ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 23 ਅਗਸਤ
ਸਥਾਨਕ ਸਬ ਤਹਿਸੀਲ ਵਿਖੇ ਜੇਕਰ ਕੋਈ ਦੁੱਧ ਰੰਗੇ ਖੁੱਲ੍ਹੇ ਚਿੱਟੇ ਦਾਹੜੇ ਵਿੱਚ ਭਖਦੇ ਜਲੋ ਵਾਲਾ ਲੰਮੇ ਕੱਦ ਦਾ ਵਿਅਕਤੀ ਹੱਸ-ਹੱਸ ਕੇ ਹਰੇਕ ਨਾਲ ਗੱਲ ਕਰਦਾ ਦਿਖਾਈ ਦਿੰਦਾ ਹੈ ਤਾਂ ਸਮਝ ਲਵੋ ਕਿ ਉਹ ਸ਼ਖ਼ਸ ਜ਼ਰੂਰ ਹੀ ਨਾਇਬ ਤਹਿਸੀਲਦਾਰ ਗੁਰਤੇਜ ਸਿੰਘ ਗਿੱਲ ਹੀ ਹੋਣਗੇ ਜਿਨ੍ਹਾਂ ਦੀਆਂ ਅਜਿਹੀਆਂ ਖੂਬੀਆਂ ਕਾਰਨ ਅਤੇ ਇਲਾਕੇ ਦੀ ਸਤਿਕਾਰਤ ਹਸਤੀ ਹੋਣ ਦੇ ਫਲਸਰੂਪ ਇਲਾਕੇ ਦੇ ਇਸਾਈ ਭਾਈਚਾਰੇ ਪਾਸਟਰ ਕਸ਼ਮੀਰ ਅਲੀਸਾ ਤੇ ਉਹਨਾਂ ਦੇ ਸਾਥੀਆਂ ਵਲੋਂ ਪਵਿੱਤਰ ਬਾਈਬਲ ਬਾਣੀ ਨਾਲ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ । ਇਸ ਸਮੇਂ ਨਾਇਬ ਤਹਿਸੀਲਦਾਰ ਗਿੱਲ ਜੀ ਨੇ ਪਤਰਕਾਰਾਂ ਨਾਲ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਇਨਸਾਨ ਦੀ ਪਰਖ ਉਸ ਦੇ ਬੋਲਣ ਦੇ ਤੌਰ ਤਰੀਕਿਆਂ,ਉਸਦੇ ਸਲੀਕੇ ਅਤੇ ਉਸ ਦੇ ਵਤੀਰੇ ਤੋਂ ਅਕਸਰ ਹੋ ਜਾਂਦੀ ਹੈ । ਉਨ੍ਹਾਂ ਕਿਹਾ ਕਿ ਮਨੁੱਖ ਦੀ 100 ਗ੍ਰਾਮ ਦੀ ਜੀਭ ਹੀ ਲੋਕਾਂ ਵਿੱਚ ਸਾਡੇ ਅਕਸ ਨੂੰ ਵਿਗਾੜਦੀ ਸਵਾਰਦੀ ਹੈ ਅਤੇ ਇਸੇ ਜੀਭ ਦਾ ਹੀ ਅਸਰ ਸੀ ਜਦੋ ਭਾਰਤ ਦੇ ਰਾਜਾ ਪੋਰਸ ਵਲੋਂ ਕਹੇ ਸ਼ਬਦਾਂ ਤੇ ਸਿਕੰਦਰ ਮਹਾਨ ਨੇ ਜਿੱਤਿਆ ਹੋਇਆ ਇਲਾਕਾ ਵੀ ਵਾਪਸ ਕਰ ਦਿੱਤਾ ਸੀ।