ਮੋਗਾ 22 ਅਗਸਤ
ਜਗਰਾਜ ਸਿੰਘ ਗਿੱਲ
ਇਲਾਕੇ ਦੀ ਉੱਘੀ ਅਤੇ ਨਾਮਵਰ ਸੰਸਥਾ ਸ੍ਰੀ ਹੇਮਕੁੰਟ ਸੀਨੀ. ਸੰਕੈ. ਸਕੂਲ ਜੋ ਕਿ ਅਜੋਕੇ ਸਮੇਂ ਵਿੱਚ ਸਿੱਖਿਆ ਦੇ ਨਾਲ ਨਾਲ ਹੋਰ ਗਤੀਵਿਧੀਆਂ ਕਰਵਾਉਦਾ ਰਹਿੰਦਾ ਹੈ । ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅਧੀਨ ਪੰਜਾਬ ਰਾਜ ਜ਼ਿਲ੍ਹਾ ਖੇਡਾ ਜੋ ਕਿ 23 ਅਗਸਤ ਤੋਂ 31 ਅਗਸਤ ਤੱਕ ਵੱਖ-ਵੱਖ ਸਕੂਲਾਂ ਵਿੱਚ ਕਰਵਾਈਆਂ ਜਾ ਰਹੀਆਂ ਹਨ। ਜਿਸ ਵਿੱਚ ਹੇਮਕੁੰਟ ਸਕੂਲ ਦੇ 250 ਖਿਡਾਰੀ ਅੰ-14,17,19 ਲੜਕੇ-ਲੜਕੀਆਂ ਜੋਨ ਪੱਧਰ ਦੀਆਂ ਖੇਡਾਂ ਵਿੱਚੋਂ ਪਸੀਨਾ ਪ੍ਰਾਪਤ ਕਰ ਕੇ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਭਾਗ ਲੈਣ ਲਈ ਰਵਾਨਾ ਹੋਏ। ਇਹ ਖਿਡਾਰੀ ਤਜ਼ਰੇਬਕਾਰ ਡੀ.ਪੀ. ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਕੋਚ ਜਗਵਿੰਦਰ ਸਿੰਘ,ਗਗਨਦੀਪ ਸਿੰਘ, ਸੁਰਿੰਦਰ ਸਿੰਘ,ਹਰਸ਼ਦੀਪ ਸਿੰਘ ਮੈਡਮ ਪ੍ਰਕ੍ਰਿਤੀ, ਪ੍ਰੀਤੀ ਦੀ ਸੁਚੱਜੀ ਅਗਵਾਈ ਅਧੀਨ ਵੱਖ-ਵੱਖ ਖੇਡਾਂ ਜਿਵੇ ਬਾਸਕਟ ਬਾਲ, ਹਾਕੀ, ਕਬੱਡੀ, ਨੈੱਟਬਾਲ, ਸਾਫਟਬਾਲ, ਕ੍ਰਿਕਟ,ਲਾਅਨ ਟੈਨਿਸ, ਟੇਬਲ ਟੈਨਿਸ, ਬਾਕਸਿੰਗ, ਕਰਾਟੇ, ਚੈੱਸ, ਤਾਈਕਵਾਂਡੋ, ਆਦਿ ਵਿੱਚ ਭਾਗ ਲੈਣਗੇ। ਚੇਅਰਮੈਨ ਸ: ਕੁਲਵੰਤ ਸਿੰਘ ਸੰਧੂ,ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਪ੍ਰਿੰਸੀਪਲ ਮੈਡਮ ਰਮਨਜੀਤ ਕੌਰ,ਸੋਨੀਆਂ ਸ਼ਰਮਾ ਨੇ ਵਿਦਿਆਰੀਆਂ ਨਾਲ ਵਿਚਾਰ ਸਾਂਝੇ ਕਰਦੇ ਹੋਏ ਜ਼ਿਲ੍ਹਾ ਪੱਧਰ ਦੀਆਂ ਖੇਡਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਲਈ ਸ਼ੁੱਭ ਕਾਮਨਾਵਾਂ ਦੇ ਕੇ ਰਵਾਨਾ ਕੀਤਾ।