ਕੋਟ ਈਸੇ ਖਾਂ 20 ਦਸੰਬਰ (ਜਗਰਾਜ ਲੋਹਾਰਾ) ਮਹਾਨ ਤਪੱਸਵੀ, ਸੇਵਾ ਮੂਰਤ, ਤਿਆਗ ਸਰੂਪ, ਗਹਿਣਾ-ਏ-ਸਾਦਗੀ, ਸੱਚਖੰਡ ਵਾਸੀ ਸੰਤ ਬਾਬਾ ਫਤਹਿ ਸਿੰਘ ਜੀ ਦੀ ਚੌਥੀ ਸਾਲਾਨਾ ਬਰਸੀ ਦੇ ਸਬੰਧ ਵਿਚ ਸੰਤ ਗਿਆਨੀ ਗੁਰਮੀਤ ਸਿੰਘ ਜੀ ਮੁੱਖ ਸੇਵਾਦਾਰ ਖੋਸਾ ਕੋਟਲਾ ਵਾਲਿਆਂ ਦੀ ਰਹਿਨੁਮਾਈ ਹੇਠ ਮਹਾਨ ਗੁਰਮਤਿ ਸਮਾਗਮ ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਖੋਸਾ ਕੋਟਲਾ ਵਿਖੇ ਕਰਵਾਇਆ ਗਿਆ। ਜਿਸ ਵਿੱਚ 17 ਦਸੰਬਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਆਰੰਭ ਹੋਏ। 18 ਦਸੰਬਰ ਨੂੰ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀਆਂ ਵੱਲੋਂ ਸੁਖਮਨੀ ਸਾਹਿਬ ਦੇ ਪਾਠ ਅਤੇ ਕੀਰਤਨ ਦਰਬਾਰ ਸਜਾਏ ਗਏ। ਇਸ ਦੇ ਨਾਲ ਹੀ ਖੂਨਦਾਨ ਕੈਂਪ, ਅੱਖਾਂ ਦਾ ਚੈਕਅਪ ਕੈਂਪ ਅਤੇ ਫ੍ਰੀ ਮੈਡੀਕਲ ਚੈਕਅੱਪ ਕੈਂਪ ਵੀ ਲਗਾਇਆ ਗਿਆ ਜਿਸ ਦਾ ਉਦਘਾਟਨ ਸੰਤ ਗਿਆਨੀ ਗੁਰਮੀਤ ਸਿੰਘ ਜੀ ਮੁੱਖ ਸੇਵਾਦਾਰ ਨੇ ਆਪਣੇ ਕਰ ਕਮਲਾ ਨਾਲ ਕੀਤਾ। 19 ਦਸੰਬਰ ਨੂੰ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਖੁੱਲ੍ਹੇ ਪੰਡਾਲ ਵਿਚ ਦੀਵਾਨ ਸਜਾਏ ਗਏ। ਜਿਸ ਵਿੱਚ ਦੂਰ ਦੁਰਾਡੇ ਤੋਂ ਪਹੁੰਚੇ ਸੰਤਾਂ, ਗੁਣੀ ਗਿਆਨੀ ਮਹਾਂਪੁਰਖਾਂ ਨੇ ਗੁਰਮਤਿ ਵਿਚਾਰਾਂ, ਕੀਰਤਨ ਨਾਲ ਆਈ ਹੋਈ ਸੰਗਤ ਨੂੰ ਗੁਰੂ ਘਰ ਨਾਲ ਜੋੜਿਆ। ਇਸ ਮੌਕੇ ਸੰਤਾਂ-ਮਹਾਂਪੁਰਖਾਂ ਨੇ ਆਪਣੇ ਪ੍ਰਵਚਨਾਂ ਵਿੱਚ ਸੰਗਤ ਨੂੰ ਸੰਤਾਂ ਦੇ ਦੱਸੇ ਹੋਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਸਫਲ ਬਣਾਉਣ ਲਈ ਕਿਹਾ। ਵੱਖ-ਵੱਖ ਰਾਗੀ, ਢਾਡੀ ਜਥਿਆਂ ਵੱਲੋਂ ਵੀ ਗੁਰੂ ਜੱਸ ਨਾਲ ਸੰਗਤ ਨੂੰ ਨਿਹਾਲ ਕੀਤਾ ਗਿਆ। ਇਸ ਮੌਕੇ ਸੇਵਾਦਾਰਾਂ ਵੱਲੋਂ ਸਭ ਪੁਖਤਾ ਪ੍ਰਬੰਧ ਕੀਤੇ ਗਏ। ਇਸ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਦੇਸ਼-ਵਿਦੇਸ਼ ਤੋਂ ਸੰਗਤ ਨਤਮਸਤਕ ਹੋਣ ਲਈ ਇਸ ਸਮਾਗਮ ਵਿੱਚ ਪਹੁੰਚੀ। ਜਿਸ ਲਈ ਸੇਵਾਦਾਰਾ ਵੱਲੋਂ ਆਈ ਹੋਈ ਸੰਗਤ ਦੇ ਠਹਿਰਨ ਦਾ ਖਾਸ ਪ੍ਰਬੰਧ ਕੀਤਾ ਗਿਆ। ਇਸ ਮੌਕੇ ਭਾਈ ਕੁਲਦੀਪ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ, ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਜੀ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਗਿਆਨੀ ਬਲਵਿੰਦਰ ਸਿੰਘ ਗ੍ਰੰਥੀ ਸਾਹਿਬ ਵਜੀਦਪੁਰ, ਗਿਆਨੀ ਗੁਰਦਿਆਲ ਸਿੰਘ ਜੀ ਪਟਨਾ ਸਾਹਿਬ, ਵੀਰ ਜੈਵਿੰਦਰ ਸਿੰਘ ਜੀ ਚੀਮਾ, ਸੰਤ ਬਾਬਾ ਮਹਿੰਦਰ ਸਿੰਘ ਜਨੇਰ ਟਕਸਾਲ, ਸੰਤ ਬਾਬਾ ਦੀਪਕ ਸਿੰਘ ਜੀ ਦੌਧਰ ਵੱਡਾ ਡੇਰਾ, ਸੰਤ ਬਾਬਾ ਪਾਲ ਸਿੰਘ ਲੋਹੀਆਂ, ਬਾਬਾ ਹਰਜਿੰਦਰ ਸਿੰਘ ਜੀ ਜੌਹਲਾਂ ਵਾਲੇ ਡੇਰਾ ਚਾਹ ਵਾਲਾ, ਸੰਤ ਬਾਬਾ ਪ੍ਰਦੀਪ ਸਿੰਘ ਜੀ ਬੱਧਨੀ ਵਾਲੇ, ਬਾਬਾ ਅਜਮੇਰ ਸਿੰਘ ਜੀ ਦੌਲਤਪੁਰਾ ਉੱਚਾ, ਸੰਤ ਬਾਬਾ ਗੁਰਮੀਤ ਸਿੰਘ ਕੱਟੂ, ਭਾਈ ਰਾਗੀ ਸਰਬਜੀਤ ਸਿੰਘ ਜੀ ਖਾਲਸਾ ਮੋਗੇ ਵਾਲੇ, ਸੰਤ ਬਾਬਾ ਗੁਰਚਰਨ ਸਿੰਘ ਰੌਲੀ ਵਾਲੇ, ਰਾਗੀ ਜੋਰਾ ਸਿੰਘ ਧਰਮਕੋਟ ਵਾਲੇ, ਰਾਗੀ ਦਿਲਪ੍ਰੀਤ ਸਿੰਘ ਖੋਸਾ ਪਾਂਡੋ ਵਾਲੇ, ਸੰਤ ਬਾਬਾ ਸਤਿੰਦਰ ਪਾਲ ਜੀ ਲੁਧਿਆਣੇ ਵਾਲੇ, ਭਾਈ ਸਾਹਿਬ ਸਿੰਘ ਸਪੁੱਤਰ ਬਾਬਾ ਗੁਰਦੇਵ ਸਿੰਘ ਇੰਗਲੈਂਡ ਵਾਲੇ, ਬਾਬਾ ਮੁਖਤਿਆਰ ਸਿੰਘ ਗੁਰਦੁਆਰਾ ਸਿੰਘ ਸਭਾ ਕੋਟ ਸਦਰ ਖਾਂ, ਸੰਤ ਗੁਰਜੰਟ ਸਿੰਘ ਸਲੀਣਾ ਵਾਲੇ, ਸੰਤ ਬਾਬਾ ਅਮੀਰ ਸਿੰਘ ਜੀ ਮੁਖੀ ਜਵੱਦੀ ਟਕਸਾਲ, ਗਿਆਨੀ ਸਰਬਜੀਤ ਸਿੰਘ ਜੀ ਖਡੂਰ ਸਾਹਿਬ ਵਾਲੇ, ਗਿਆਨੀ ਹਰਪ੍ਰੀਤ ਸਿੰਘ ਜੋਗੇ ਵਾਲੇ ਟਕਸਾਲ, ਗਿਆਨੀ ਪਿੱਪਲ ਸਿੰਘ ਤਲਵੰਡੀ ਸਾਬੋ, ਬਾਬਾ ਚਮਕੌਰ ਸਿੰਘ ਗੱਜਣਵਾਲਾ, ਜਥੇਦਾਰ ਬਾਬਾ ਕੁਲਦੀਪ ਸਿੰਘ ਭੂਰੀ ਵਾਲੇ ਵੱਲੋਂ ਸੰਤ ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਜੋਗਿੰਦਰ ਸਿੰਘ ਰੌਲੀ ਵਾਲੇ, ਜਥਾ ਗੁਰਦੁਆਰਾ ਅਤਰਸਰ ਸਾਹਿਬ ਬਾਬਾ ਬਗੀਚਾ ਸਿੰਘ, ਬਾਬਾ ਗੁਰਮੀਤ ਸਿੰਘ ਜੀ ਦੁਨੇ ਕੇ, ਬਾਬਾ ਭੋਲਾ ਸਿੰਘ ਜੀ, ਜਥੇਦਾਰ ਸੁਰਜੀਤ ਸਿੰਘ ਦਸਮੇਸ਼ ਤਰਨਾ ਦਲ ਮੋਗਾ ਨਾਲ ਉਨ੍ਹਾਂ ਦਾ ਜਥਾ, ਬਾਬਾ ਦਰਸ਼ਨ ਸਿੰਘ ਸ਼ਾਸਤਰੀ, ਸੰਤ ਝੰਡਾ ਸਿੰਘ ਅੰਮ੍ਰਿਤਸਰ, ਸੰਤ ਬਾਬਾ ਲਛਮਣ ਸਿੰਘ ਲਖੀਮਪੁਰ, ਬਾਬਾ ਜੋਰਾ ਸਿੰਘ, ਸੰਤ ਬਲਵਿੰਦਰ ਸਿੰਘ ਡੇਰਾ ਅਜੀਤਵਾਲ ਸਮਾਧਾ, ਬਾਬਾ ਹਾਕਮ ਸਿੰਘ ਡਾਂਡੀਆਂ, ਮਹੰਤ ਸ਼ਿਵਰਾਓ ਜੀ ਧਰਮਕੋਟ, ਗਿਆਨੀ ਘੁੰਮਣ ਸਿੰਘ ਜੀ, ਗਿਆਨੀ ਨਛੱਤਰ ਸਿੰਘ ਜੀ ਦਮਦਮਾ ਸਾਹਿਬ, ਤੇਜਿੰਦਰ ਸਿੰਘ ਬਾਬਾ ਧਰਮਕੋਟ, ਸੰਤ ਚਮਕੌਰ ਸਿੰਘ ਜੀ ਭਦੌੜ, ਕਾਰ ਸੇਵਾ ਖਡੂਰ ਸਾਹਿਬ ਬਾਬਾ ਸੇਵਾ ਸਿੰਘ ਜੀ ਵੱਲੋਂ ਕਰਮ ਸਿੰਘ, ਸੇਵਾਦਾਰ ਸਿੰਘ, ਸਾਹਿਬ ਇਕਬਾਲ ਸਿੰਘ ਪਟਨਾ ਸਾਹਿਬ, ਬਾਬਾ ਲਾਲ ਸਿੰਘ ਧੂਰਕੋਟ, ਗਿਆਨੀ ਕਰਮ ਸਿੰਘ ਧੂਰਕੋਟ, ਸੰਤ ਬਾਬਾ ਪਿਆਰਾ ਸਿੰਘ ਬਰਨਾਲਾ, ਸੰਤ ਗੁਰਚਰਨ ਸਿੰਘ, ਸਵਾਮੀ ਵਿਸ਼ਵ ਭਾਰਤੀ ਲੁਧਿਆਣੇ ਵਾਲੇ, ਅਮਿਤਾ ਜੀ ਲੁਧਿਆਣੇ ਵਾਲੇ, ਗਿਆਨੀ ਹਰਜਿੰਦਰ ਸਿੰਘ ਮੱਦੋਕੇ, ਬਾਬਾ ਕਰਨੈਲ ਸਿੰਘ ਪਿੰਡ ਖੋਸਾ ਪਾਂਡੋ, ਗਿਆਨੀ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਵੱਲੋਂ ਬਾਬਾ ਜਸਵੰਤ ਸਿੰਘ ਨਾਨਕਸਰ ਸਮਰਾਲਾ ਚੌਕ ਲੁਧਿਆਣਾ, ਸੰਤ ਹਰੀ ਸਿੰਘ ਰੰਧਾਵਾ, ਸੰਤ ਗਿਆਨੀ ਗੁਰਮੀਤ ਸਿੰਘ ਜੀ ਮੁੱਖ ਸੇਵਾਦਾਰ ਖੋਸਾ ਕੋਟਲਾ ਵਾਲਿਆਂ ਦਾ ਪਰਿਵਾਰ, ਬਾਬਾ ਜਗਤਾਰ ਸਿੰਘ ਸਿਰਸਾ ਹਰਿਆਣਾ ਕਾਰ ਸੇਵਾ ਵਾਲੇ, ਸੰਤ ਹਰਬੰਸ ਸਿੰਘ ਜੀ ਜੋਧਾ ਮਨਸੂਰਾਂ ਵੱਲੋਂ ਬਾਬਾ ਸਰਬਜੋਤ ਬੰਦੀ, ਸੰਤ ਬਾਬਾ ਬਲਜੀਤ ਸਿੰਘ ਬਠਿੰਡਾ, ਭਾਈ ਅੰਨਭੋਲ ਸਿੰਘ ਦੀਵਾਨਾ ਮੁੱਖ ਸੇਵਾਦਾਰ ਸੱਚ ਦੀ ਬੇਲਾ, ਬਾਬਾ ਬਲਕਾਰ ਸਿੰਘ ਭਾਗੋ ਕੇ, ਗਿਆਨੀ ਵਾਹਿਗੁਰੂਪਾਲ ਸਿੰਘ ਤਲਵੰਡੀ, ਬਾਬਾ ਗੁਰਦੀਪ ਸਿੰਘ ਚੰਦ ਪੁਰਾਣੇ ਤੋਂ, ਬਾਬਾ ਗੁਰਦੇਵ ਸਿੰਘ ਜੰਡ ਸਾਹਿਬ ਕਾਰ ਸੇਵਾ ਵਾਲੇ, ਬਾਬਾ ਕਰਮ ਸਿੰਘ ਵੱਲੋਂ ਸੰਤ ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲੇ, ਸੰਤ ਬਾਬਾ ਗੁਰਦਿਆਲ ਸਿੰਘ ਲੰਗੇਆਣਾ, ਗਿਆਨੀ ਬਲਵਿੰਦਰ ਸਿੰਘ ਹੈੱਡ ਗ੍ਰੰਥੀ ਰੋਡੇ, ਸੰਤ ਬਾਬਾ ਸੁਰਜੀਤ ਸਿੰਘ ਮਹਿਰੋਂ, ਬਾਬਾ ਲਾਲ ਸਿੰਘ ਵੱਲੋਂ ਬਾਬਾ ਹਰਇੰਦਰ ਸਿੰਘ ਜੀ ਗੁੰਮਟਸਰ ਸਾਹਿਬ, ਸੰਤ ਬਾਬਾ ਪ੍ਰਤਾਪ ਸਿੰਘ ਜੀ ਕੋਕਰੀ ਕਲਾਂ, ਸੰਤ ਗਿਆਨੀ ਬਲਜਿੰਦਰ ਸਿੰਘ, ਬਾਬਾ ਮਨਜੀਤ ਸਿੰਘ, ਗਿਆਨੀ ਬਲਜੀਤ ਸਿੰਘ ਹੈੱਡ ਗ੍ਰੰਥੀ ਕਰਹਾਲੀ ਸਾਹਿਬ ਪਟਿਆਲਾ, ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਵਾਲੇ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਤ-ਮਹਾਪੁਰਖ, ਗੁਣੀ ਗਿਆਨੀ ਸਾਹਿਬਾਨ, ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ, ਮੋਗਾ ਦੇ ਵਿਧਾਇਕ ਡਾ. ਹਰਜੋਤ ਕਮਲ, ਰਾਜਿੰਦਰ ਸਿੰਘ ਡੱਲਾ, ਗੁਰਜੰਟ ਸਿੰਘ, ਅਵਤਾਰ ਸਿੰਘ ਪੀ ਏ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ। ਇਸ ਮੌਕੇ ਪਹੁੰਚੀਆਂ ਹੋਈਆਂ ਸਨਮਾਨਯੋਗ ਸ਼ਖ਼ਸੀਅਤਾਂ ਨੂੰ ਸਿਰੋਪਾਓ ਨਾਲ ਸਨਮਾਨਿਤ ਵੀ ਕੀਤਾ ਗਿਆ।