ਮੋਗਾ (ਜਗਰਾਜ ਸਿੰਘ ਗਿੱਲ, ਮਨਪ੍ਰੀਤ ਮੋਗਾ)
ਸ਼੍ਰੀ ਹਰਮਨਬੀਰ ਸਿੰਘ ਗਿੱਲ SSP ਮੋਗਾ ਨੇ ਜਸਵੀਰ ਸਿੰਘ ਬਾਵਾ ਪੰਜਾਬ ਪੁਲਿਸ ਮੋਗਾ ਨੂੰ DIRECTOR GENERAL’S HONOUR for Exemplary seva to society Award ‘ਨਾਲ ਸਨਮਾਨਿਤ ਕੀਤਾ । ਜਸਵੀਰ ਸਿੰਘ ਬਾਵਾ ਨੇ ਗੱਲਬਾਤ ਕਰਦਿਆਂ ਸ਼੍ਰੀ ਦਿਨਕਰ ਗੁਪਤਾ, IPS Director General of police, Punjab Chandigarh ਅਤੇ ਮਾਨਯੋਗ SSP MOGA ਸ਼੍ਰੀ ਹਰਮਨਬੀਰ ਸਿੰਘ ਗਿੱਲ ਦਾ ਦਿਲੋਂ ਧੰਨਵਾਦ ਕੀਤਾ । ਅਤੇ ਦੱਸਿਆ ਕਿ ਮਾਨਯੋਗ SSP MOGA ਵੱਲੋਂ ਪੰਜਾਬ ਪੁਲਿਸ ਮੋਗਾ ਦੇ ਜਿਹੜੇ ਨੌਜਵਾਨ ਮਿਹਨਤ, ਲਗਨ ਅਤੇ ਇਮਾਨਦਾਰੀ ਨਾਲ ਡਿਊਟੀ ਕਰਦੇ ਹਨ, ਉਹਨਾਂ ਨੂੰ ਸਮੇਂ ਸਮੇਂ ਤੇ ਸਨਮਾਨਿਤ ਕਰਕੇ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਜਾਂਦੀ ਹੈ। ਇਸ ਮੌਕੇ ਜਸਵੀਰ ਬਾਵਾ ਨੇ ਕਿਹਾ ਕਿ ਇਹ ਜੋ ਬਾਬਾ ਹੈਦਰ ਸ਼ੇਖ ਬਿਰਧ ਆਸ਼ਰਮ ਬੇਦੀ ਨਗਰ ਮੋਗਾ ਵਿਖੇ ਚੱਲ ਰਹੀ ਹੈ ਜਿਥੇ ਹਰ ਮਹੀਨੇ 100 ਬਹੁਤ ਹੀ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਦੀ ਸੇਵਾ ਕੀਤੀ ਜਾਂਦੀ ਹੈ , ਇਹ ਸਾਰੇ ਰੱਬ ਵਰਗੇ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸੇਵਾਵਾਂ ਚੱਲ ਰਹੀਆਂ ਹਨ ਅਤੇ ਇਹ ਸਾਰਾ ਮਾਨ ਸਨਮਾਨ ਉਹਨਾਂ ਦਾ ਹੀ ਹੈ।