ਪ੍ਰਵਚਨ ਕਰਦੇ ਹੋਏ ਸਵਾਮੀ ਬ੍ਰਹਮਸਰੂਪ ਮਹਾਰਾਜ ਨਾਲ ਸਵਾਮੀ ਕਰਮਦਾਸ ਜੀ ਆਦਿ ਸੰਤ ਮਹਾਂਪੁਰਸ਼ (ਹੇਠਾਂ) ਹਾਜ਼ਰੀਨ।
ਮੋਗਾ , 23 ਦਸੰਬਰ (ਦਲੀਪ ਕੁਮਾਰ )-ਸੰਤ ਮਹਾਂਪੁਰਸ਼ਾਂ ਦੀ ਸ਼ਰਨ ਵਿੱਚ ਆਉਣ ਵਾਲੇ ਪ੍ਰਾਣੀ ਦਾ ਕਾਲ ਵੀ ਕੁੱਝ ਨਹੀਂ ਵਿਗਾੜ ਸਕਦਾ ਇਹ ਪ੍ਰਵਚਨ ਸਵਾਮੀ ਬ੍ਰਹਮਸਰੂਪ ਜੀ ਮਹਾਰਾਜ ਗਰੀਬਦਾਸ ਸੰਪ੍ਰਦਾਇ ਮੁੱਖ ਸੇਵਾਦਾਰ ਧਾਮ ਛੁਡਾਣੀ ਸਾਹਿਬ (ਕੋਠੀ) ਵਾਲਿਆਂ ਨੇ ਸ੍ਰੀ ਕਮਲੇਸ਼ਵਰਾ ਨੰਦ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਡੇਰਾ ਬਾਬਾ ਮੰਗਲ ਦਾਸ ਮਹਾਰਾਜ ਮੋਗਾ ਵਿਖੇ ਕਰਵਾਏ ਸਾਲਾਨਾ ਸਮਾਗਮ ਦੌਰਾਨ ‘ਜੁੜੀ ਸੰਗਤ ਨੂੰ ਸੰਬੋਧਨ ਕਰਦਿਆਂ ਪ੍ਰਗਟਾਏ ਉਨ੍ਹਾਂ ਕਿਹਾ ਕਿ ਸੰਤਾਂ ਦਾ ਜੀਵਨ ਇੱਕ ਪੁੱਲ ਦੇ ਸਮਾਨ ਹੈ। ਜਿਵੇਂ ਸੂਰਜ, ਚੰਦਰਮਾ ਸਭ ਨੂੰ ਇੱਕ ਬਰਾਬਰ ਰੌਸ਼ਨੀ ਪ੍ਰਦਾਨ ਕਰਦੇ ਹਨ। ਇਸੇ ਤਰਾਂ ਸੰਤ ਮਹਾਂਪੁਰਸ਼ ਹਰ ਪ੍ਰਾਣੀ ਨੂੰ ਪ੍ਰਮਾਰਥ ਦੇ ਰਾਹ ਪਵਾ ਕੇ ਉਸਦਾ ਜੀਵਨ ਸਫਲਾ ਕਰਦੇ ਹਨ।
ਮਹੰਤ ਸਵਾਮੀ ਕਰਮਦਾਸ ਜੀ ਗੱਦੀਨਸ਼ੀਨ ਗਰੀਬ ਦਾਸ ਡੇਰਾ ਨੂਰਮਹਿਲ ਅਤੇ ਮਹਿਤਪੁਰ ਧਾਮ ਵਾਲਿਆਂ ਨੇ ਕਿਹਾ ਮਨੁੱਖੀ ਜੀਵਨ ਹੀਰੇ ਵਾਂਗ ਬੇਸ਼ਕੀਮਤੀ ਹੈ ਇਸ ਨੂੰ ਖਾਣ ਪੀਣ, ਸੌਣ ਵਿਚ ਨਾ ਗੁਜਾਰੋ ਬਲਕਿ ਆਪਣਾ ਹਰ ਸਵਾਸ ਨਾਮ ਨਾਲ ਜੋੜੋ ਕਿਉਂ ਕਿ ਸ਼ਬਦ ਸੁਰਤ ਦੀ ਕਮਾਈ ਹੀ ਅੰਤ ਮੌਕੇ ਸਹਾਈ ਹੋਣੀ ਹੈ।
ਸਵਾਮੀ ਰਾਮ ਮੁਨੀ ਜੀ ਨੇ ਕਿਹਾ ਕਿ ਸਾਨੂੰ ਪਰਮਾਤਮਾ ਨੇ ਜਿਸ ਜਾਮੇ ਲਈ ਡਿਊਟੀ ਲਗਾ ਕੇ ਭੇਜਿਆ ਹੈ ਉਸ ਉਪਰ ਪਹਿਰਾ ਦੇ ਕੇ ਜੀਵਨ ਸਫਲਾ ਕਰਨਾ ਚਾਹੀਦਾ ਹੈ ।
ਸਵਾਮੀ ਸੋਮ ਪ੍ਰਕਾਸ਼ ਸੰਦੋੜ ਵਾਲਿਆਂ ਨੇ ਕਿਹਾ ਕਿ ਜਿਹੜੇ ਪ੍ਰਾਣੀ ਆਪਣਾ ਜੀਵਨ ਸੰਸਾਰਿਕ ਸੁੱਖਾਂ ਵਿੱਚ ਭੋਗ ਕੇ ਬਤੀਤ ਕਰ ਲੈਂਦੇ ਹਨ ਉਹ ਆਖੀਰ ਸਮੇਂ ਹੱਥ ਮਲਦੇ ਰਹਿ ਜਾਂਦੇਹਨ ਇਸ ਲਈ ਸਮਾਂ ਰਹਿੰਦਿਆਂ ਹੀ ਪ੍ਰਮਾਤਮਾ ਦੀ ਬੰਦਗੀ ਕਰੋ ।
ਸਵਾਮੀ ਯਮੁਨਾ ਦਾਸ ਜੀ ਕੈਰੋਂ ਵਾਲਿਆਂ ਨੇ ਕਿਹਾ ਕਿ ਅੱਜ ਲੋੜ ਹੈ ਪਦਾਰਥਵਾਦੀ ਵਸਤਾਂ ਦਾ ਤਿਆਗ ਕਰਕੇ ਪ੍ਰਮਾਤਮਾ ਦੀ ਬੰਦਗੀ ਕਰਨ ਦਾ ਤਾਂ ਜੋ ਅੰਤ ਵੇਲੇ ਸਹਾਈ ਹੋਣੀ ਹੈ ।
ਇਸ ਮੌਕੇ ਅਰੰਭ ਅਚਾਰੀਆ ਸ਼੍ਰੀ ਗਰੀਬਦਾਸ ਜੀ ਦੀ ਬਾਣੀ ਦੇ ਪਾਠ ਦਾ ਭੋਗ ਪਾਇਆ ਗਿਆ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ ਗਈ । ਇਸ ਮੌਕੇ ਹਰਮੇਸ਼ ਲਾਲ, ਬੀਬੀ ਨਿਰਮਲਾ ਰਾਣੀ, ਸੋਮਾ, ਸਰੋਜ ਬਾਲਾ, ਪੰਡਤ ਮੁਕੇਸ਼, ਵਿਨੈ ਸ਼ਰਮਾ, ਅਨੀਤਾ, ਨਿਸ਼ਾ ਕਾਲੀਆ, ਸੁਦੇਸ਼ ਰਾਣੀ, ਦਵਿੰਦਰ ਕੁਮਾਰ, ਸੁਰਿੰਦਰ ਸਿੰਘ ਪੱਪੂ, ਪ੍ਰਸ਼ਾਂਤ ਕਾਲੀਆ, ਏ ਐਸ ਆਈ ਇੰਦਰਜੀਤ ਸ਼ਰਮਾ, ਵਿਪਨ ਕੁਮਾਰ, ਵਿਵੇਕ ਕੁਮਾਰ, ਆਦਿ ਭਾਰੀ ਗਿਣਤੀ ‘ਚ ਸੰਗਤ ਹਾਜ਼ਰ ਸੀ। ਇਸ ਸਮੇਂ ਭੰਡਾਰਾ ਅਤੁੱਟ ਵਰਤਿਆ।