੀ ਵਿਨੋਦ ਬਾਂਸਲ, ਸਵਰਨ ਸਿੰਘ ਆਦੀਵਾਲ, ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਚੇਅਰਮੈਨ ਜ਼ਿਲ੍ਹਾ ਪ੍ਰੀਸ਼ਦ, ਸੋਹਣਾ ਖੇਲਾ ਸਪੋਕਸਪਰਸਨ ਯੂਥ ਕਾਂਗਰਸ,ਮੋਹਨ ਸਿੰਘ ਸਰਪੰਚ ਭਿੰਡਰ ਕਲਾਂ, ਪਰਮਿੰਦਰ ਸਿੰਘ ਸਰਪੰਚ ਜਨੇਰ, ਰਮਨਦੀਪ ਸਰਪੰਚ ਕੰਨੀਆਂ, ਗੁਰਸ਼ਰਨ ਸਿੰਘ ਸਰਪੰਚ ਸ਼ਾਹ ਵਾਲਾ, ਬਗੀਚਾ ਸਿੰਘ ਸਰਪੰਚ ਭੋਏਪੁਰ, ਸੁਖਦੇਵ ਸਿੰਘ ਸਰਪੰਚ ਬਾਕਰਵਾਲਾ,ਦਰਸ਼ਨ ਸਿੰਘ ਸਰਪੰਚ ਉਮਰੀਆਣਾ, ਸ਼ਮਸ਼ੇਰ ਸਿੰਘ ਸਰਪੰਚ ਮਹੇਸ਼ਰੀ, ਸੁਖਦੀਪ ਸਿੰਘ ਸਰਪੰਚ ਔਘੜ, ਜਗਜੀਤ ਸਿੰਘ ਸਰਪੰਚ ਦੁਸਾਂਝ ,ਪਰਮਿੰਦਰ ਡਿੰਪਲ ਆਦਿ ਪਿੰਡਾਂ ਦੇ ਨੰਬਰਦਾਰ ,ਮੈਂਬਰ, ਸਰਪੰਚ,ਮੋਹਤਬਾਰ ਵਿਅਕਤੀ ਅਤੇ ਵਰਕਰ ਵੱਡੀ ਗਿਣਤੀ ਵਿਚ ਹਾਜ਼ਰ ਸਨ।