ਜੀਤਾ ਸਿੰਘ ਨਾਰੰਗ, ਜਗਰਾਜ ਸਿੰਘ ਗਿੱਲ
ਕੋਟ ਈਸੇ ਖਾਂ 28 ਜੂਨ ਸਥਾਨਕ ਸ਼ਹਿਰ ਵਿੱਚ ਅੱਜ ਉਸ ਵਕਤ ਦਰਦਨਾਕ ਘਟਨਾ ਵਾਪਰੀ ਜਦੋਂ ਇਥੋਂ ਦੇ ਧਰਮਕੋਟ ਰੋਡ ਤੇ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਕੰਮ ਕਰਦੇ ਕੁਕੂ ਨਾਮ ਦੇ ਵਿਅਕਤੀ ਜੋ ਕਲਾਸ ਫੋਰ ਦੇ ਤੌਰ ਤੇ ਕੰਮ ਕਰਦਾ ਸੀ ਅਤੇ ਜਿਸ ਦੇ ਮਾਤਾ ਪਿਤਾ ਸਿਰ ਤੇ ਨਹੀਂ ਸਨ ਦੀ ਟੈਂਕੀ ਸਾਫ ਕਰਦੇ ਹੋਏਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਵੀ ਪਤਾ ਲੱਗਾ ਹੈ ਕਿ ਇਸ ਦੌਰਾਨ ਉਸ ਦੀ ਮੌਤ ਕਰੰਟ ਲੱਗਣ ਨਾਲ ਹੋਈ ਅਤੇ ਇਹ ਵੀ ਗੱਲ ਚੱਲ ਰਹੀ ਹੈ ਕਿ ਉਸ ਦੀ ਮੌਤ ਦਮ ਘੁੱਟਣ ਨਾਲ ਹੋਈ ਹੈ ਜਿਸ ਬਾਰੇ ਸਹੀ ਪਤਾ ਪੋਸਟਮ ਮਾਰਟਮ ਦੀ ਰਿਪੋਰਟ ਤੋਂ ਪਤਾ ਲੱਗੇਗਾ। ਇਸ ਸਬੰਧੀ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਮੈਂਬਰ ਦੀ ਲਾਸ਼ ਨੂੰ ਪੁਲਿਸ ਵਾਲੇ ਘਰੋਂ ਲਿਜਾ ਕੇ ਸਾਡੇ ਬਿਨਾਂ ਕਿਸੇ ਮੈਂਬਰ ਨੂੰ ਨਾਲ ਲਗਏ ਹੋਏ ਆਪੇ ਮੁਲਾਹਜਾ ਕਰਾ ਕੇ ਲੈ ਆਏ ਜਿਸ ਬਾਰੇ ਮਿਰਤਕ ਦੇ ਲੜਕੇ ਪ੍ਰਿੰਸ ਨੇ ਦੇਸ਼ ਸੇਵਕ ਦੇ ਪ੍ਰਤੀਨਿਧ ਨਾਲ ਫੋਨ ਤੇ ਇੱਕ ਹੋਰ ਪੱਤਰਕਾਰ ਦੀ ਹਾਜ਼ਰੀ ਵਿੱਚ ਗੱਲ ਕਰਦੇ ਹੋਏ ਇਹ ਗੱਲ ਆਖੀ। ਖਬਰ ਲਿਖੇ ਜਾਣ ਤੱਕ ਮਿਰਤਕ ਦੀ ਦੇਹ ਨੂੰ ਧਰਮਕੋਟ ਰੋਡ ਤੇ ਸਕੂਲ ਦੇ ਸਾਹਮਣੇ ਰੱਖ ਕੇ ਉਹਨਾਂ ਦੇ ਪਰਿਵਾਰਕ ਮੈਂਬਰ ਧਰਨੇ ਤੇ ਬੈਠੇ ਨਜ਼ਰ ਆਏ ਅਤੇ ਇਹ ਵੀ ਪਤਾ ਲੱਗਾ ਹੈ ਕਿ ਪਰਿਵਾਰਿਕ ਮੈਂਬਰ ਮ੍ਰਿਤਕ ਦੇ ਲੜਕੇ ਨੂੰ ਨੌਕਰੀ ਵਿੱਚ ਰੱਖਣ ਦੀ ਮੰਗ ਕਰ ਰਹੇ ਹਨ ਜੋ ਕਿ ਅਜੇ ਤੱਕ ਸ਼ਾਇਦ ਕਿਸੇ ਤਣ ਪੱਤਣ ਨਹੀਂ ਲੱਗੀ। ਇਸ ਸਬੰਧੀ ਪੁਲੀਸ ਵਿਭਾਗ ਨਾਲ ਉਹਨਾਂ ਦਾ ਪੱਖ ਜਾਨਣ ਲਈ ਲਗਾਤਾਰ ਸੰਪਰਕ ਕਰਨ ਤੇ ਸੰਪਰਕ ਨਹੀਂ ਹੋ ਸਕਿਆ ਸਿਰਫ ਇੱਕ ਵਾਰੀ ਸੰਪਰਕ ਹੋਇਆ ਜਿਸ ਵਿੱਚ ਉਹਨਾਂ ਕਿਹਾ ਕਿ ਦੋ ਮਿੰਟ ਠਹਿਰ ਕੇ ਦੱਸਾਂਗੇ ਲਗਾਤਾਰ ਇੰਤਜਾਰ ਕਰਨ ਤੇ ਵੀ ਉਹਨਾਂ ਵੱਲੋਂ ਪੱਖ ਦੱਸਣ ਦੀ ਖੇਚਲ ਨਹੀਂ ਕੀਤੀ ਗਈ ਅਤੇ ਇਸ ਨੂੰ ਕਿਸੇ ਸਮਝੌਤਾਵਾਦੀ ਨੁਕਤੇ ਤੇ ਲਿਆਉਣ ਲਈ ਮੋਹਤਬਾਰ ਵਿਅਕਤੀਆਂ ਦੀ ਮੀਟਿੰਗ ਵੀ ਚੱਲਦੀ ਦੱਸੀ ਗਈਹੈ । ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।