ਮੋਗਾ 22 ਦਸੰਬਰ (ਸਰਬਜੀਤ ਰੌਲੀ)
ਜਿੱਥੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਜਿੱਥੇ ਪੂਰੇ ਸੰਸਾਰ ਭਰ ਵਿੱਚ ਭਾਰਤ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਉਥੇ ਪੰਜਾਬ ਦੇ ਹਰੇਕ ਜ਼ਿਲ੍ਹੇ ਅੰਦਰ ਰਿਲਾਇੰਸ ਦੇ ਪੈਟਰੋਲ ਪੰਪਾਂ ਤੇ ਅਡਾਨੀ ਅੰਬਾਨੀ ਦੇ ਸੈਲੋਜ਼ਪਲਾਂਟਾਂ ਤੋਂ ਇਲਾਵਾ ਭਾਜਪਾ ਆਗੂਆਂ ਦੇ ਘਰਾਂ ਦੇ ਮੂਹਰੇ ਜਿੱਥੇ ਲਗਾਤਾਰ ਧਰਨੇ ਲਗਾਏ ਜਾ ਰਹੇ ਹਨ ਜਾ ਉੱਥੇ ਅੱਤ ਦੀ ਸਰਦੀ ਵਿੱਚ ਵੀ ਦਿੱਲੀ ਦੇ ਵੱਖ ਵੱਖ ਵਾਰਡਰਾ ਤੇ ਵੱਡੇ ਅੰਦੋਲਨ ਕੀਤਾ ਜਾ ਰਿਹਾ ਹੈ ਇਸ ਅੰਦੋਲਨ ਚੁ ਲੱਖਾਂ ਦੀ ਤੱਦਾਦ ਵਿਚ ਪੁੱਜੇ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਖ ਵੱਖ ਸੂਬਿਆਂ ਤੋਂ ਪਹੁੰਚੇ ਕਿਸਾਨ ,ਮਜਦੂੰਰਾ ਤੋਂ ਇਲਾਵਾ ਹਰੇਕ ਕੈਟਾਗਿਰੀ ਦੇ ਲੋਕ ਮੋਦੀ ਵੱਲੋਂ ਬਣਾਏ ਤਿੰਨ ਕਿਸਾਨ ਵਿਰੋਧੀ ਪਾਸ਼ ਆਰਡੀਨੈਂਸਾ ਨੂੰ ਰੱਦ ਕਰਵਾਉਣ ਲਈ ਲਗਾਤਾਰ ਸੰਘਰਸ਼ ਕਰਦੇ ਆ ਰਹੇ ਹਨ ਉੱਥੇ ਹੀ ਪੰਚਾਇਤ ਐਸੋਸੀਏਸ਼ਨ ਜ਼ਿਲਾ ਮੋਗਾ ਕਿਸਾਨ ਜਥੇਬੰਦੀਆਂ ਦੀ ਲਗਾਤਾਰ ਹਮਾਇਤ ਕਰਦੀ ਆ ਰਹੀ ਹੈ ਅਤੇ ਹਮੇਸ਼ਾਂ ਡਟ ਕੇ ਕਰਦੀ ਰਹੇਗੀ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਪੰਚਾਇਤ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਨਿਹਾਲ ਸਿੰਘ ਭੁੱਲਰ ਤਲਵੰਡੀ ਭੰਗੇਰੀਆਂ ਨੇ ਵੱਖ ਵੱਖ ਪਿੰਡਾਂ ਦੇ ਮੋਹਤਬਰ ਸਰਪੰਚਾਂ ਪੰਚਾਂ ਨਾਲ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਅਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਖੇ ਲਗਾਏ ਜਾ ਰਹੇ ਵੱਖ ਵੱਖ ਵਾਰਡਰਾ ਤੇ ਧਰਨਿਆ ਵਿੱਚ ਸ਼ਮੂਲੀਅਤ ਕਰਨ ਤਾਂ ਜੋ ਮੋਦੀ ਵੱਲੋਂ ਬਣਾਏ ਗਏ ਤਿੰਨ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਕਰਵਾਇਆ ਜਾ ਸਕੇ ।ਇਸ ਮੌਕੇ ਤੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਭਾਰਤ ਦਾ ਪ੍ਰਧਾਨਮੰਤਰੀ ਅੜੀਅਲ ਵਤੀਰਾ ਅਪਣਾ ਰਿਹਾ ਹੈ ਜੋ ਸਰਾਸਰ ਗ਼ਲਤ ਹੈ ਉਨਾ ਕਿਹਾ ਕਿ ਜਿੱਥੇ ਪੂਰੇ ਵਰਲਡ ਦੇ ਲੋਕ ਤਿੰਨ ਆਰਡੀਨੈਂਸਾਂ ਦਾ ਵਿਰੋਧ ਕਰਦੇ ਹੋਣ ਤਾਂ ਪ੍ਰਧਾਨਮੰਤਰੀ ਨੂੰ ਤੁਰੰਤ ਇਹ ਆਰਡੀਨੈਂਸ ਰੱਦ ਕਰ ਦੇਣੇ ਚਾਹੀਦੇ ਹਨ ਅਤੇ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ।ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਆਪਣੇ ਹੱਕ ਲੈਣੇ ਜਾਣਦਾ ਹੈ ਬੇਸ਼ੱਕ ਉਸ ਨੂੰ ਇਸ ਤੋਂ ਵੀ ਜ਼ਿਆਦਾ ਸਰਦੀ ਵਿੱਚ ਕਿਉਂ ਨਾ ਬੈਠਣਾ ਪਵੇ ।ਉਨ੍ਹਾਂ ਕਹਿ ਕੇ ਪ੍ਰਧਾਨਮੰਤਰੀ ਜਿਹਨੂੰ ਅਸੀਂ ਕਹਿਣਾ ਚੁਣਿਆ ਕਿ ਜਿਸ ਕੁਰਸੀ ਤੇ ਤੁਸੀਂ ਅੱਜ ਬਰਾਜਮਾਨ ਹੋ ਉਹ ਕੁਰਸੀ ਇਨ੍ਹਾਂ ਲੋਕਾਂ ਦੀ ਹੀ ਦੇਣ ਹੈ ।ਇਸ ਮੌਕੇ ਤੇ ਉਨ੍ਹਾਂ ਕਹਿ ਕੇ ਜੋ ਧਰਨਿਆਂ ਉੱਪਰ ਕਿਸਾਨਾਂ ਦੀਆ ਜੋ ਮੋਤਾ ਹੋਈਆ ਹਨ ਉਨ੍ਹਾਂ ਦੇ ਜ਼ਿੰਮੇਵਾਰ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਹੈ ।
ਇਸ ਮੌਕੇ ਤੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਇਹ ਬਿੱਲ ਰੱਦ ਕਰਵਾ ਕੇ ਹੀ ਸਾਹ ਲਵਾਂਗੇ ਚਾਹੇ ਮੋਦੀ ਇਨਾ ਬਿਲਾ ਨੂੰ ਅੱਜ ਕਰ ਦੇਵੇ ਚਾਹੇ ਕੱਲ੍ਹ ਕਰ ਦੇਵੇ ਇਹ ਰੱਦ ਕਰਨੇ ਹੀ ਪੈਣੇ ਹਨ।ਇਸ ਮੌਕੇ ਤੇ ਉਨ੍ਹਾਂ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿੱਚੋਂ ਨਿਕਲ ਕੇ ਦਿੱਲੀ ਧਰਨਿਆਂ ਵਿਚ ਸ਼ਮੂਲੀਅਤ ਕਰਨ ਜੇਕਰ ਦਿੱਲੀ ਧਰਨੇ ਵਿਚ ਨਹੀਂ ਜਾ ਸਕਦੇ ਤਾਂ ਜ਼ਿਲੇ ਪੱਧਰ ਤੇ ਲਗਾਏ ਜਾ ਰਹੇ ਧਰਨੇ ਵਿੱਚ ਜ਼ਰੂਰ ਸ਼ਮੂਲੀਅਤ ਕਰਨ ।ਇਸ ਮੌਕੇ ਤੇ ਨਿਹਾਲ ਸਿੰਘ ਭੁੱਲਰ ਨੇ ਕਿਹਾ ਕਿ ਪੰਚਾਇਤ ਯੂਨੀਅਨ ਵੱਲੋਂ ਪਹਿਲਾਂ ਵੀ ਦੋ ਜਥੇ ਦਿੱਲੀ ਵੱਖ ਵੱਖ ਬਾਰਡਰਾਂ ਤੇ ਜਾ ਚੁੱਕੇ ਹਨ ਅਤੇ ਹੁਣ ਵੀ ਇੱਕ ਜਥਾ ਹਜ਼ਾਰਾਂ ਦੀ ਗਿਣਤੀ ਵਿੱਚ ਦਿੱਲੀ ਦੇ ਵੱਖ ਵੱਖ ਵਾਰਡਾਂ ਲਈ ਰਿਵਾਨਾ ਹੋਵੇਗਾ ।ਬੂਟਾ ਸਿੰਘ ਦੌਲਤਪੁਰਾ ,ਕੁਲਦੀਪ ਸਿੰਘ ਸਰਪੰਚ ,ਜਰਨੈਲ ਸਿੰਘ ਬਿੱਟੂ ਸਰਪੰਚ ,ਤੀਰਥ ਸਿੰਘ ਸਰਪੰਚ ,ਬੂਟਾ ਸਿੰਘ ਸਰਪੰਚ ਸੋਸਣ , ਸਰਪੰਚ ਅਮਰੀਕ ਸਿੰਘ ਮੈਹਿਣਾ ,ਹਰਪਾਲ ਸਿੰਘ ਸਰਪੰਚ ਮੈਹਿਣਾ ,ਲਖਵੰਤ ਸਿੰਘ ਸਰਕਲ ਪ੍ਰਧਾਨ ਮੈਹਿਣਾ,ਸਰਪੰਚ ਅਮਨਦੀਪ ਸਿੰਘ ਫਤਿਹਗਡ਼੍ਹ ਕੋਰੋਟਾਣਾ ,ਇਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੰਚ ਸਰਪੰਚ ਹਾਜ਼ਰ ਸਨ ।