ਨਿਹਾਲ ਸਿੰਘ ਵਾਲਾ 23 ਮਾਰਚ (ਮਿੰਟੂ ਖੁਰਮੀ , ਕੁਲਦੀਪ ਸਿੰਘ) ਕਰੋਨਾ ਵਾਇਰਿਸ ਨੇ ਸੰਸਾਰ ਵਿੱਚ ਤਰਥੱਲੀ ਮਚਾ ਦਿੱਤੀ ਹੈ, ਮਹਾਂਮਾਰੀ ਬਣਿਆ ਕਰੋਨਾ ਦੈਂਤ ਬਣ ਇਨਸਾਨੀ ਜਿੰਦਗੀਆਂ ਨਿਗਲ਼ ਰਿਹਾ ਹੈ। ਕਰੋਨਾ ਨੂੰ ਠੱਲ੍ਹ ਪਾਉਣ ਵਾਸਤੇ ਜਿੱਥੇ ਸਰਕਾਰਾਂ ਯਤਨ ਕਰ ਰਹੀਆਂ ਹਨ, ਉੱਥੇ ਸੰਸਥਾਵਾਂ ਵੀ ਆਪਣੇ ਪੱਧਰ ਤੇ ਯਤਨਸ਼ੀਲ ਹਨ, ਇਸੇ ਲੜੀ ਅਧੀਨ ਪਿੰਡ ਹਿੰਮਤਪੁਰਾ ਦੀ ਪੰਚਾਇਤ ਵੱਲੋਂ ਸਰਪੰਚ ਪੱਪੂ ਜੋਸ਼ੀ ਦੀ ਅਗਵਾਈ ਵਿੱਚ ਪਿੰਡ ਦੇ ਨਾਗਰਿਕਾਂ ਨੂੰ ਸਫ਼ਾਈ ਸੰਦੇਸ਼ ਦੇਣ ਦੇ ਨਾਲ ਨਾਲ ਹੈਂਡ ਵਾਸ਼ ਕਰਨ ਵਾਸਤੇ ਪ੍ਰੇਰਦਿਆਂ ਸਾਬਣ ਦੀਆਂ ਟਿੱਕੀਆਂ ਵੰਡੀਆਂ, ਇਸ ਸਮੇ ਸਰਪੰਚ ਪੱਪੂ ਜੋਸ਼ੀ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਸਰੀਰ ਦੀ ਸਫ਼ਾਈ ਨਾ ਰੱਖਣਾ ਬਹੁਤ ਸਾਰੀਆਂ ਬੀਮਾਰੀਆਂ ਨੂੰ ਜਨਮ ਦਿੰਦਾ ਹੈ, ਉਹਨਾਂ ਕਿਹਾ ਕਿ ਕਰੋਨਾ ਤੋਂ ਬਚਾਅ ਕਰਨ ਵਾਸਤੇ ਸਾਨੂੰ ਵਾਰ ਵਾਰ ਹੱਥ ਧੋਣੇ ਚਾਹੀਦੇ ਹਨ। ਉਹਨਾ ਵੱਲੋਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਬਿਮਾਰੀ ਤੋਂ ਬਚਣ ਦਾ ਇੱਕੋ ਰਾਹ ਇਹੋ ਹੈ ਕਿ ਕੋਈ ਵੀ ਵਿਅਕਤੀ ਦੂਸਰੇ ਵਿਅਕਤੀ ਦੇ ਸੰਪਰਕ ਵਿੱਚ ਨਾ ਆਵੇ। ਇਸ ਸਮੇਂ ਪਿੰਡ ਹਿੰਮਤਪੁਰਾ ਦੀ ਪੰਚਾਇਤ ਸਿਹਤ ਮਹਿਕਮੇਂ ਦੇ ਕਰਮਚਾਰੀ, ਲੰਬਰਦਾਰ ਸਤਨਾਮ ਸਿੰਘ ਮੰਤਰੀ, ਅਨਮੋਲ ਜੋਸ਼ੀ, ਸਮੁੱਚੀ ਗ੍ਰਾਮ ਪੰਚਾਇਤ ਦੇ ਨੁਮਾਇੰਦੇ ਹਾਜ਼ਰ ਸਨ।