ਹਲਕਾ ਨਿਹਾਲ ਸਿੰਘ ਵਾਲਾ ਦੇ ਬੱਧਨੀ ਕਲਾਂ ਵਿੱਚ ਹੋਈ ਆਕਸੀ ਮਿੱਤਰ ਮੁਹਿੰਮ ਹੋਈ ਤੇਜ਼ :-ਗੁਰਵਿੰਦਰ ਸਿੰਘ ਡਾਲਾ 

ਮੋਗਾ (ਜਗਰਾਜ ਸਿੰਘ ਗਿੱਲ)

ਅੱਜ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਆਕਸੀ ਮਿੱਤਰ ਮੁਹਿੰਮ ਦੀ ਮੀਟਿੰਗ ਹੋਈ ਜਿਸ ਵਿੱਚ ਆਕਸੀ ਮਿੱਤਰ ਮੁਹਿੰਮ ਨੇ ਜ਼ੋਰ ਫੜ੍ਹਦਿਆਂ ਲੋਕਾਂ ਦੇ ਵਿੱਚ ਜਾਣ ਦਾ ਜੋ ਪ੍ਰੋਗਰਾਮ ਹੈ ਉਸ ਨੂੰ ਅੱਗੇ ਵਧਾਇਆ ਗਿਆ। ਇਸ ਪ੍ਰੋਗਰਾਮ ਅਧੀਨ ਲੋਕਾਂ ਨੂੰ ਕੇਜਰੀਵਾਲ ਜੀ ਦੇ ਦਿੱਲੀ ਵਿੱਚ ਕੀਤੇ ਕੰਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ ਇਸ ਦੇ ਨਾਲ ਨਾਲ ਲੋਕਾਂ ਨੂੰ ਕਰੋਨਾ ਦੇ ਨਾਲ ਨਜਿੱਠਣ ਲਈ ਪ੍ਰੇਰਿਤ ਕੀਤਾ ਜਾਵੇਗਾ ਇਸ ਮੌਕੇ ਆਮ ਆਦਮੀ ਪਾਰਟੀ ਦੇ ਆਕਸੀ ਮਿੱਤਰ ਕੁਆਰਡੀਨੇਟਰ ਸਨੀ ਦੀਦਾਰੇ ਆਲੇ ਨੇ ਗੱਲਬਾਤ ਕਰਦੇ ਕਿਹਾ ਕਿ ਆਮ ਆਦਮੀ ਪਾਰਟੀ ਲੋਕਾਂ ਦੇ ਵਿੱਚ ਵਿਚਰਨ ਲਈ ਇਹ ਪ੍ਰੋਗਰਾਮ ਲੈ ਕੇ ਆਈ ਹੈ ਜਿਸ ਨਾਲ ਲੋਕਾਂ ਨੂੰ ਆਮ ਆਦਮੀ ਪਾਰਟੀ ਦੀਆਂ ਗਤੀਵਿਧੀਆਂ ਬਾਰੇ ਦੱਸਿਆ ਜਾਵੇਗਾ ਅਤੇ ਲੋਕਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਜੋੜਿਆ ਜਾਵੇਗਾ ਜਿਸ ਨਾਲ ਆਮ ਆਦਮੀ ਪਾਰਟੀ ਦੀ ਜ਼ਮੀਨੀ ਪੱਧਰ ਉੱਪਰ ਮਜ਼ਬੂਤੀ ਬਣੇਗੀ ਇਸ ਸਮੇਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਲਛਮਣ ਸਿੰਘ ਰਾਉਕੇ, ਆਪ ਆਗੂ ਗੁਰਵਿੰਦਰ ਸਿੰਘ ਡਾਲਾ, ਸੁੱਖੀ ਰਾਉਕੇ,ਹਰਮਨ ਸਰਪੰਚ ਦੀਦਾਰੇ ਵਾਲਾ ,ਬਲਵੀਰ ਸਿੰਘ ਬੱਧਨੀ ਕਲਾਂ,ਧੀਰਾ ਬੋਡੇ,ਜਗਵੰਤ ਬੈਂਸ, ਇਕੱਤਰ ਸਿੰਘ ਮਾਣੂੰਕੇ, ਮੰਨਾ ਧਾਲੀਵਾਲ ਬੱਧਨੀ ਕਲਾਂ ਨਵਦੀਪ ਸਿੰਘ ਧੂੜਕੋਟ ਤੇ ਹੋਰ ਬਹੁਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ

Leave a Reply

Your email address will not be published. Required fields are marked *