ਮੋਗਾ 6 ਅਪ੍ਰੈਂਲ: (ਜਗਰਾਜ ਲੋਹਾਰਾ)
ਜ਼ਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲ੍ਹੇ ਵਿੱਚ ਕਰੋਨਾ ਵਾਈਰਸ ਦੀ ਚੇਨ ਤੋੜਨ ਅਤੇ ਇਸ ਨੂੰ ਹਰਾਉਣ ਲਈ ਕਰਫਿਊ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾੜੀ ਦੀਆਂ ਫਸਲਾਂ ਦੀ ਕਟਾਈ ਸ਼ੁਰੂ ਹੋ ਚੁੱਕੀ ਹੈ ਜਿਸ ਕਰਕੇ ਕਿਸਾਨਾਂ ਨੂੰ ਕਣਕ ਅਤੇ ਹੋਰ ਫਸਲਾਂ ਦੀ ਕਟਾਈ ਅਤੇ ਵੱਖ ਵੱਖ ਖੇਤੀ ਕਾਰਜਾਂ ਕਰਕੇ ਆਪਣੇ ਖੇਤ (ਮਜਦੂਰਾਂ ਸਮੇਤ) ਜਾਣ ਅਤੇ ਆਉਣ ਦੀ ਕਰਫਿਊ ਦਿੱਤੀ ਜਾਣੀ ਅਤੀ ਜਰੂਰੀ ਹੈ। ਜ਼ਿਲ੍ਹਾ ਮੋਗਾ ਦੀ ਹਦੂਦ ਅੰਦਰ ਕਰਫਿਊ ਦੌਰਾਨ ਕਿਸਾਨਾਂ ਨੂੰ ਆਪਣੇ ਖੇਤੀ ਕਾਰਜਾਂ ਲਈ ਛੋਟ ਦਿੱਤੀ ਗਈ ਹੈ।
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਹਾੜੀ ਦੀਆਂ ਫਸਲਾਂ ਦੀ ਕਟਾਈ ਦੇ ਸੀਜਨ ਦੌਰਾਨ ਕਿਸਾਨਾਂ ਵੱਲੋ ਕਣਕ ਦੀ ਕਟਾਈ ਅਤੇ ਵੱਖ ਵੱਖ ਖੇਤੀ ਕਾਰਜਾਂ ਲਈ ਆਪਣੇ ਖੇਤ ਮਜਦੂਰਾਂ ਸਮੇਤ ਜਾਣ ਦਾ ਸਮਾਂ 6:00 ਵਜੇ ਤੋ ਸਵੇਰੇ 9:00 ਵਜੇ ਅਤੇ ਵਾਪਸ ਆਉਣ ਦਾ ਸਮਾਂ ਸ਼ਾਮ 7:00 ਵਜੇ ਤੋ 9:00 ਵਜੇ ਦਾ ਨਿਰਧਾਰਿਤ ਕੀਤਾ ਗਿਆ ਹੈ। ਇਸ ਹੁਕਮ ਨਾਲ ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਿਸਾਨ ਲੋੜ ਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਕਰਨ ਅਤੇ ਲੋੜ ਪੈਣ ਤੇ ਹੀ ਉਕਤ ਹੁਕਮ ਅਨੁਸਾਰ ਆਪਣੀ ਜਰੂਰਤ ਪੂਰੀ ਕਰਨ ਲਈ ਮੂਵਮੈਟ ਕੀਤੀ ਜਾਵੇ। ਸ੍ਰੀ ਸੰਦੀਪ ਹੰਸ ਨੇ ਕਿਸਾਨਾਂ ਨੂੰ ਦੱਸਿਆ ਕਿ ਕਰੋਨਾ ਵਾਈਰਸ ਦੇ ਵਧਦੇ ਪ੍ਰਭਾਵ ਨੂੰ ਮੁੱਖ ਰੱਖਦੇ ਹੋਏ ਕਿਸਾਨਾਂ ਦੀ ਭਲਾਈ ਅਤੇ ਸੁਰੱਖਿਆ ਲਈ ਉੱਚਿਤ ਹੋਵੇਗਾ ਕਿ ਬੇਲੋੜੀ ਅਤੇ ਬੇਵਜ਼ਾ ਮੂਵਮੈਟ ਨਾ ਕੀਤੀ ਜਾਵੇ। ਉਨ੍ਹਾਂ ਦੱਸਿਾਅ ਕਿ ਇਸ ਛੋਟ ਦੇ ਸਮੇ ਦੌਰਾਨ ਕਿਸਾਨ ਆਪਣੇ ਖੇਤਾਂ ਵਿੱਚ ਹੀ ਰਹਿਣਗੇ ਅਤੇ ਆਪਣੀ ਖੇਤੀ ਨਾਲ ਸਬੰਧਤ ਕਾਰਜ ਹੀ ਕਰਨਗੇ। ਇਸ ਸਮੇ ਦੌਰਾਨ ਕਿਸਾਨਾਂ ਨੂੰ ਹੋਰ ਕਿਸੇ ਵੀ ਤਰ੍ਹਾਂ ਦੀ ਗਤੀਵਿਧੀ ਜਾਂ ਆਵਾਜਾਈ ਦੀ ਆਗਿਆ ਨਹੀ ਹੋਵੇਗੀ। ਕਿਸਾਨਾਂ ਨੂੰ ਫਸਲ ਦੀ ਕਟਾਈ, ਬਿਜਾਈ ਅਤੇ ਢੋਆ ਢੁਆਈ ਲਈ ਵਰਤੀ ਜਾਣ ਵਾਲੀ ਮਸ਼ੀਨਰੀ ਜਿਵੇ ਕਿ ਟਰੈਕਟਰ, ਟਰਾਲੀ, ਕੰਬਾਇਨ ਆਦਿ ਦੀ ਆਵਾਜਾਈ ਵਿੱਚ ਛੋਟ ਦਿੱਤੀ ਜਾਂਦੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਰਫਿਊ ਦੌਰਾਨ ਕੰਬਾਇਨ ਚਲਾਉਣ ਦਾ ਸਮਾਂ ਸਵੇਰੇ 10:00 ਵਜੇ ਤੋ ਸ਼ਾਮ 7:00 ਵਜੇ ਤੱਕ ਦਾ ਹੋਵੇਗਾ। ਕੰਬਾਇਨ ਮਾਲਕਾਂ ਨੂੰ ਕੰਬਾਇਨ ਇੱਕ ਤੋ ਦੂਜੇ ਰਾਜ ਵਿੱਚ ਆਉਣ ਜਾਣ ਦੀ ਖੁੱਲ੍ਹ ਦਿੱਤੀ ਜਾਂਦੀ ਹੈ ਅਤੇ ਇਸਦੇ ਨਾਲ ਚਾਰ ਤੋ ਵੱਧ ਵਿਅਕਤੀ ਨਹੀ ਜਾਣਗੇ।
ਜ਼ਿਲ੍ਹਾ ਮੈਜਿਸਟ੍ਰੇਟ ਨੇ ਦੱਸਿਆ ਕਿ ਤੂੜੀ ਵਾਲੀ ਮਸ਼ੀਨ (ਸਟਰਾਅ ਰੀਪਰ) ਮਿਤੀ 1 ਮਈ ਤੋ ਪਹਿਲਾਂ ਚਲਾਉਣ ਤੇ ਪੂਰਨ ਤੌਰ ਤੇ ਪਾਬੰਦੀ ਹੋਵੇਗੀ, ਕਿਉਕਿ ਕਣਕ ਦੀ ਕਟਾਈ ਤੋ ਤੁਰੰਤ ਬਾਅਦ ਨਾੜ ਸਿੱਲਾ ਹੋਣ ਕਾਰਣ ਅੱਗ ਲੱਗਣ ਦਾ ਡਰ ਰਹਿੰਦਾ ਹੈ ਅਤੇ ਇਸ ਸਮੇ ਨਾਲ ਵਾਲੇ ਖੇਤਾਂ ਵਿੱਚ ਕਣਕ ਦੀ ਫਸਲ ਖੜ੍ਹੀ ਹੁੰਦੀ ਹੈ। ਉਨ੍ਹਾਂ ਹੋਰ ਦੱਸਦਿਆਂ ਕਿਹਾ ਮਸ਼ੀਨ ਚੱਲਣ ਨਾਲ ਧੂੜ ਅਤੇ ਮਿੱਟੀ ਉੱਡਦੀ ਹੈ ਜਿਸ ਨਾਲ ਵਾਤਾਵਰਨ ਪਲੀਤ ਹੁੰਦਾ ਹੇ ਜਿਸ ਨਾਲ ਸਾਹ/ਦਮਾ/ਕਰੋਨਾ ਨਾਲ ਪੀੜ੍ਹਤ ਲੋਕਾਂ ਨੁੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਅਤੇ ਸਿਹਤ ਖਰਾਬ ਹੋਣ ਦਾ ਖਦਸ਼ਾ ਹੁੰਦਾ ਹੈ। ਉਨ੍ਹਾਂ ਦੱਸਿਾਅ ਕਿ ਸਰਕਾਰੀ ਅਤੇ ਨਿੱਜੀ ਖੇਤਰ ਵਿੱਚ ਫਾਰਮ ਮਸ਼ੀਨਰੀ ਨਾਲ ਸਬੰਧਤ ਕਸਟਮ ਹਾਈਰਿੰਗ ਸੈਟਰਾਂ ਅਤੇ ਖੇਤੀ ਮਸ਼ੀਨਰੀ ਬੈਕ ਦੀ ਸੰਚਲਾਨ ਦੀ ਕਰਫਿਊ ਦੌਰਾਨ ਸਵੇਰੇ 6:00 ਵਜੇ ਤੋ 10:00 ਵਜੇ ਤੱਕ ਛੋਟ ਦਿੱਤੀ ਜਾਂਦੀ ਹੈ।
ਜ਼ਿਲ੍ਹਾ ਮੈਜਿਸਟ੍ਰ਼ੇਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਪਰੋਕਤਾਂ ਵੱਲੋ ਕੰਮ ਕਰਦੇ ਸਮੇ ਸਮਾਜਿਕ ਦੂਰੀ ਦਾ ਖਾਸ ਖਿਆਲ ਰੱਖਿਆ ਜਾਵੇ ਅਤੇ ਮਾਸਕ, ਸੈਨੇਟਾਈਜ਼ਰ ਦੀ ਵਰਤੋ ਜਰੂਰ ਕੀਤੀ ਜਾਵੇ।