ਹਲਕਾ ਵਿਧਾਇਕ ਡਾਕਟਰ ਹਰਜੋਤ ਕਮਲ ਦੀ ਅਗਵਾਈ ਹੇਠ ਵਾਰਡ ਨੰਬਰ ਪੰਜ ਵਿਕਾਸ ਪੱਖੋਂ ਬਣਨ ਲੱਗਾ ਮੋਹਰੀ/ ਜੱਗਾ ਰੌਲੀ 

ਮੋਗਾ 5 ਅਗਸ਼ਤ (ਸਰਬਜੀਤ ਰੌਲੀ)ਜਦੋਂ ਵੀ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਸੱਤਾ ਤੇ ਆਈ ਉਦੋਂ ਹੀ ਪਿੰਡਾਂ ਅਤੇ ਸ਼ਹਿਰਾਂ ਵਿੱਚ ਸਿਰਤੋੜ ਵਿਕਾਸ ਹੋਇਆ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿਚ ਕਰੋੜਾਂ ਰੁਪਏ ਲਗਾ ਕੇ ਸਹਿਰ ਸੁੰਦਰ ਬਣਾਉਣ ਵਿੱਚ ਕਾਂਗਰਸ ਪਾਰਟੀ ਨੇ ਹਮੇਸਾ ਅਹਿਮ ਰੋਲ ਅਦਾ ਕੀਤਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਵਾਰਡ ਨੰਬਰ ਪੰਜ ਕੱਚਾ ਦੋਸਾਝ ਰੋੜ ਮੋਗਾ ਵਿੱਚ ਹਲਕਾ ਵਿਧਾਇਕ ਡਾ ਹਰਜੋਤ ਕਮਲ ਦੇ ਯਤਨਾਂ ਸਦਕਾ ਬਣਨ ਵਾਲੀਆਂ ਗਲੀਆਂ ਚ ਇੱਟਾਂ ਲਗਾਉਣ ਦੀ ਸ਼ੁਰੂਆਤ ਕਰਨ ਸਮੇਂ ਵਾਰਡ ਨੰਬਰ ਪੰਜ ਤੋਂ ਟਿਕਟ ਦੇ ਦਾਅਵੇਦਾਰ ਸੀਨੀ ਕਾਗਰਸ਼ੀ ਆਗੂ ਜਗਰਾਜ ਸਿੰਘ ਜੱਗਾ ਰੌਲੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ ਇਸ ਮੌਕੇ ਤੇ ਜਗਰਾਜ ਸਿੰਘ ਜੱਗਾ ਨੇ ਕਿਹਾ ਕਿ ਵਾਰਡ ਨੰਬਰ ਪੰਜ ਜਿਸ ਵਿੱਚ ਪਿਛਲੇ ਪੰਜ ਤੋ ਵਿਕਾਸ ਪੱਖੋਂ ਪਛੜਿਆ ਹੋਇਆ ਸੀ ਇਸ ਵਾਰਡ ਵਿਚ ਹਰੇਕ ਸਹੂਲਤ ਮੁਹੱਈਆ ਕਰਵਾਉਣ ਲਈ ਉਨ੍ਹਾਂ ਵੱਲੋਂ ਵੱਡੇ ਪੱਧਰ ਤੇ ਯਤਨ ਕੀਤੇ ਜਾ ਰਹੇ ਹਨ ਜੱਗਾ ਨੇ ਕਿਹਾ ਕਿ ਹਲਕਾ ਵਿਧਾਇਕ ਨੇ ਹਮੇਸ਼ਾਂ ਵਾਰਡ ਨੰਬਰ ਪੰਜ ਨੂੰ ਜਿੱਥੇ ਵੱਡੇ ਪੱਧਰ ਤੇ ਨਵੀਆਂ ਸੜਕਾਂ ਬਣਾਉਣ ਦੀ ਮਨਜੂਰੀ ਦਿੱਤੀ ਉੱਥੇ ਸਟਰੀਟ ਲਾਈਟਾਂ ਅਤੇ ਗਲੀਆਂ ਦੇ ਮੋੜਾਂ ਉਪਰ ਕੈਮਰੇ ਲਗਾਉਣ ਅਤੇ ਕਈ ਗਲੀਆਂ ਵਿਚ ਇੱਟਾਂ ਲਗਾਉਣ ਲਗਾਉਣ ਦੇ ਕੰਮਾਂ ਦੀ ਸ਼ੁਰੂਆਤ ਕਰਵਾ ਕੇ ਵਾਰਡ ਵਾਸੀਆ ਨੂੰ ਸਹੂੰਲਤਾ ਮਹੁੱਈਆ ਕਰਵਾਈਆ ।ਇਸ ਮੌਕੇ ਤੇ ਜੁਗਰਾਜ ਸਿੰਘ ਜੱਗਾ ਨੇ ਕਿਹਾ ਕਿ ਹਲਕਾ ਵਿਧਾਇਕ ਡਾ ਹਰਜੋਤ ਕਮਲ ਵੱਲੋਂ ਵਾਰਡ ਵਿੱਚ ਕਰਾਏ ਜਾ ਰਹੇ ਸਿਰਤੋੜ ਵਿਕਾਸ ਨੂੰ ਦੇਖਦਿਆਂ ਹੁਣ ਲੋਕ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਨਾਲ ਜਾਣ ਲਈ ਤਿਆਰ ਬੈਠੇ ਹਨ ।ਅਤੇ ਆਉਣ ਵਾਲੀਆਂ ਨਗਰ ਕੌਂਸਲ ਚੋਣਾਂ ਵਿੱਚ ਇਸ ਵਾਰ ਵਾਰਡ ਨੰਬਰ ਪੰਜ ਵਿੱਚ ਅਕਾਲੀਦਲ ਅਤੇ ਆਮ ਆਦਮੀ ਪਾਰਟੀ ਨੂੰ ਮੂੰਹ ਦੀ ਖਾਣੀ ਪਵੇਗੀ ।ਇਸ ਮੌਕੇ ਤੇ ਜੱਗਾ ਨੇ ਕਿਹਾ ਕਿ ਉਨ੍ਹਾਂ ਦਾ ਇੱਕੋ ਇੱਕ ਟੀਚਾ ਹੈ ਕਿ ਵਾਰਡ ਨੰਬਰ ਪੰਜ ਨੂੰ ਵਿਕਾਸ ਪੱਖੋਂ ਮੋਹਰੀ ਬਣਾ ਕੇ ਮੋਗਾ ਜ਼ਿਲ੍ਹਾ ਦੇ ਸਾਰੇ ਵਾਰਡਾਂ ਵਿੱਚੋਂ ਪਹਿਲੇ ਨੰਬਰ ਦੇ ਵਾਰਡ ਵਜੋਂ ਸਥਾਪਿਤ ਕਰਨਾ ਹੈ !ਇਸ ਮੌਕੇ ਤੇ ਉਨ੍ਹਾਂ ਵਾਰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਵੱਧ ਤੋਂ ਵੱਧ ਸਹਿਯੋਗ ਦੇਣ ਤਾਂ ਜੋ ਵਾਰਡ ਵਿਚ ਰਹਿੰਦੀਆਂ ਕਮੀਆਂ ਨੂੰ ਵੀ ਜਲਦ ਪੂਰਾ ਕੀਤਾ ਜਾ ਸਕੇ ।

 

 

Leave a Reply

Your email address will not be published. Required fields are marked *