• Sun. Nov 24th, 2024

ਹੈੱਡਮਾਸਟਰਜ਼,ਪੀ.ਈ.ਐੱਸ.2 ਐਸੋਸੀਏਸ਼ਨ ਪੰਜਾਬ ਨੇ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਨਕਾਰਿਆ

ByJagraj Gill

Jul 16, 2021

ਧਰਮਕੋਟ  16 ਜੁਲਾਈ ( ਰਿੱਕੀ ਕੈਲਵੀ )

 

ਹੈੱਡਮਾਸਟਰਜ਼ ਪੀ.ਈ.ਐੱਸ.2 ਐਸੋਸੀਏਸ਼ਨ ਪੰਜਾਬ ਦੀ ਸਟੇਟ ਕਮੇਟੀ ਤੇ ਜ਼ਿਲਾ ਕਮੇਟੀ ਮੈਂਬਰਜ਼ ਦੀ ਹੰਗਾਮੀ ਵੀਡੀਓ ਕਾਨਫਰੰਸ ਮੀਟਿੰਗ ਹੋਈ । ਇਸ ਮੀਟਿੰਗ ਵਿੱਚ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ 6ਵੇਂ ਤਨਖਾਹ ਕਮਿਸ਼ਨ ਦੀ ਰਿਪੋਰਟ ਅਤੇ ਵਿੱਤ ਵਿਭਾਗ ਦੇ ਨੋਟੀਫਿਕੇਸ਼ਨ ਨੂੰ ਐਸੋਸੀਏਸ਼ਨ ਵੱਲੋਂ ਨਕਾਰਦਿਆਂ ਨਾਮਨਜ਼ੂਰ ਕਰਨ ਦਾ ਐਲਾਨ ਕੀਤਾ ਗਿਆ ਹੈ ।

 

ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੀ ਮੁਲਾਜ਼ਮ ਵਿਰੋਧੀ ਰਿਪੋਰਟ ਨੂੰ ਨਕਾਰਦਿਆਂ ਹੋਏ ਹੈੱਡਮਾਸਟਰਜ਼ ਪੀ.ਈ.ਐੱਸ.2 ਐਸੋਸੀਏਸ਼ਨ ਪੰਜਾਬ ਦੇ ਸੂਬਾ ਪ੍ਰਧਾਨ ਕੁਲਵਿੰਦਰ ਸਿੰਘ ਕਟਾਰੀਆ , ਜਨਰਲ ਸਕੱਤਰ ਜਸਵਿੰਦਰ ਸਿੰਘ ਭੁੱਲਰ ਅਤੇ ਹੋਰ ਅਹੁਦੇਦਾਰਾਂ ਨੇੇ ਐਸੋਸੀਏਸ਼ਨ ਦੀ ਸੂਬਾ ਪੱਧਰੀ ਕਮੇਟੀ ਦੀ ਅੱਜ ਹੋਈ ਵੀਡੀਓ ਕਾਨਫਰੰਸ ਮੀਟਿੰਗ ਬਾਰੇ ਰੋਸ ਪ੍ਰਗਟ ਕਰਦਿਆਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਜਵੇਂ,ਤਨਖਾਹ ਕਮਿਸ਼ਨ ਦੁਆਰਾ 01.01.2006 ਤੋਂ ਹੀ ਹੈੱਡਮਾਸਟਰ ਕਾਡਰ ਦੀ ਤਨਖਾਹ ਦੀ ਫਿਕਸੇਸ਼ਨ ਵਿੱਚ ਧੱਕਾ ਕੀਤਾ ਜਾ ਰਿਹਾ ਹੈ। ਹੈੱਡਮਾਸਟਰ ਦੀ ਅਸਾਮੀ ਡੀ.ਡੀ.ਓ. ਤੇ ਗਜ਼ਟਿਡ ਹੋਣ ਕਾਰਨ ਜ਼ਿੰਮੇਵਾਰੀਆਂ ਤੇ ਕੰਮ ਦਾ ਬੋਝ ਬਹੁਤ ਜ਼ਿਆਦਾ ਹੈ ਜਿਸ ਕਾਰਨ ਪੇਅ ਪੈਂਡ ਲੈਵਲ 3 ਦੀ ਥਾਂ ਪੇਅ ਬੈਂਡ ਲੈਵਲ 4 ਦੇਣਾ ਬਣਦਾ ਹੈ । ਉਹਨਾਂ ਕਿਹਾ ਕਿ ਹੈੱਡਮਾਸਟਰ ਕਾਡਰ ਨੇ ਸਰਕਾਰੀ ਸਕੂਲਾਂ ਦਾ ਸਰਵਪੱਖੀ ਵਿਕਾਸ ਕਰਕੇ ਮਿਆਰੀ ਸਿੱਖਿਆ ਦੇਣ ਵਿੱਚ ਮੋਹਰੀ ਰੋਲ ਅਦਾ ਕੀਤਾ ਹੈ । ਹੁਣ ਸਰਕਾਰੀ ਸਕੂਲ ਦੀ ਦਿੱਖ ਪਾ੍ਈਵੇਟ ਸਕੂਲਾਂ ਨੂੰ ਮਾਤ ਦੇਣ ਲੱਗੀ ਹੈ । ਗੁਣਾਤਮਕਤਾ ਪੱਖੋਂ ਵੀ ਸਰਕਾਰੀ ਸਕੂਲ ਸ਼ਾਨਦਾਰ ਕਾਰਗੁਜ਼ਾਰੀ ਵਿਖਾਉਣ ਲੱਗੇ ਹਨ । ਹੁਣ ਜਦ ਪੰਜਾਬ ਨੇ ਸਿੱਖਿਆ ਦੇ ਖੇਤਰ ਵਿੱਚ ਦੇਸ਼ ਭਰ ਭਰ ਵਿੱਚੋਂ ਪਹਿਲਾ ਸਥਾਨ ਪਾ੍ਪਤ ਕੀਤਾ ਹੈ , ਇਸ ਸ਼ਾਨਦਾਰ ਪਾ੍ਪਤੀ ਦਾ ਇਨਾਮ ਹੈੱਡਮਾਸਟਰਜ਼ ਨੂੰ ਸਰਕਾਰ ਨੇ 6ਵੇਂ ਤਨਖਾਹ ਕਮਿਸ਼ਨ ਦੀ ਨਿੰਦਣਯੋਗ ਰਿਪੋਰਟ ਰਾਹੀਂ ਦਿੱਤਾ ਹੈ । ਪਿਛਲੇ 15 ਸਾਲਾਂ ਤੋਂ ਪੰਜਾਬ ਭਰ ਦੇ ਹੈੱਡਮਾਸਟਰਜ਼ ਸਿਰਫ 5400 ਗ੍ਰੇਡ ਪੇਅ ਲੈ ਰਹੇ ਹਨ ਜਦਕਿ ਇਸ ਕਾਡਰ ਦਾ ਕੰਮ ਪਿ੍ੰਸੀਪਲ ਕਾਡਰ ਤੋਂ ਕਿਸੇ ਪੱਖੋਂ ਵੀ ਘੱਟ ਨਹੀਂ ਹੈ । ਹੈੱਡਮਾਸਟਰਜ਼ ਐਸੋਸੀਏੇਸ਼ਨ ਨੇ ਕਿਹਾ ਕਿ ਸਾਡਾ 15600-39100 ਪੇਅ-ਬੈਂਡ ਅਤੇ ਗ੍ਰੇਡ-ਪੇਅ 6600 ਬਣਦਾ ਹੈ ਪਰੰਤੂ ਸਰਕਾਰ ਵੱਲੋਂ ਇਸ ਕੇਡਰ ਨਾਲ ਧੱਕਾ ਕਰਦੇ ਹੋਏ ਗ੍ਰੇਡ ਪੇਅ 10300-34800+5400 ਹੀ ਰੱਖਿਆ ਗਿਆ ਹੈ, ਜਿਸ ਨਾਲ ਉਹਨਾਂ ਨੂੰ ਵੱਡਾ ਵਿੱਤੀ ਨੁਕਸਾਨ ਤਾਂ ਹੋਇਆ ਹੀ ਹੈ, ਉਹਨਾਂ ਦੇ ਮਾਣ-ਸਨਮਾਨ ਨੂੰ ਵੀ ਠੇਸ ਪਹੁੰਚੀ ਹੈ। ਇਸ ਲਈ ਐਸੋਸੀਏਸ਼ਨ ਵੱਲੋਂ ਇਸ ਤਨਖਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢ ਤੋਂ ਹੀ ਰੱਦ ਕਰ ਦਿੱਤਾ ਗਿਆ ਹੈ ਅਤੇ ਮੁਲਾਜਮ ਮਾਰੂ ਰਿਪੋਰਟ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਰਕਾਰ ਹੈੱਡਮਾਸਟਰਜ਼ ਦੀਆਂ ਪੇਅ ਫਿਕਸ਼ੇਸ਼ਨ ਸਬੰਧੀ ਜਾਇਜ਼ ਤੇ ਹੱਕੀ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਤੁਰੰਤ ਮੀਟਿੰਗ ਦਾ ਸਮਾਂ ਦੇ ਕੇ ਇਹਨਾਂ ਦਾ ਹੱਲ ਕਰੇ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਹੈਡਮਾਸਟਰ ( ਪੀਈਐਸ ੨) ਐਸੋਸੀਏਸ਼ਨ ਪੰਜਾਬ , ਜਲਦੀ ਹੀ ਪੀਈਐਸ ਕਾਡਰ ਦੀਆਂ ਬਾਕੀ ਸਰਗਰਮ ਜਥੇਬੰਦੀਆਂ ਨਾਲ਼ ਰਾਬਤਾ ਬਣਾ ਕੇ ਸਿੱਖਿਆ ਵਿਭਾਗ ਦੇ ਸਾਰੇ ਹੀ ਡੀਡੀਓਜ਼ ਦਾ ਇਕ ਸਾਂਝਾ ਮੰਚ ਬਣਾ ਕੇ ਸੰਘਰਸ਼ ਸ਼ੁਰੂ ਕਰੇਗੀ ।ਉਹਨਾਂ ਪ੍ਰਬੰਧਕੀ ਭੱਤਾ 4000/- ਰੁਪਏ ਲਾਗੂ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ । ਸੂਬਾ ਪ੍ਰਧਾਨ ਨੇ ਕਿਹਾ ਕਿ ਜਲਦ ਹੀ ਮੰਗਾਂ ਮਨਵਾਉਣ ਸਬੰਧੀ ਸੰਘਰਸ਼ ਦੀ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਹਨਾਂ ਹੈੱਡਮਾਸਟਰ ਤੋਂ ਪ੍ਰਿੰਸੀਪਲ ਪ੍ਮੋਸ਼ਨ ਕੋਟਾ 40% ਕਰਨ ਅਤੇ 8-10 ਸਾਲ ਰੈਗੂਲਰ ਸੇਵਾ ਨਿਭਾਉਣ ਉਪਰੰਤ ਯੋਗ ਪ੍ਣਾਲੀ ਰਾਹੀਂ ਭਰਤੀ ਹੋਏ ਹੈੱਡਮਾਸਟਰਜ਼ ਤੇ ਸਾਰੇ ਕਾਡਰਾਂ ਦੇ ਪਰਖ ਸਮੇਂ ਨੂੰ ਇੱਕ ਸਾਲ ਕਰਨ ਦੀ ਜ਼ੋਰਦਾਰ ਮੰਗ ਵੀ ਕੀਤੀ। ਇਸ ਮੌਕੇ ਵਿੱਤ ਸਕੱਤਰ ਭੂਸ਼ਨ ਕੁਮਾਰ ਪਟਿਆਲ਼ਾ, ਸੀਨੀਅਰ ਮੀਤ ਪ੍ਧਾਨ ਗੁਰਪ੍ਰੀਤ ਪਾਲ ਸਿੰਘ ਮੋਗਾ, ਸ਼ੈਲੀ ਸ਼ਰਮਾ ਪਟਿਆਲ਼ਾ, ਜਤਿੰਦਰ ਸਿੰਘ ਬੋਪਾਰਾਏ, ਮੀਤ ਪ੍ਧਾਨ ਵਿਨੋਦ ਕਾਲੀਆ ,ਹਰਜਿੰਦਰ ਸਿੰਘ ਵਿਰਦੀ, ਮੁੱਖ ਬੁਲਾਰਾ ਗੁਰਵਿੰਦਰ ਸਿੰਘ ਸੁਧਾਰਾ,ਮੀਡੀਆ ਕੁਆਰਡੀਨੇਟਰ ਰਮੇਸ਼ ਕੁਮਾਰ , ਪੈ੍ੱਸ ਸਕੱਤਰ ਗੁਰਦਾਸ ਸਿੰਘ ਸੇਖੋਂ, ਸਹਾਇਕ ਪੈ੍ੱਸ ਸਕੱਤਰ ਰਮਨਦੀਪ ਕਪਿਲ, ਸਾਰੇ ਜ਼ਿਲੵਾ ਪ੍ਧਾਨ ਤੇ ਸਕੱਤਰ ,ਕਿਰਪਾਲ ਸਿੰਘ , ਰਾਜ ਕੁਮਾਰ , ਰਮਿੰਦਰ ਸਿੰਘ , ਅਮਨਦੀਪ ਕੌਰ , ਰਮਨਦੀਪ ਕੌਰ , ਗਗਨਦੀਪ ਕੌਰ, ਸਿਮਰਨ ,ਅਮਨ , ਨਵਪ੍ਰੀਤ ਕੌਰ , ਮਹਿੰਦਰ ਕੁਮਾਰ , ਵਰਿੰਦਰ ਸਿੰਘ , ਜਸਪ੍ਰੀਤ ਸਿੰਘ,ਬਲਕਰਨ ਸਿੰਘ, ਯਾਦਵਿੰਦਰ ਸਿੰਘ , ਸ਼ਾਮਇੰਦਰ , ਰਿਸ਼ੀ ਮਨਚੰਦਾ ਤੇ ਅਨੇਕਾਂ ਹੋਰ ਅਹੁਦੇਦਾਰ ਹਾਜ਼ਰ ਸਨ।

Jagraj Gill

I am Jagraj Singh Gill Chief Editor News Punjab di channel My contact number is +91 9700065709

Leave a Reply

Your email address will not be published. Required fields are marked *