ਧਰਮਕੋਟ /ਜਗਰਾਜ ਗਿੱਲ, ਰਿੱਕੀ ਕੈਲਵੀ/
ਅੱਜ ਧਰਮਕੋਟ ਵਿਖੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਹਲਕਾ ਵਿਧਾਇਕ ਸੁਖਜੀਤ ਸਿੰਘ ਲੋਹਗੜ ਵੱਲੋਂ ਕਿਸਾਨ ਆਰਡੀਨੈਂਸ ਵਿਰੁੱਧ ਰੋਸ ਮੁਜ਼ਾਹਰਾ ਕੀਤਾ ਗਿਆ ਉਨ੍ਹਾਂ ਇਸ ਮੌਕੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਦੇਸ਼ ਦੀ ਕਿਸਾਨੀ ਇਨ੍ਹਾਂ ਆਰਡੀਨੈਂਸ ਦੇ ਪਾਸ ਹੋਣ ਨਾਲ ਬਰਬਾਦ ਹੋ ਜਾਵੇਗੀ ਕਿਸਾਨ ਤਾਂ ਪਹਿਲਾਂ ਹੀ ਖੁਦਕੁਸ਼ੀਆਂ ਦੇ ਰਾਹ ਤੇ ਚੱਲ ਰਿਹਾ ਹੈ ਇਸ ਆਰਡੀਨੈਂਸ ਪਾਸ ਹੋਣ ਦੇ ਨਾਲ ਉਸ ਦਾ ਜੀਵਨ ਬਰਬਾਦ ਹੋ ਜਾਵੇਗਾ ਇਨ੍ਹਾਂ ਆਰਡੀਨੈਂਸ ਨੂੰ ਵਾਪਸ ਲੈਣ ਲਈ ਅੱਜ ਹਲਕਾ ਵਿਧਾਇਕ ਵੱਲੋਂ ਨਗਰ ਕੌਂਸਲ ਪ੍ਰਧਾਨ ਇੰਦਰ ਪ੍ਰੀਤ ਸਿੰਘ ਬੰਟੀ ਅਤੇ ਸਮੁੱਚੇ ਐਮਸੀ ਸਹਿਬਾਨ ਨਾਲ ਸ਼ਹੀਦ ਊਧਮ ਸਿੰਘ ਚੌਕ ਧਰਮਕੋਟ ਵਿਖੇ ਰੋਸ਼ ਪ੍ਰਦਰਸਨ ਕੀਤਾ ਗਿਆ ਉਨ੍ਹਾਂ ਕਿਹਾ ਕਿ ਇਸ ਸਮੇਂ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਨੂੰ ਬਚਾਉਣ ਲਈ ਇੱਕ ਜੁੱਟ ਹੋ ਕੇ ਖੜ੍ਹਨ ਦੀ ਲੋੜ ਹੈ ਜੇਕਰ ਕਿਸਾਨ ਹੀ ਨਾ ਰਿਹਾ ਤਾਂ ਆਉਣ ਵਾਲੀਆਂ ਨਸਲਾਂ ਖ਼ਤਮ ਹੋ ਜਾਣਗੀਆਂ ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਮਜ਼ਦੂਰਾਂ ਦੁਕਾਨਦਾਰਾਂ ਨਾਲ ਮੋਢੇ ਨਾਲ ਮੋਢੇ ਲਾ ਕੇ ਖੜਾਂਗੇ ਤੇ ਇਸ ਆਰਡੀਨੈੱਸ ਦਾ ਸਖ਼ਤ ਵਿਰੋਧ ਕਰਾਂਗੇ ਇਸ ਮੌਕੇ ਸੁਖਦੇਵ ਸਿੰਘ ਸ਼ਿਵ ਰਾਮ ਐਮ ਸੀ ਮਨਜੀਤ ਸਿੰਘ ਸਭਰਾ ਐੱਮਸੀ ਪਿੰਦਰ ਚਾਹਲ ਐੱਮਸੀ ਸਚਿਨ ਟੰਡਨ ਸੀ ਦਵਿੰਦਰ ਛਾਬੜਾ ਪ੍ਰਧਾਨ ਵਪਾਰ ਮੰਡਲ ਧਰਮਕੋਟ ਸੰਦੀਪ ਸੰਧੂ ਆਦਿ ਧਰਮਕੋਟ ਦੇ ਹੋਰ ਵੀ ਨਿਵਾਸੀ ਹਾਜ਼ਰ ਸਨ