ਪਟਿਆਲਾ, 16 ਅਕਤੂਬਰ (ਸੁੱਖਵਿੰਦਰ ਸਿੰਘ)
ਹਿਊਮਨ ਸਰਵਿਸ ਸੋਸਾਇਟੀ ਪੰਜਾਬ ਟੀਮ ਵਲੋਂ ਪੰਜਾਬ ਪ੍ਰਧਾਨ ਜਤਿੰਦਰ ਸ਼ਰਮਾ ਅਤੇ ਸਟੇਟ ਐਸ.ਸੀ. ਵਿੰਗ ਚੇਅਰਮੈਨ ਮਨਪ੍ਰੀਤ ਸਹੋਤਾ ਵਲੋਂ ਸੀ.ਐਸ.ਐਲ. ਫਾਇਨਾਸ ਲਿਮਟਿਡ ਦੇ ਨਵੇਂ ਦਫਤਰ ਦਾ ਉਦਘਾਟਨਰਿਬਨ ਕੱਟ ਕੇ ਕੀਤਾ ਗਿਆ। ਜਤਿੰਦਰ ਸ਼ਰਮਾ ਨੇ ਬੋਲਦੇ ਹੋਏ ਕਿਹਾ ਕਿ ਇਹ ਕੰਪਨੀ ਬਹੁਤ ਹੀ ਇਮਾਨਦਾਰੀ ਨਾਲ ਪੂਰੇ ਭਾਰਤ ਵਿੱਚ ਚੰਗੀਆਂ ਸੇਵਾ ਨਿਭਾ ਰਹੀ ਹੈ ਅਤੇ ਬਹੁਤ ਹੀ ਆਸਾਨੀ ਨਾਲ ਗਾਹਕ ਨੂੰ ਲੋਨ ਦੇ ਦਿੰਦੀ ਹੈ।ਉਹਨਾਂ ਨੇ ਸਟੇਟ ਹੈਡ ਨਾਰਥ ਰਾਕੇਸ਼ ਵਰਮਾ ਅਤੇ ਉਹਨਾਂ ਦੇ ਸਟਾਫ ਨੂੰ ਨਵੇਂ ਦਫਤਰ ਦੀ ਮੁਬਾਰਕਾ ਦਿੱਤੀਆਂ। ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਹਿਊਮਨ ਸਰਵਿਸ ਪ੍ਰਧਾਨ ਜਤਿੰਦਰ ਸ਼ਰਮਾ ਸਟੇਟ ਚੇਅਰਮੈਨ, ਮਨਪ੍ਰੀਤ ਸਹੋਤਾ, ਚੇਅਰਮੈਨ ਸੁਰਿੰਦਰ ਯਾਦਵ, ਚੇਅਰਪਰਸਨ ਨਿਰਮਲ ਜੈਨ, ਚੇਅਰਪਰਸਨ ਲਵਲੀ ਅਰੋੜਾ, ਚੇਅਰਪਰਸਨ ਅਨੀਤਾ ਮਲੱਣ ਕੰਪਨੀ ਦੇ ਮੁੱਖੀ ਰਾਕੇਸ਼ ਵਰਮਾ, ਸੂਰਜ ਸ਼ਰਮਾ ਨੈਸ਼ਨਲ ਬੋਕਸਰ ਅਤੇ ਸਟਾਫ ਮੌਜੂਦ ਰਹੇ।ਜਾਰੀ ਕਰਤਾ ਹਿਊਮਨ ਸਰਵਿਸ ਸੋਸਾਇਟੀ,ਸਟੇਟ ਪ੍ਰਧਾਨ ਜਤਿੰਦਰ ਸ਼ਰਮਾ