ਹਿਊਮਨ ਇਮਪਾਵਰਮੈਂਟ ਸੁਸਾਇਟੀ ਆਫ ਇੰਡੀਆ ਵੱਲੋਂ ਐਸਐਸਪੀ ਅਜੇ ਗਾਂਧੀ ਨੂੰ ਕੀਤਾ ਗਿਆ ਸਨਮਾਨਿਤ 

 

ਮੋਗਾ 15 ਜੁਲਾਈ ਜਗਰਾਜ ਸਿੰਘ ਗਿੱਲ 

ਹਿਊਮਨ ਇਮਪਾਵਰਮੈਂਟ ਸੁਸਾਇਟੀ ਆਫ ਇੰਡੀਆ ਵੱਲੋਂ ਮੋਗਾ ਦੇ ਐਸਐਸਪੀ ਅਜੇ ਗਾਂਧੀ ਨੂੰ ਉਹਨਾਂ ਵੱਲੋਂ ਕੀਤੇ ਜਾ ਰਹੇ ਸਲਾਘਾਯੋਗ ਕੰਮਾਂ ਨੂੰ ਲੈ ਕੇ ਕੀਤਾ ਗਿਆ ਸਨਮਾਨਿਤ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਨੈਸ਼ਨਲ ਪ੍ਰਧਾਨ ਸੰਜੀਵ ਨਰੂਲਾ ਨੈਸ਼ਨਲ ਜਨਰਲ ਸੈਕਟਰੀ ਸੰਗੀਤਾ ਅਰੋੜਾ ਨੈਸ਼ਨਲ ਸੀਨੀਅਰ ਵਾਈਸ ਪ੍ਰਧਾਨ ਵੈਨਿਕਾ ਗੋਇਲ ਕੈਸ਼ੀਅਰ ਸੰਜੀਵ ਕੁਮਾਰ ਅਰੋੜਾ ਨੇ ਕਿਹਾ ਕਿ ਮੋਗਾ ਦੇ ਐਸਐਸਪੀ ਅਜੇ ਗਾਂਧੀ ਵੱਲੋਂ ਨਸ਼ੇ ਨੂੰ ਨੱਥ ਪਾਉਣ ਲਈ ਨਸ਼ਾ ਤਸਕਰਾਂ ਦੇ ਉੱਪਰ ਸ਼ਿਕੰਜਾ ਕਸਿਆ ਜਾ ਰਿਹਾ ਹੈ ਉਥੇ ਹੀ ਉਹਨਾਂ ਵੱਲੋਂ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਕੇ ਉਹਨਾਂ ਦਾ ਨਿਪਟਾਰਾ ਕੀਤਾ ਜਾ ਰਿਹਾ ਹੈ ਐਸਐਸਪੀ ਅਜੇ ਗਾਂਧੀ ਦੇ ਸ਼ਲਾਘਾਯੋਗ ਕੰਮਾਂ ਨੂੰ ਦੇਖਦੇ ਹੋਏ ਸਾਡੀ ਸੰਸਥਾ ਹਿਊਮਨ ਇਮਪਾਵਰਮੈਂਟ ਸੋਸਾਇਟੀ ਆਫ ਇੰਡੀਆ ਵੱਲੋਂ ਅੱਜ ਉਹਨਾਂ ਦੇ ਦਫਤਰ ਵਿਖੇ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਉਥੇ ਹੀ ਉਹਨਾਂ ਨੇ ਐਸਐਸਪੀ ਅਜੇ ਗਾਂਧੀ ਨੂੰ ਕਿਹਾ ਕਿ ਸਾਡੀ ਸੰਸਥਾ ਉਹਨਾਂ ਦੇ ਨਾਲ ਹਮੇਸ਼ਾ ਮੋਢੇ ਨਾਲ ਮੋਢਾ ਜੋੜ ਕੇ ਖੜੀ ਰਹੇਗੀ ਅਤੇ ਲੋਕ ਭਲਾਈ ਦੇ ਕੰਮਾਂ ਵਾਸਤੇ ਹਮੇਸ਼ਾ ਤਿਆਰ ਹਨ ਇਸ ਟਾਇਮ ਤੇ ਜਸਵੀਰ ਕੌਰ ਜੱਸੀ, ਲਖਵੀਰ ਕੌਰ , ਇੰਦੂ ਬਾਲਾ, ਮਮਤਾ ਸ਼ਰਮਾ, ਮਨਜੀਤ ਕੌਰ, ਗੁਰਪ੍ਰੀਤ ਕੌਰ, ਨੀਤੂ ਗੁਪਤਾ, ਗੁਰਜੀਤ ਕੌਰ, ਪਰਮਜੀਤ ਕੌਰ, ਨੰਦਿਤਾ ਮਿਗਲਾਨੀ, ਮਨਜੀਤ ਕੌਰ, ਮਮਤਾ ਕੰਬੋਜ , ਸੱਤਪਾਲ ਸਿੰਘ ਕੰਡਾ , ਸੁਨੀਲ ਕੁਮਾਰ, ਪਰਮਿੰਦਰ ਸਿੰਘ , ਸੰਜੀਵ ਗਰੋਵਰ, ਕੇਵਲ ਸਿੰਘ ਘਾਰੂ, ਅਮਨ ਮਦਾਨ, ਮੋਹਿਤ ਸਚਦੇਵਾ, ਹਰਸ਼ ਗੋਇਲ, ਹਰਜਿੰਦਰ ਸਿੰਘ, ਹਰਮਨ ਅਤੇ ਸਮੂਹ ਮੈਂਬਰ ਹਾਜਰ ਸਨ।

Leave a Reply

Your email address will not be published. Required fields are marked *